ਬਰਾਮਦ 'ਤੇ ਪਾਬੰਦੀ ਲੱਗਣ ਕਾਰਨ ਫਸੀਆਂ 60,000 ਭੇਡਾਂ
Published : Jul 17, 2018, 3:12 am IST
Updated : Jul 17, 2018, 3:12 am IST
SHARE ARTICLE
Sheeps
Sheeps

ਆਸਟ੍ਰੇਲੀਆ ਸੰਘੀ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਰਾਤੋਂ-ਰਾਤ ਜ਼ਿੰਦਾ ਭੇਡਾਂ ਦੀ ਬਰਾਮਦ ਦਾ ਦੂਜਾ ਲਾਈਸੰਸ ਰੱਦ ਕਰ ਦਿਤੇ ਜਾਣ ਕਾਰਨ ਪਰਥ............

ਪਰਥ : ਆਸਟ੍ਰੇਲੀਆ ਸੰਘੀ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਰਾਤੋਂ-ਰਾਤ ਜ਼ਿੰਦਾ ਭੇਡਾਂ ਦੀ ਬਰਾਮਦ ਦਾ ਦੂਜਾ ਲਾਈਸੰਸ ਰੱਦ ਕਰ ਦਿਤੇ ਜਾਣ ਕਾਰਨ ਪਰਥ 'ਚ ਹੁਣ ਲਗਭਗ 60,000 ਜ਼ਿੰਦਾ ਭੇਡਾਂ ਦੇ ਬਰਾਮਦ 'ਤੇ ਪਾਬੰਦੀ ਲੱਗ ਜਾਣ ਕਾਰਨ ਫੱਸ ਗਈਆਂ ਹਨ ਅਤੇ ਇਨ੍ਹਾਂ ਨੂੰ ਪਰਥ ਦੇ ਬਾਹਰਵਾਰ ਰੱਖਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਇਹ ਜ਼ਿੰਦਾਂ ਭੇਡਾਂ ਦੀ ਬਰਾਮਦ ਏਸ਼ੀਆ ਦੇਸ਼ਾਂ ਨੂੰ ਮੀਟ ਵਜੋਂ ਕੀਤਾ ਜਾਂਦਾ ਹੈ। ਵਿਭਾਗ ਵਲੋਂ ਈ.ਐਮ.ਐਸ. ਰੂਰਲ ਐਕਸਪੋਰਟ ਕੰਪਨੀ ਦਾ ਲਾਈਸੈਂਸ ਰੱਦ ਕੀਤਾ ਗਿਆ ਹੈ, ਜਿਸ ਅਧੀਨ ਹੁਣ ਇਹ ਕੰਪਨੀ ਵੀ ਜ਼ਿੰਦਾ ਭੇਡਾਂ ਨੂੰ ਸਮੁੰਦਰੀ ਜਹਾਜ਼ ਰਾਹੀਂ ਬਰਾਮਦ ਨਹੀਂ ਕਰ ਪਾਵੇਗੀ। 

ਇਸ ਤੋਂ ਪਹਿਲਾਂ ਇਸ ਕੰਪਨੀ ਦੀ ਹੀ ਦੂਜੀ ਸ਼ਾਖਾ ਇਮੈਨੁਅਲ ਐਕਸਪੋਰਟ ਦਾ ਵੀ ਲਾਈਸੰਸ ਪਿਛਲੇ ਮਹੀਨੇ ਰੱਦ ਕਰ ਦਿਤਾ ਗਿਆ ਸੀ, ਜਿਸ ਉਪਰੰਤ ਈ.ਐਮ.ਐਸ ਰੂਰਲ ਐਕਸਪੋਰਟ ਕੰਪਨੀ ਨੇ ਇਹ ਭੇਡਾਂ ਕੁਵੈਤ 'ਚ ਲੈ ਕੇ ਜਾਣ ਦੀ ਇਜ਼ਾਜ਼ਤ ਲਈ ਬੇਨਤੀ ਕੀਤੀ ਸੀ, ਪਰਤੂ ਹੁਣ ਇਹ ਰੱਦ ਕਰ ਦਿਤੀ ਗਈ ਹੈ। ਉਂਜ ਇਸ ਬਰਾਮਦ ਪਿੱਛੇ ਹੁੰਦੇ ਜਾਨਵਰਾਂ ਨਾਲ ਜ਼ੁਲਮ ਦੀਆਂ ਕਿਰਿਆਵਾਂ ਦੇ ਵਿਰੁਧ ਦੋਵੇਂ ਪਾਸਿਆਂ ਦੀਆਂ (ਸੱਤਾ ਅਤੇ ਵਿਰੋਧੀ ਧਿਰ) ਰਾਜਨੀਤਕ ਪਾਰਟੀਆਂ ਖੜੀਆਂ ਹਨ ਅਤੇ ਇਸ ਵਪਾਰ ਨੂੰ ਬੰਦ ਕਰਨ ਦੀ ਮੰਗ ਕਰ ਰਹੀਆਂ ਹਨ। ਐਨੀਮਲਜ਼ ਆਸਟ੍ਰੇਲੀਆ ਨੇ ਫ਼ੈਡਰਲ ਸਰਕਾਰ ਦੇ ਖੇਤੀ ਬਾੜੀ ਵਿਭਾਗ ਦੀ ਇਸ ਫ਼ੌਰੀ ਕਾਰਵਾਈ ਉਪਰ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement