ਔਰਤ ਨੇ ਸੁਪਨੇ ਵਿਚ ਨਿਗਲੀ ਆਪਣੇ ਵਿਆਹ ਦੀ ਅੰਗੂਠੀ ਤੇ ਫਿਰ......
Published : Sep 17, 2019, 11:50 am IST
Updated : Sep 17, 2019, 12:05 pm IST
SHARE ARTICLE
Woman dreamed she swallowed her engagement ring. She actually swallowed it in her sleep.
Woman dreamed she swallowed her engagement ring. She actually swallowed it in her sleep.

ਇਸ ਤੋਂ ਬਾਅਦ ਔਰਤ ਨੂੰ ਹਸਪਤਾਲ ਜਾਣਾ ਪਿਆ ਅਤੇ ਉਸ ਦੀ ਸਰਜਰੀ ਕਰਵਾਈ ਗਈ।

ਅਮਰੀਕਾ- ਆਏ ਦਿਨ ਕੋਈ ਨਾ ਕੋਈ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੀ ਰਹਿੰਦੀ ਹੈ ਹੁਣ ਅਮਰੀਕਾ ਤੋਂ ਇਕ ਅਜੀਬ ਹੀ ਘਟਨਾ ਸਾਹਮਣੇ ਆਈ ਹੈ। ਇਕ ਅਮਰੀਕੀ ਔਰਤ ਨੇ  ਨੀਂਦ ਵਿਚ ਆਏ ਬੁਰੇ ਸੁਪਨੇ ਕਾਰਨ ਆਪਣੇ ਵਿਆਹ ਦੀ ਅੰਗੂਠੀ ਹੀ ਨਿਗਲ ਲਈ। ਇਸ ਤੋਂ ਬਾਅਦ ਔਰਤ ਨੂੰ ਹਸਪਤਾਲ ਜਾਣਾ ਪਿਆ ਅਤੇ ਉਸ ਦੀ ਸਰਜਰੀ ਕਰਵਾਈ ਗਈ। ਔਰਤ ਦਾ ਸੁਪਨਾ ਸੀ ਕਿ ਉਹ ਅਤੇ ਉਸ ਦਾ ਮੰਗੇਤਰ ਇਕ ਤੇਜ਼ ਰਫਤਾਰ ਰੇਲ ਗੱਡੀ ਵਿਚ ਸਫ਼ਰ ਕਰ ਰਹੇ ਸਨ ਅਤੇ ਇਸ ਦੌਰਾਨ ਕੁੱਝ ਬੁਰੇ ਲੋਕਾਂ ਤੋਂ ਅੰਗੂਠੀ ਨੂੰ ਬਚਾਉਣ ਲਈ ਔਰਤ ਨੇ ਅੰਗੂਠੀ ਹੀ ਨਿਗਲ ਲਈ।

ਔਰਤ ਲਈ ਬੁਰੀ ਗੱਲ ਇਹ ਹੋਈ ਕਿ ਉਸਨੇ ਨਾ ਸਿਰਫ ਸੁਪਨੇ ਵਿਚ ਬਲਕਿ ਹਕੀਕਤ ਵਿਚ ਵੀ ਅੰਗੂਠੀ ਨੂੰ ਨਿਗਲ ਲਿਆ। ਕੈਲੇਫੋਰਨੀਆਂ ਦੀ ਰਹਿਣ ਵਾਲੀ 29 ਸਾਲਾਂ ਜੇਨਾ ਇਵਾਂਸ ਜਦੋਂ ਨੀਂਦ ਤੋਂ ਜਾਗੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਉਂਗਲੀ ਵਿਚ ਹੀਰੇ ਦੀ ਅੰਗੂਠੀ ਨਹੀਂ ਸੀ। ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਇਹ ਬੁਰੀ ਘਟਨਾ ਸੁਣਾਉਣ ਲਈ ਆਪਣੇ ਪਤੀ ਨੂੰ ਜਗਾਇਆ ਅਤੇ ਇਸ ਤੋਂ ਬਾਅਦ ਉਹ ਹਸਪਤਾਲ ਪਹੁੰਚੇ।

ਔਰਤ ਨੇ ਦੱਸਿਆ ਕਿ ਇਹ ਘਟਨਾ ਪਿਛਲੇ ਹਫ਼ਤੇ ਦੀ ਹੈ। ਜਦੋਂ ਐਕਸ-ਰੇ-ਸਕੈਨ ਕਰਾਈਆਂ ਗਈਆਂ ਤਾਂ ਔਰਤ ਦੇ ਪੇਟ ਵਿਚ 2.4 ਕੈਰੇਟ ਦੀ ਅੰਗੂਠੀ ਹੋਣ ਦੀ ਪੁਸ਼ਟੀ ਹੋਈ। ਇਵਾਂਸ ਨੇ ਕਿਹਾ ਕਿ ਜਦੋਂ ਉਸ ਦੀ ਸਰਜਰੀ ਹੋਣੀ ਸ਼ੁਰੂ ਹੋਈ ਤਾਂ ਪਹਿਲਾਂ ਉਸ ਤੋਂ ਮੌਤ ਹੋਣ ਦੇ ਸੰਬੰਧਿਤ ਕਾਗਜ਼ ਦਸਤਖ਼ਤ ਕਰਵਾਏ ਗਏ। ਇਵਾਂਸ ਨੇ ਕਿਹਾ ਕਿ ਇਸ ਸਮਨੇਂ ਮੈਂ ਬਹੁਤ ਰੋਈ ਕਿਉਂਕਿ ਜੇ ਉਹ ਮਰ ਗਈ ਤਾਂ ਤਾਂ ਬਹੁਤ ਪਾਗਲ ਕਹਿਲਾਵੇਗੀ। ਇਵਾਂਸ ਦਾ ਕਹਿਣਾ ਹੈ ਕਿ ਸਰਜਰੀ ਤੋਂ ਬਾਅਦ ਅੰਗੂਠੀ ਨੂੰ ਸਫ਼ਲਤਾ ਪੂਰਵਕ ਬਾਹਰ ਕੱਢ ਲਿਆ ਗਿਆ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement