ਕੋਰੋਨਾ ਮੁਕਤ ਹੋਏ ਨਿਊਜ਼ੀਲੈਂਡ 'ਚ ਫਿਰ ਇਕ ਹੋਰ ਨਵਾਂ ਕੇਸ ਆਇਆ
Published : Jun 19, 2020, 10:15 am IST
Updated : Jun 19, 2020, 10:15 am IST
SHARE ARTICLE
corona virus
corona virus

ਕੋਰੋਨਾ ਮੁਕਤ ਹੋਏ ਦੇਸ਼ ਨਿਊਜ਼ੀਲੈਂਡ ਦੀ ਦਰਿਆ ਦਿਲੀ ਨੇ ਦੇਸ਼ ਨੂੰ ਮੁੜ ਕੋਰੋਨਾ ਦੇ ਚੱਕਰਾਂ ਵਿਚ ਪਾ ਦਿਤਾ ਹੈ। 1

ਔਕਲੈਂਡ 18 ਜੂਨ (ਹਰਜਿੰਦਰ ਸਿੰਘ ਬਸਿਆਲਾ): ਕੋਰੋਨਾ ਮੁਕਤ ਹੋਏ ਦੇਸ਼ ਨਿਊਜ਼ੀਲੈਂਡ ਦੀ ਦਰਿਆ ਦਿਲੀ ਨੇ ਦੇਸ਼ ਨੂੰ ਮੁੜ ਕੋਰੋਨਾ ਦੇ ਚੱਕਰਾਂ ਵਿਚ ਪਾ ਦਿਤਾ ਹੈ। 16 ਜੂਨ ਨੂੰ ਦੋ ਨਵੇਂ ਆਏ ਕੇਸਾਂ ਬਾਰੇ ਪਤਾ ਲੱਗਾ ਸੀ ਕਿ ਅੱਜ ਇਕ ਹੋਰ ਕੇਸ ਸਾਹਮਣੇ ਆਇਆ ਹੈ ਜੋ ਕਿ 60 ਸਾਲਾ ਪਾਕਿਸਤਾਨ ਤੋਂ ਆਏ ਵਿਅਕਤੀ ਨਾਲ ਸਬੰਧਤ ਹੈ। ਇਸ ਵੇਲੇ ਦੇਸ਼ ਅੰਦਰ ਕੁੱਲ 3 ਐਕਟਿਵ ਕੇਸ ਹਨ ਅਤੇ ਕੁੱਲ ਗਿਣਤੀ 1507 ਹੋ ਗਈ ਹੈ। ਹੁਣ ਇਸ ਨਵੇਂ ਕੇਸ ਨੂੰ ਮਿਲਾ ਕੇ ਤਿੰਨੋ ਨਵੇਂ ਮਾਮਲਿਆਂ ਦੇ ਨੇੜਲੇ ਸੰਪਰਕ ਲੱਭੇ ਜਾ ਰਹੇ ਹਨ ਅਤੇ ਟੈੱਸਟ ਕੀਤੇ ਜਾ ਰਹੇ ਹਨ।

ਸਰਕਾਰ ਵਲੋਂ ਆਈਸੋਲੇਸ਼ਨ ਵਾਲੇ ਲੋਕਾਂ ਲਈ ਹਮਦਰਦੀ ਵਾਲੀ ਛੁੱਟੀ ਮੁਅੱਤਲ ਕਰ ਦਿਤੀ ਗਈ ਹੈ। ਪਾਕਿਸਤਾਨ ਤੋਂ ਆਇਆ ਵਿਅਕਤੀ 11 ਜੂਨ ਨੂੰ ਵਾਇਆ ਦੋਹਾ ਅਤੇ ਮੈਲਬੋਰਨ ਹੋ ਕੇ ਔਕਲੈਂਡ ਆਇਆ ਸੀ। 16 ਜੂਨ ਨੂੰ ਜੋ ਬ੍ਰਿਟੇਨ ਦੀਆਂ ਦੋ ਭੈਣਾਂ (ਨਿਊਜ਼ੀਲੈਂਡ ਸਿਟੀਜ਼ਨ) ਇਥੇ ਅਪਣੀ ਮਾਂ ਦੀ ਮੌਤ ਉਤੇ ਆਈਆਂ ਸਨ, ਨੂੰ 14 ਦਿਨਾਂ ਤੋਂ ਪਹਿਲਾਂ ਏਕਾਂਤਵਾਸ ਤੋਂ ਛੱਡ ਦਿਤਾ ਗਿਆ ਸੀ। ਹੁਣ ਇਸ ਸਬੰਧ ਵਿਚ ਨੈਸ਼ਨਲ ਪਾਰਟੀ ਦੇ ਇਕ ਮੈਂਬਰ ਪਾਰਲੀਮੈਂਟ ਦਾ ਨਾਂ ਵੀ ਆਇਆ ਹੈ ਜਿਸ ਨੇ ਉਨ੍ਹਾਂ ਦੀ ਬੇਨਤੀ ਨੂੰ ਸਿਹਤ ਮੰਤਰਾਲੇ ਤਕ ਪੁੱਜਦਾ ਕੀਤਾ ਸੀ ਅਤੇ ਸਹਾਇਤਾ ਕਰਨ ਲਈ ਕਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement