Canada news : ਕੈਨੇਡਾ ’ਚ ਸਟੱਡੀ ਵੀਜ਼ੇ ’ਤੇ ਆਏ ਨੌਜਵਾਨਾਂ ਦੀਆਂ ਮੌਤਾਂ ’ਚ ਅਚਾਨਕ ਹੋਏ ਵਾਧੇ ਨੇ ਕਈ ਸਵਾਲ ਖੜ੍ਹੇ ਕੀਤੇ

By : BALJINDERK

Published : Jun 19, 2024, 12:15 pm IST
Updated : Jun 19, 2024, 12:15 pm IST
SHARE ARTICLE
file photo
file photo

Canada news : ਪ੍ਰਸ਼ਾਸਨ ਵੱਲੋਂ ਆਪਣੀ ਗ਼ਲਤੀ ਛੁਪਾਉਣ ਤੇ ਮਾਪਿਆਂ ਵੱਲੋਂ ਸਮਾਜਿਕ ਨਮੋਸ਼ੀ ਦੇ ਡਰੋਂ ਲੁਕਾਇਆ ਜਾਂਦਾ ਹੈ ਮੌਤ ਦਾ ਅਸਲ ਕਾਰਨ

Canada news : ਕੈਨੇਡਾ ’ਚ ਸਟੱਡੀ ਵੀਜ਼ੇ ’ਤੇ ਆਏ ਨੌਜਵਾਨਾਂ ਦੀਆਂ ਮੌਤਾਂ ’ਚ ਅਚਾਨਕ ਹੋਏ ਵਾਧੇ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਬਹੁਤੀਆਂ ਮੌਤਾਂ ਨਸ਼ਿਆਂ ਦੀ ਓਵਰਡੋਜ਼ ਕਾਰਨ ਹੁੰਦੀਆਂ ਹਨ ਪਰ ਪ੍ਰਸ਼ਾਸਨ ਵਲੋਂ ਆਪਣੀ ਗ਼ਲਤੀ ਲੁਕਾਉਣ ਅਤੇ ਮਾਪਿਆਂ ਵਲੋਂ ਸਮਾਜਿਕ ਨਮੋਸ਼ੀ ਦੇ ਡਰੋਂ ਇਹ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਮੌਤਾਂ ਦੱਸੀਆਂ ਜਾਂਦੀਆਂ ਹਨ। ਪੋਸਟਮਾਰਟਮ ਰਿਪੋਰਟ ਸਿਰਫ਼ ਮਾਪਿਆਂ ਜਾਂ ਪਰਿਵਾਰ ਨਾਲ ਹੀ ਸਾਂਝੀ ਕੀਤੀ ਜਾਂਦੀ ਹੈ।

ਇਹ ਵੀ ਪੜੋ:Verka Dairy Plant : ਵੇਰਕਾ ਡੇਅਰੀ ਪਲਾਂਟ ਦੇ ਡਿਪਟੀ ਮੈਨੇਜਰ ’ਤੇ ਰਿਸ਼ਵਤ ਮਾਮਲੇ ’ਚ ਚੱਲੇਗਾ ਮੁਕੱਦਮਾ 

ਬੀਤੇ ਹਫ਼ਤਿਆਂ ’ਚ 20-22 ਸਾਲਾਂ ਦੇ ਕਈ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦੀ ਪੁਖਤਾ ਜਾਣਕਾਰੀ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੀ ਮੌਤ ਦਾ ਅਸਲ ਕਾਰਨ ਨਸ਼ੇ ਦੀ ਓਵਰਡੋਜ਼ ਸੀ ਪਰ ਪੰਜਬ ਵਿਚ ਉਨ੍ਹਾਂ ਦੇ ਨੇੜਲਿਆਂ ਦੇ ਹਵਾਲੇ ਨਾਲ ਲੱਗੀਆਂ ਖ਼ਬਰਾਂ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਹੈ। ਅਜਿਹੀਆਂ ਮੌਤਾਂ ਦਾ ਕਾਰਨਾਂ ਦੀਸਹੀ ਜਾਣਕਾਰੀ ਰੱਖਣ ਵਾਲੇ ਪੁਲਿਸ ਮੁਲਾਜ਼ਮ, ਡਾਕਟਰਾਂ ਅਤੇ ਸਮਾਜਸੇਵੀਆਂ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਬਾਰੇ ਕੋਈ ਵੀ ਜਨਤਕ ਤੌਰ 'ਤੇ ਬੋਲਣ ਲਈ ਤਿਆਰ ਨਹੀਂ ਹੁੰਦਾ। ਅਸਲ ਕਾਰਨ ਲੁਕਾਉਣ ਪਿੱਛੇ ਤਰਸ ਦੇ ਪਾਤਰ ਬਣੇ ਪੀੜਤ ਮਾਪਿਆਂ ਨਾਲ ਹਮਦਰਦੀ ਜੁੜੀ ਹੁੰਦੀ ਹੈ।

ਇਹ ਵੀ ਪੜੋ:Punjab News : ਤਲਾਸ਼ੀ ਅਭਿਆਨ -ਤੀਜਾ ਦਿਨ : ਪੰਜਾਬ ਪੁਲਿਸ ਵੱਲੋਂ ਸੂਬੇ ਭਰ ’ਚ ਵਾਹਨਾਂ ਦੀ ਚੈਕਿੰਗ

ਇੱਕ ਪੁਲਿਸ ਅਫ਼ਸਰ ਨੇ ਨਸ਼ਿਆਂ ਦੀ ਭੇਟ ਚੜ੍ਹੇ ਆਪਣੇ ਪਿਤਾ ਦਾ ਦੁੱਖ ਫਰੋਲਦਿਆਂ ਕਿਹਾ ਕਿ ਮੌਤਾਂ ਦਾ ਅਸਲ ਕਾਰਨ ਮਿਲਾਵਟ ਤੋਂ ਬਿਨਾ  ਨਸ਼ਾ ਤੇ ਰਸਾਇਣਾਂ ਦੀ ਵਰਤੋਂ ਹੈ। ਉਸ ਨੇ ਦੱਸਿਆ ਕਿ ਕਈ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਨੇੜਿਓਂ ਉਸ ਨੇ ਖੁਦ ਸੂਈਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਨੇ ਦੱਸਿਆ ਕਿ ਹਾਥੀਆਂ ਨੂੰ ਬੇਹੋਸ਼ ਕਰਨ ਲਈ ਵਰਤੀ ਜਾਂਦੀ ਦਵਾਈ ਕਾਰਜੈਂਟਾਨਿਲ ਰਵਾਇਤੀ ਨਸ਼ਿਆਂ ਤੋਂ ਸਸਤੀ ਹੋਣ ਕਰਕੇ ਇਸ ਦੀ ਓਵਰਡੋਜ਼ ਮੌਤ ਦਾ ਕਾਰਨ ਬਣਦੀ ਹੈ। 

(For more news apart from Canada on study visa came to young people deaths of raised many questions News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement