ਕੰਬੋਡੀਆ ਦੀ ਰਾਜਕੁਮਾਰੀ ਬੋਫ਼ਾ ਦੇਵੀ ਨੇ ਦੁਨੀਆ ਨੂੰ ਕਿਹਾ ਅਲਵਿਦਾ
Published : Nov 18, 2019, 6:52 pm IST
Updated : Nov 18, 2019, 6:52 pm IST
SHARE ARTICLE
Bofa Devi
Bofa Devi

ਕੰਬੋਡੀਆ ਦੀ ਰਾਜਕੁਮਾਰੀ ਨੋਰਡੋਮ ਬੋਫਾ ਦੇਵੀ ਜੋ ਕਿ ਸੱਭਿਆਚਾਰਕ ਮਾਮਲਿਆਂ ਦੀ ਸਾਬਕਾ ਮੰਤਰੀ...

ਕੰਬੋਡੀਆ: ਕੰਬੋਡੀਆ ਦੀ ਰਾਜਕੁਮਾਰੀ ਨੋਰਡੋਮ ਬੋਫਾ ਦੇਵੀ ਜੋ ਕਿ ਸੱਭਿਆਚਾਰਕ ਮਾਮਲਿਆਂ ਦੀ ਸਾਬਕਾ ਮੰਤਰੀ ਵੀ ਸੀ ਦਾ 76 ਸਾਲ ਦੀ ਉਮਰ 'ਚ ਥਾਈਲੈਂਡ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਸ਼ਾਹੀ ਪੈਲੇਸ ਅਨੁਸਾਰ ਰਾਜਕੁਮਾਰੀ ਦੀ ਮੌਤ ਕੁਦਰਤੀ ਸੀ। 1970 'ਚ ਖਮੇਰ ਰੌਗ ਸ਼ਾਸਨ ਸਮੇਂ ਉਨ੍ਹਾਂ ਰਵਾਇਤੀ ਅਪਸਰਾ ਡਾਂਸ ਨੂੰ ਬਚਾਉਣ ਲਈ ਅਹਿਮ ਯੋਗਦਾਨ ਪਾਇਆ ਸੀ। ਰਾਜਕੁਮਾਰੀ ਦੀ ਮੌਤ ਬਾਰੇ ਸ਼ਾਹੀ ਪੈਲੇਸ ਨੇ ਫੇਸਬੁੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ।

ਕੰਬੋਡੀਆ ਦੇ ਸਾਬਕਾ ਰਾਜਾ ਨੋਰਡੋਮ ਸਿਹਾਨੌਕ ਦੀ ਧੀ ਅਤੇ ਮੌਜੂਦਾ ਰਾਜਾ ਨੋਰਡੋਮ ਸਿਹਾਮੋਨੀ ਦੀ ਮਤਰੇਈ ਭੈਣ ਬੋਫਾ ਦੇਵੀ ਜਵਾਨੀ 'ਚ ਕੰਬੋਡੀਅਨ ਬੈਲੇਟ ਦੀ ਡਾਂਸਰ ਬਣ ਗਈ ਸੀ। ਖਮੇਰ ਰੌਗ ਦੇ ਪਤਨ ਤੇ ਦੇਸ਼ ਦੀ ਸਿਵਲ ਵਾਰ ਪਿੱਛੋਂ ਉਹ 1998 ਤੋਂ 2004 ਤਕ ਦੇਸ਼ ਦੀ ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਰਹੀ। ਬੋਫਾ ਦੇਵੀ ਦੇ ਰਿਸ਼ਤੇਦਾਰ ਪਿ੍ਰੰਸ ਸਿਸੋਵਾਥ ਥੋਮਿਕੋ ਨੇ ਦੱਸਿਆ ਕਿ 1990 ਦੇ ਸ਼ੁਰੂ ਵਿਚ ਕੰਬੋਡੀਆ ਪਰਤਣ 'ਤੇ ਰਾਜਕੁਮਾਰੀ ਨੇ ਰਾਇਲ ਬੈਲੇਟ ਗਰੁੱਪ ਦੀ ਸਥਾਪਨਾ ਕੀਤੀ। ਕੰਬੋਡੀਆ ਦੇ ਰਾਇਲ ਬੈਲੇਟ ਨੂੰ ਵਿਸ਼ਵ ਦੀ ਵਿਰਾਸਤ ਵਜੋਂ ਦਰਜਾ ਹਾਸਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement