ਦਸ ਸਾਲ ਦੀ ਭਾਰਤੀ-ਅਮਰੀਕੀ ਬੱਚੀ ਨੂੰ ਟਰੰਪ ਨੇ ਕੀਤਾ ਸਨਮਾਨਤ
Published : May 19, 2020, 8:36 am IST
Updated : May 19, 2020, 8:36 am IST
SHARE ARTICLE
File Photo
File Photo

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਨਾਲ ਨਜਿੱਠਣ ਲਈ ਫਰੰਟ ਲਾਈਨ ਉਤੇ ਤਾਇਨਾਤ ਨਰਸਾਂ ਅਤੇ ਫ਼ਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ

ਵਾਸ਼ਿੰਗਟਨ, 18 ਮਈ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਨਾਲ ਨਜਿੱਠਣ ਲਈ ਫਰੰਟ ਲਾਈਨ ਉਤੇ ਤਾਇਨਾਤ ਨਰਸਾਂ ਅਤੇ ਫ਼ਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਕੁਕੀਜ਼ ਅਤੇ ਕਾਰਡ ਭੇਜਣ ਵਾਲੀ 10 ਸਾਲ ਦੀ ਸ਼ਰਵਿਆ ਅੰਨਾਪਾਰੇਡੀ ਨੂੰ ਸਨਮਾਨਤ ਕੀਤਾ ਹੈ। ਸ਼ਰਵਿਆ ਗਰਲ ਸਕਾਊਟ ਟਰੂਪ ਦੀ ਮੈਂਬਰ ਹੈ ਅਤੇ ਮੈਰੀਲੈਂਡ ਦੇ ਹਨੋਵਰ ਹਿਲਜ਼ ਐਲੀਮਮੈਂਟਰੀ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਹੈ। ਰਾਸ਼ਟਰਪਤੀ ਟਰੰਪ ਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਫਰੰਟ ਲਾਈਨ ਉਤੇ ਤਾਇਨਾਤ ਕਰਮਚਾਰੀਆਂ ਦੀ ਮਦਦ ਕਰ ਰਹੇ ਅਮਰੀਕੀ ਨਾਇਕਾਂ ਨੂੰ ਸਨਮਾਨਤ ਕੀਤਾ, ਜਿਸ ਵਿਚ ਇਹ ਬੱਚੀ ਵੀ ਸ਼ਾਮਲ ਹੈ।

ਵਾਸ਼ਿੰਗਟਨ ਟਾਈਮਜ਼ ਦੀ ਇਕ ਖ਼ਬਰ ਵਿਚ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀ ਜਿਨ੍ਹਾਂ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਸਨਮਾਨਤ ਕਰ ਰਹੇ ਹਾਂ, ਉਹ ਸਾਨੂੰ ਯਾਦ ਦਿਲਾਉਂਦੇ ਹਨ ਕਿ ਔਖੇ ਸਮੇਂ ਵਿਚ ਜੋ ਪਿਆਰ ਸਾਨੂੰ ਬੰਨ੍ਹਦਾ ਹੈ, ਉਹ ਸਾਨੂੰ ਨਵੀਆਂ ਉਚਾਈਆਂ ਉਤੇ ਲੈ ਜਾ ਸਕਦਾ ਹੈ। ਸ਼ਰਵਿਆ ਗਰਲ ਸਕਾਊਟ ਉਨ੍ਹਾਂ ਤਿੰਨ ਬੱਚਿਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਟਰੰਪ ਨੇ ਸਨਮਾਨਤ ਕੀਤਾ। ਉਸ ਦੇ ਮਾਂ-ਬਾਪ ਆਂਧਰਾ ਪ੍ਰਦੇਸ਼ ਦੇ ਹਨ। ਖ਼ਬਰ ਮੁਤਾਬਕ ਗਰਲ ਸਕਾਊਟ ਦੀਆਂ ਇਨ੍ਹਾਂ ਕੁੜੀਆਂ ਨੇ ਸਥਾਨਕ ਡਾਕਟਰਾਂ, ਨਰਸਾਂ ਅਤੇ ਫ਼ਾਇਰ ਕਰਮਚਾਰੀਆਂ ਨੂੰ ਕੁਕੀਜ਼ ਦੇ 100 ਡੱਬੇ ਭੇਜੇ ਸਨ। ਇਨ੍ਹਾਂ ਨੇ ਹੱਥਾਂ ਨਾਲ ਬਣਾ ਕੇ 200 ਕਾਰਡ ਵੀ ਭੇਜੇ ਸਨ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement