ਨੇਪਾਲ 'ਚ ਨਕਲੀ ਸੋਨਾ ਤੇ ਨਕਲੀ ਨੋਟਾਂ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਸਮੇਤ ਦੋ ਗ੍ਰਿਫਤਾਰ
Published : Jul 18, 2023, 9:49 pm IST
Updated : Jul 18, 2023, 9:49 pm IST
SHARE ARTICLE
Image: For representation purpose only.
Image: For representation purpose only.

ਮੁਲਜ਼ਮਾਂ ਕੋਲੋਂ ਜਾਅਲੀ ਕਰੰਸੀ ਬਰਾਮਦ

 

ਕਾਠਮੰਡੂ: ਨੇਪਾਲ ਵਿਚ ਨਕਲੀ ਨੋਟ ਅਤੇ ਨਕਲੀ ਸੋਨਾ ਬਰਾਮਦ ਕਰਕੇ ਇਕ ਭਾਰਤੀ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਨੇਪਾਲ ਪੁਲਿਸ ਦੇ ਇਕ ਬਿਆਨ ਅਨੁਸਾਰ ਉਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਬਿਨੈ ਕੁਮਾਰ ਸਿੰਘ (45) ਨੂੰ ਨੇਪਾਲੀ ਨਾਗਰਿਕ ਦੁਰਗਾ ਬਹਾਦੁਰ ਛੇਤਰੀ (48) ਦੇ ਨਾਲ ਜਾਅਲੀ ਕਰੰਸੀ ਅਤੇ ਨਕਲੀ ਸੋਨੇ ਦਾ ਲੈਣ-ਦੇਣ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਐਨ.ਡੀ.ਏ. ਦੀ ਬੈਠਕ ਵਿਚ 38 ਪਾਰਟੀਆਂ ਨੇ ਲਿਆ ਹਿੱਸਾ, ਆਗੂਆਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ  

ਪੁਲਿਸ ਨੇ ਦਸਿਆ ਕਿ ਦੋਹਾਂ ਨੂੰ ਕਾਠਮੰਡੂ ਦੇ ਬਾਹਰੀ ਖੇਤਰ ਬਸੁੰਧਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਵਾਂ ਕੋਲੋਂ ਜਾਅਲੀ ਕਰੰਸੀ ਬਰਾਮਦ ਕੀਤੀ, ਜਿਸ ਵਿਚ 2000 ਰੁਪਏ ਦੇ 400 ਭਾਰਤੀ ਨੋਟ, 500 ਰੁਪਏ ਦੇ ਚਾਰ ਭਾਰਤੀ ਨੋਟ ਅਤੇ 1000 ਰੁਪਏ ਦੇ ਛੇ ਨੇਪਾਲੀ ਨੋਟ ਸ਼ਾਮਲ ਹਨ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿਚ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦਾ 2 ਦਿਨਾਂ ਰਿਮਾਂਡ ਲਿਆ

ਇਸੇ ਤਰ੍ਹਾਂ ਪੁਲਿਸ ਨੇ ਦੋਵਾਂ ਪਾਸੋਂ ਇਕ ਕਿਲੋ ਵਜ਼ਨ ਵਾਲੀ ਸੋਨੇ ਦੀ ਦਿਖ ਵਾਲੀ ਧਾਤੂ ਦੇ ਦੋ ਟੁਕੜੇ, ਧਾਤੂ ਦੇ 200 ਪੈਕੇਟ (ਹਰੇਕ 10 ਗ੍ਰਾਮ) ਅਤੇ 10-10 ਗ੍ਰਾਮ ਵਜ਼ਨ ਵਾਲੀ ਧਾਤੂ ਦੇ 20 ਟੁਕੜੇ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਲੈਮੀਨੇਸ਼ਨ ਮਸ਼ੀਨ, ਇਕ ਮੋਟਰਸਾਈਕਲ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement