Punjabi Die In America: ਅਮਰੀਕਾ ’ਚ ਵਾਪਰਿਆ ਦਰਦਨਾਕ ਹਾਦਸਾ, 2 ਪੰਜਾਬੀ ਗੁਰਸਿੱਖ ਨੌਜਵਾਨਾਂ ਦੀ ਮੌਤ
Published : Dec 18, 2024, 8:35 am IST
Updated : Dec 18, 2024, 8:35 am IST
SHARE ARTICLE
Punjabi Die In America latest news in punjabi
Punjabi Die In America latest news in punjabi

Punjabi Die In America: ਦੋਵਾਂ ਦੀ ਉਮਰ 13 ਤੋਂ 15 ਸਾਲ ਦੱਸੀ ਜਾ ਰਹੀ ਹੈ।

 

Punjabi Die In America latest news in punjabi: ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ 'ਤੇ ਬੀਤੇ ਦਿਨ ਸੜਕ ਹਾਦਸੇ ਵਿਚ 2 ਪੰਜਾਬੀ ਗੁਰਸਿੱਖ ਮੁੰਡਿਆਂ ਦੀ ਮੌਤ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਅੰਤਰਪ੍ਰੀਤ ਸਿੰਘ ਪੁੱਤਰ ਖੁਸ਼ਪਾਲ ਸਿੰਘ ਅਤੇ ਹਰਜਾਪ ਸਿੰਘ ਪੁੱਤਰ ਰਾਜ ਸਿੰਘ ਵਜੋਂ ਮ੍ਰਿਤਕਾਂ ਦੀ ਪਛਾਣ ਹੋਈ ਹੈ। ਦੋਵਾਂ ਦੀ ਉਮਰ 13 ਤੋਂ 15 ਸਾਲ ਦੱਸੀ ਜਾ ਰਹੀ ਹੈ।

ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਘਰੋਂ ਵੈਸੇ ਹੀ ਲੋਕਲ ਗੇੜੀ ਮਾਰਨ ਲਈ ਦੋਵੇਂ ਮੋਟਰਸਾਈਕਲ 'ਤੇ ਨਿੱਕਲੇ ਸਨ ਕਿ ਐਮਾਜ਼ਨ ਦੀ ਵੈਨ ਨਾਲ ਉਨ੍ਹਾਂ ਦੀ ਟੱਕਰ ਹੋ ਗਈ।

ਨੌਜਵਾਨਾਂ ਨੇ ਹੈਲਮੇਟ ਵੀ ਨਹੀਂ ਪਹਿਨੇ ਹੋਏ ਸਨ। ਇਸ ਹਾਦਸੇ ਵਿਚ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। ਦੋਵੇਂ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣਹਾਰ ਮੈਂਬਰ ਸਨ। ਅੱਜ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਐਕਸੀਡੈਂਟ ਵਾਲੀ ਜਗ੍ਹਾ 'ਤੇ ਸੰਗਤਾਂ ਵੱਲੋਂ ਜਾਪ ਕੀਤਾ ਗਿਆ।

ਇਸ ਮੰਦਭਾਗੀ ਘਟਨਾ ਕਰਕੇ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿਚ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement