ਪਾਕਿਸਤਾਨ ’ਚ ਹੜ੍ਹ ਕਾਰਨ ਫੈਲੀ ਮਹਾਮਾਰੀ, ਇੱਕ ਦਿਨ ’ਚ 90 ਹਾਜ਼ਾਰ ਤੋਂ ਵੱਧ ਲੋਕਾਂ ਦਾ ਕੀਤਾ ਗਿਆ ਇਲਾਜ
Published : Sep 18, 2022, 1:12 pm IST
Updated : Sep 18, 2022, 1:12 pm IST
SHARE ARTICLE
pakistan flood
pakistan flood

ਡਾਇਰੀਆ ਦੇ 17,977 ਮਾਮਲੇ ਅਤੇ ਚਮੜੀ ਰੋਗ ਦੇ 20,064 ਮਾਮਲੇ ਆਏ ਸਾਹਮਣੇ

 

ਲਾਹੌਰ: ਪਾਕਿਸਤਾਨ ਇਸ ਸਮੇਂ ਭਾਰੀ ਮੀਂਹ ਅਤੇ ਹੜ੍ਹਾਂ ਦੀ ਲਪੇਟ 'ਚ ਹੈ। ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹੁਣ ਮਹਾਮਾਰੀ ਫੈਲਣ ਲੱਗੀ ਹੈ। ਸਿੰਧ ਦੇ ਸਿਹਤ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਇੱਕ ਦਿਨ ਵਿੱਚ 90,000 ਤੋਂ ਵੱਧ ਲੋਕਾਂ ਦਾ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਹੈ।

ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਆਏ ਭਿਆਨਕ ਹੜ੍ਹ ਦੇ ਨਤੀਜੇ ਵਜੋਂ ਸਿੰਧ ਵਿਚ ਹਜ਼ਾਰਾਂ ਵਿਸਥਾਪਿਤ ਨਾਗਰਿਕਾਂ ਦਾ ਛੂਤ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ, ਸਿੰਧ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਕਿਹਾ ਕਿ 15 ਸਤੰਬਰ ਨੂੰ 92,797 ਨਾਗਰਿਕਾਂ ਦਾ ਇਲਾਜ ਕੀਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਵਿਚ ਹੜ੍ਹ ਨਾਲ ਸਬੰਧਤ ਘਟਨਾਵਾਂ ਵਿਚ 9 ਲੋਕ ਜ਼ਖ਼ਮੀ ਹੋਏ ਹਨ, ਜਿਸ ਨਾਲ ਜ਼ਖਮੀਆਂ ਦੀ ਕੁੱਲ ਗਿਣਤੀ 12,758 ਹੋ ਗਈ। ਮਾਨਸੂਨ ਦੀ ਰਿਕਾਰਡ ਬਾਰਿਸ਼ ਕਾਰਨ ਪਾਕਿਸਤਾਨ ਵਿਚ ਵਿਨਾਸ਼ਕਾਰੀ ਹੜ੍ਹ ਨਾਲ 30 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

 ਡੇਂਗੂ ਦੇ 28 ਮਾਮਲਿਆਂ ਦੇ ਨਾਲ-ਨਾਲ ਡਾਇਰੀਆ ਦੇ 17,977 ਮਾਮਲੇ ਅਤੇ ਚਮੜੀ ਰੋਗ ਦੇ 20,064 ਮਾਮਲੇ ਸਾਹਮਣੇ ਆਏ ਹਨ। 1 ਜੁਲਾਈ ਤੋਂ ਹੁਣ ਤੱਕ ਕੁੱਲ 23 ਲੱਖ ਮਰੀਜ਼ਾਂ ਦਾ ਇਲਾਜ ਹੜ੍ਹਾਂ ਵਾਲੇ ਖੇਤਰ ਵਿਚ ਬਣਾਏ ਗਏ ਫੀਲਡ ਅਤੇ ਮੋਬਾਈਲ ਹਸਪਤਾਲਾਂ ਵਿਚ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement