ਭਾਰਤ ਦੀ 'ਚੁਣੌਤੀ' ਨੂੰ ਰੋਕਣਾ ਅਤੇ ਭਾਰਤੀ-ਅਮਰੀਕੀ ਸਬੰਧਾਂ 'ਚ 'ਰੁਕਾਵਟ' ਪਾਉਣਾ ਹੈ ਚੀਨ...
Published : Jun 19, 2020, 10:03 am IST
Updated : Jun 19, 2020, 10:03 am IST
SHARE ARTICLE
File Photo
File Photo

ਲੱਦਾਖ 'ਚ ਭਾਰਤੀ ਖੇਤਰ 'ਚ ਚੀਨੀ ਘੁਸਪੈਠ ਵਿਚਾਲੇ ਇਕ ਪ੍ਰਭਾਵਸ਼ਾਲੀ ਅਮਰੀਕੀ ਥਿੰਕ-ਟੈਂਕ ਨੇ ਕਿਹਾ ਹੈ ਕਿ ਚੀਨ ਦਾ ''ਮੌਜੂਦਾ

ਵਾਸ਼ਿੰਗਟਨ, 18 ਜੂਨ : ਲੱਦਾਖ 'ਚ ਭਾਰਤੀ ਖੇਤਰ 'ਚ ਚੀਨੀ ਘੁਸਪੈਠ ਵਿਚਾਲੇ ਇਕ ਪ੍ਰਭਾਵਸ਼ਾਲੀ ਅਮਰੀਕੀ ਥਿੰਕ-ਟੈਂਕ ਨੇ ਕਿਹਾ ਹੈ ਕਿ ਚੀਨ ਦਾ ''ਮੌਜੂਦਾ ਟੀਚਾ'' ਦਖਣੀ ਏਸ਼ੀਆ 'ਚ ਭਾਰਤ ਦੀ ਹਰ ਤਰ੍ਹਾਂ ਦੀ 'ਚੁਣੌਤੀ' ਨੂੰ ਸੀਮਤ ਕਰਨਾ ਅਤੇ ਅਮਰੀਕਾ ਨਾਲ ਉਸ ਦੇ ਤੇਜੀ ਨਾਲ ਮਜ਼ਬੂਤ ਹੋ ਰਹੇ ਸਬੰਧਾਂ ਵਿਚ ਰੁਕਾਵਟ ਪੈਦਾ ਕਰਨਾ ਹੈ।

'ਹਡਸਨ ਇੰਸਟੀਚਿਊਟ' ਦੀ 'ਕੋਰੋਨਾ ਵਾਇਰਸ ਕਾਲ 'ਚ ਅਮਰੀਕਾ ਅਤੇ ਚੀਨ ਵਿਚਾਲੇ ਦੁਸ਼ਮਣੀ ਦਾ ਗਲੋਬਲ ਸਰਵੇਖਣ' ਸਿਰਲੇਖ ਵਾਲੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੀ ਪਾਕਿਸਤਾਨ ਨਾਲ ਮਜ਼ਬੂਤ ਭਾਈਵਾਲੀ ਅਤੇ ਸ੍ਰ੍ਰੀਲੰਕਾ ਨਾਲ ਮਜ਼ਬੂਤ ਸਬੰਧ ਖੇਤਰ 'ਚ ਹਕੂਮਤ ਦੀ ਚੀਨ ਦੀ ਯੋਜਨਾਵਾਂ ਲਈ ਅਹਿਮ ਹੈ। ਇਸ ਹਫ਼ਤੇ ਜਾਰੀ ਰੀਪੋਰਟ 'ਚ ਕਿਹਾ ਗਿਆ ਹੈ ਕਿ ਖਾੜੀ ਅਤੇ ਪਛਮੀ ਹਿੰਦ ਮਹਾਂਸਾਗਰ 'ਚ ਅਮਰੀਕਾ ਦੀ ਮਹਿਤੱਤਾ ਨੂੰ ਚੁਣੌਤੀ ਦੇਣ ਦੇ ਚੀਨ ਦੇ ਵੱਡੇ ਰਣਨੀਤਕ ਟੀਚੇ ਲਈ ਦਖਣੀ ਏਸ਼ੀਆ ਬਹੁਤ ਅਹਿਮ ਹੈ।

ਰੀਪੋਰਟ ਵਿਚ ਇਸ ਗੱਲ ਦਾ ਅਧਿਐਨ ਕੀਤਾ ਗਿਆ ਹੈ ਕਿ ਚੀਨ ਦੁਨੀਆ 'ਚ ''ਰਾਜਨੀਤਿਕ, ਰਣਨੀਤਿਕ ਅਤੇ ਆਰਥਕ ਲਾਭ ਲਈ ਗਲੋਬਲ ਮਹਾਂਮਾਰੀ ਦਾ ਇਸਤੇਮਾਲ'' ਕਰਨ ਦੀ ਕਿਸ ਤਰ੍ਹਾਂ ਕੋਸ਼ਿਸ ਕਰ ਰਿਹਾ ਹੈ। ਰੀਪੋਰਟ ਵਿਚ ਕਿਹਾ ਹੈ ਕਿ ਦਖਣੀ ਏਸ਼ੀਆ 'ਚ ਚੀਨ ਦਾ ''ਮੌਜੂਦਾ ਟੀਚਾ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਭਾਰਤ ਦੀ ਹਰ ਤਰ੍ਹਾ ਦੀ ਚੁਣੌਤੀ ਨੂੰ ਸੀਮਤ ਕਰਨਾ ਅਤੇ ਅਮਰੀਕਾ ਨਾਲ ਉਸਦੀ ਤੇਜੀ ਨਾਲ ਮਜ਼ਬੂਤ ਹੁੰਦੀ ਭਾਈਵਾਲੀ ਵਿਚ ਰੁਕਵਾਟ ਪੈਦਾ ਕਰਨਾ ਹੈ।'' ਰੀਪਰੋਟ ਮੁਤਾਬਕ ਦਖਣੀ ਏਸ਼ੀਆ 'ਚ ਚੀਨ ਲਈ ਭਾਰਤ ਅਸਲ ਚੁਣੌਤੀ ਹੈ।

File PhotoFile Photo

ਰੀਪੋਰਟ 'ਚ ਕਿਹਾ ਗਿਆ ਹੈ, ''ਭਾਰਤ ਰਿਵਾਈਤੀ ਤੌਰ 'ਤੇ ਚੀਨ ਨੂੰ ਖੁਦ ਤੋਂ  ਉੱਤੇ ਸਮਝਣ ਦੀ ਜਗ੍ਹਾ ਅਪਣੇ ਬਰਾਬਦ ਸਮਝਦਾ ਹੈ ਅਤੇ ਉਹ ਬੀਜਿੰਗ ਦੇ ਟੀਚਿਆਂ ਨੂੰ ਲੈਕੇ ਸਾਵਧਾਨ ਹੈ ਅਤੇ ਅਪਣੇ ਖੇਤਰ 'ਚ ਚੀਨ ਦੇ ਘੁਸਣ ਦੀ ਕੋਸ਼ਿਸ਼ਾਂ ਨੂੰ ਸ਼ੱਕੀ ਤੌਰ 'ਤੇ ਵੇਖਦਾ ਹੈ। ਚੀਨ ਨਾਲ ਖੇਤਰ ਨੂੰ ਲੈ ਕੇ ਵਿਵਾਦ ਦੇ ਕਾਰਨ ਸਬੰਧਾਂ ਵਿਚ ਤਣਾਅ ਪੈਦਾ ਹੋਇਆ ਹੈ।

ਇਸ ਨਾਲ ਸਹਿਯੋਗਾਤਮਕ ਮਾਹੌਲ ਦੇ ਥਾਂ ਦੁਸ਼ਮਣੀ ਦਾ ਮਾਹੌਲ ਪੈਦਾ ਹੁੰਦਾ ਹੈ।'' ਰੀਪੋਰਟ ਵਿਚ ਕਿਹਾ ਗਿਆ ਹੈ ਹਾਲਾਂਕਿ ਇਸ ਦੇ ਲਈ ਭਾਰਤ ਨੂੰ ਅਮਰੀਕਾ ਅਤੇ ਜਾਪਾਨ ਵਰਗੇ ਸਹਿਯੋਗੀਆਂ ਦੀ ਮਦਦ ਦੀ ਲੋੜ ਹੈ। ਇਸ ਰੀਪੋਰਟ ਦਾ ਦਖਣੀ ਏਸ਼ੀਆ ਸਬੰਧੀ ਹਿੱਸਾ ਤਿਆਰ ਕਰਨ ਵਾਲੇ ਮਾਹਰਾਂ ਵਿਚ ਭਾਰਤੀ ਮੂਤ ਦੀ ਵਿਦਵਾਨ ਡਾ. ਅਮਰਣਾ ਪਾਂਡੇ ਅਤੇ ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਸਫ਼ੀਰ ਹੁਸੈਨ ਹੱਕਾਨੀ ਵੀ ਸ਼ਾਮਲ ਹਨ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement