ਇਜ਼ਰਾਈਲ : ਘਰ ’ਚ ਮਿਲੀ ਚੀਨੀ ਰਾਜਦੂਤ ਦੀ ਲਾਸ਼
Published : May 18, 2020, 8:02 am IST
Updated : May 18, 2020, 8:06 am IST
SHARE ARTICLE
File Photo
File Photo

ਇਜ਼ਰਾਇਲ ’ਚ ਚੀਨੀ ਰਾਜਦੂਤ ਦੀ ਮੌਤ ਹੋ ਗਈ ਹੈ। ਉਹ ਅਪਣੇ ਘਰ ’ਚ ਹੀ ਮ੍ਰਿਤਕ ਪਾਏ ਗਏ।

ਯੇਰੁਸ਼ਲਮ, 17 ਮਈ : ਇਜ਼ਰਾਇਲ ’ਚ ਚੀਨੀ ਰਾਜਦੂਤ ਦੀ ਮੌਤ ਹੋ ਗਈ ਹੈ। ਉਹ ਅਪਣੇ ਘਰ ’ਚ ਹੀ ਮ੍ਰਿਤਕ ਪਾਏ ਗਏ। ਇਜ਼ਰਾਇਲ ਦੇ ਵਿਦੇਸ਼ ਮੰਤਰਾਲੇ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਲਾਂਕਿ ਫਿਲਹਾਲ ਰਾਜਦੂਤ ਦੀ ਮੌਤ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ। ਅਹਿਮ ਗੱਲ ਹੈ ਕਿ ਰਾਜਦੂਤ ਦੀ ਮੌਤ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੌਂਪੀਓ ਦੀ ਅਲੋਚਨਾ ਕਰਨ ਦੋ ਮਹਿਜ਼ ਦੋ ਦਿਨ ਬਾਅਦ ਹੋਈ ਹੈ। ਇਜ਼ਰਾਇਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 58 ਸਾਲਾ ਡੂ ਵੇਈ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਫ਼ਰਵਰੀ ’ਚ ਰਾਜਦੂਤ ਨਿਯੁਕਤ ਕੀਤਾ ਗਿਆ ਸੀ।

File photoFile photo

ਉਨ੍ਹਾਂ ਪਹਿਲਾਂ ਯੁਕਰੇਨ ’ਚ ਚੀਨ ਦੇ ਦੂਤ ਦੇ ਰੂਪ ਵਿਚ ਕੰਮ ਕੀਤਾ ਸੀ। ਉਨ੍ਹਾਂ ਦੀ ਪਤਨੀ ਤੇ ਇੱਕ ਬੇਟਾ ਹੈ ਜੋ ਇਜ਼ਰਾਇਲ ’ਚ ਨਹੀਂ ਸਨ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੌਂਪੀਓ ਦੇ ਦੌਰੇ ’ਤੇ ਵੇਈ ਨੇ ਪੌਂਪੀਓ ਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਸੀ ਜਿਸ ਤੋਂ ਦੋ ਦਿਨ ਬਾਅਦ ਉਨ੍ਹਾਂ ਦੀ ਮੌਤ ਹੋਈ ਹੈ। ਦਸਿਆ ਜਾ ਰਿਹਾ ਕਿ ਪੌਂਪੀਓ ਨੇ ਇਜ਼ਰਾਇਲ ’ਚ ਚੀਨੀ ਨਿਵੇਸ਼ ਦੀ ਨਿੰਦਾ ਕੀਤੀ ਤੇ ਚੀਨ ਤੇ ਕੋਰੋਨਾ ਵਾਇਰਸ ਪ੍ਰਕੋਪ ਬਾਰੇ ਜਾਣਕਾਰੀ ਲੁਕਾਉਣ ਦੇ ਇਲਜ਼ਾਮ ਲਾਏ ਸਨ।    (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement