ਜਾਪਾਨ ਦੇ ਰੇਸਤਰਾਂ 'ਚ ਭਿਆਨਕ ਵਿਸਫੋਟ, 42 ਜ਼ਖ਼ਮੀ
Published : Dec 17, 2018, 10:30 am IST
Updated : Dec 17, 2018, 10:30 am IST
SHARE ARTICLE
Japan Explosion
Japan Explosion

ਜਾਪਾਨ ਦੇ ਇਕ ਰੇਸਤਰਾਂ ਵਿਚ ਐਤਵਾਰ ਰਾਤ ਭਿਆਨਕ ਵਿਸਫੋਟ ਨਾਲ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਧਮਾਕੇ ਨੇ ਆਸਪਾਸ ਦੇ ਅਪਾਰਟਮੈਂਟ ਦੀਆਂ ਇਮਾਰਤਾਂ ਅਤੇ ਘਰਾਂ ਨੂੰ ...

ਟੋਕਯੋ (ਭਾਸ਼ਾ) :- ਜਾਪਾਨ ਦੇ ਇਕ ਰੇਸਤਰਾਂ ਵਿਚ ਐਤਵਾਰ ਰਾਤ ਭਿਆਨਕ ਵਿਸਫੋਟ ਨਾਲ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਧਮਾਕੇ ਨੇ ਆਸਪਾਸ ਦੇ ਅਪਾਰਟਮੈਂਟ ਦੀਆਂ ਇਮਾਰਤਾਂ ਅਤੇ ਘਰਾਂ ਨੂੰ ਹਿਲਾ ਕੇ ਰੱਖ ਦਿਤਾ। ਇਹ ਰੇਸਤਰਾਂ ਜਾਪਾਨ ਦੀ ਰਾਜਧਾਨੀ ਦੇ ਉੱਤਰ ਵਿਚ ਮੁੱਖ ਟਾਪੂ ਹੋਕਾਦੋ ਦੇ ਸਪੋਰੋ ਵਿਚ ਸਥਿਤ ਹੈ। ਪੁਲਿਸ ਦੇ ਅਨੁਸਾਰ ਵਿਸਫੋਟ ਵਿਚ 42 ਲੋਕ ਜ਼ਖ਼ਮੀ ਹੋਏ ਹਨ।

Japan ExplosionJapan Explosion

ਧਮਾਕੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਪਾਨ ਦੀ ਸਰਕਾਰੀ ਪ੍ਰਸਾਰਣ ਕੰਪਨੀ ਐਨਐਚਕੇ ਦੇ ਟੀਵੀ ਫੁਟੇਜ ਵਿਚ ਜ਼ਮੀਨ 'ਤੇ ਬਿਖਰੇ ਮਲਬੇ ਦੇ ਨਾਲ ਹੀ ਰੇਸਤਰਾਂ ਵਿਚ ਲਪਟਾਂ ਉੱਠਦੀਆਂ ਵੇਖੀਆਂ ਗਈਆਂ। ਰੇਸਤਰਾਂ ਦੇ ਆਸਪਾਸ ਮੌਜੂਦ ਅਪਾਰਟਮੈਂਟ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਬਾਹਰ ਪਾਰਕ ਕੀਤੀਆਂ ਗਈਆਂ ਕਾਰਾਂ ਮਲਬੇ ਨਾਲ ਢਕੀਆਂ ਨਜ਼ਰ ਆਈਆਂ।

Japan ExplosionJapan Explosion

ਇਕ ਨਜ਼ਰਸਾਨੀ ਨੇ ਦੱਸਿਆ ਕਿ ਉਸ ਨੂੰ ਵਿਸਫੋਟ ਦੀ ਆਵਾਜ਼ ਤੋਂ ਬਾਅਦ ਗੈਸ ਦੀ ਦੁਰਗੰਧ ਮਹਿਸੂਸ ਹੋਈ। ਜਾਪਾਨ ਦੇ ਐਮਰਜੈਂਸੀ ਸੇਵਾ ਵਿਭਾਗ ਦੀ ਟੀਮ ਵਿਸਫੋਟ ਦੇ ਕਾਰਣਾਂ ਦੀ ਜਾਂਚ ਕਰ ਰਹੀ ਹੈ। ਰੇਸਤਰਾਂ ਦੇ ਨਜਦੀਕ ਰਹਿਣ ਵਾਲੇ ਲੋਕਾਂ ਦੇ ਮੁਤਾਬਕ ਵਿਸਫੋਟ ਤੋਂ ਬਾਅਦ ਕਿਸੇ ਗੈਸ ਦਾ ਰਿਸਾਅ ਹੋਇਆ ਅਤੇ ਇਲਾਕੇ ਵਿਚ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

Japan ExplosionJapan Explosion

ਪੁਲਿਸ ਨੇ ਹੋਰ ਧਮਾਕੇ ਹੋਣ ਦੇ ਸ਼ੱਕ ਦੇ ਚਲਦੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਹੈ। ਘਟਨਾ ਸਥਲ 'ਤੇ ਫਾਇਰ ਡਿਪਾਰਟਮੈਂਟ ਦੀ 20 ਗੱਡੀਆਂ ਮੌਜੂਦ ਹਨ। ਅਧਿਕਾਰੀਆਂ ਨੇ ਜ਼ਖ਼ਮੀਆਂ ਦੀ ਗਿਣਤੀ ਦੇ ਵਧਣ ਦਾ ਸ਼ੱਕ ਜਤਾਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement