America News: ਦਿਮਾਗੀ ਤੌਰ ’ਤੇ ਮ੍ਰਿਤ ਮਹਿਲਾ ਦੇਵੇਗੀ ਬੱਚੇ ਨੂੰ ਜਨਮ, ਤਿੰਨ ਮਹੀਨੇ ਲਈ ਬਚਾ ਕੇ ਰੱਖੀ ਜਾਵੇਗੀ ਔਰਤ ਦੀ ਜਾਨ
Published : May 17, 2025, 6:41 am IST
Updated : May 17, 2025, 7:53 am IST
SHARE ARTICLE
Brain dead woman gives birth to baby America News
Brain dead woman gives birth to baby America News

America News: ਡੋਨਾਲਡ ਟਰੰਪ ਨੇ ਵੀ ਅਮਰੀਕਾ ’ਚ ਗਰਭਪਾਤ ਕਾਨੂੰਨ ਨੂੰ ਸਖ਼ਤ ਕਰਨ ਦੇ ਹੁਕਮ ਜਾਰੀ ਕੀਤੇ ਸੀ। 

Brain dead woman gives birth to baby America News: ਅਮਰੀਕਾ ਦੇ ਜੌਰਜੀਆ ’ਚ ਦਿਮਾਗ਼ੀ ਤੌਰ ’ਤੇ ਮ੍ਰਿਤਕ ਐਲਾਨੀ ਗਈ ਗਰਭਵਤੀ ਮਹਿਲਾ ਨੂੰ ਉਦੋਂ ਤੱਕ ਸਰੀਰ ਜ਼ਿੰਦਾ ਰੱਖਣ ਵਾਲੇ ਸਿਸਟਮ ’ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ, ਜਦੋਂ ਤੱਕ ਕਿ ਉਸ ਦਾ ਬੱਚਾ ਪੈਦਾ ਨਹੀਂ ਹੋ ਜਾਂਦਾ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਗਰਭ ’ਚ ਪਲ ਰਹੇ ਜ਼ਿੰਦਾ ਬੱਚੇ ਨੂੰ ਮਾਂ ਦੇ ਨਾਲ ਮਰਨ ਨਹੀਂ ਦੇ ਸਕਦੇ। 

ਇਸੇੇ ਦੇ ਚਲਦੇ ਦਿਮਾਗ਼ੀ ਤੌਰ ’ਤੇ ਮ੍ਰਿਤਕ ਐਲਾਨੀ ਗਈ ਮਹਿਲਾ ਨੂੰ ਤਕਰੀਬਨ 3 ਮਹੀਨੇ ਤੱਕ ਸਰੀਰ ਜ਼ਿੰਦਾ ਰੱਖਣ ਵਾਲੇ ਸਿਸਟਮ ’ਤੇ ਹੀ ਰੱਖਿਆ ਜਾਵੇਗਾ। ਇਸ ਦੀ ਵਜ੍ਹਾ ਹੈ ਜੌਰਜੀਆ ਦਾ ਗਰਭਪਾਤ ਵਿਰੋਧੀ ਕਾਨੂੰਨ, ਜਿਸ ਦੇ ਮੁਤਾਬਕ ਜ਼ਿੰਦਾ ਭਰੂਣ ਨੂੰ ਮਾਰਿਆ ਨਹੀਂ ਜਾ ਸਕਦਾ। ਦਸ ਦਈਏ ਕਿ ਉਕਤ ਮਹਿਲਾ ਦੇ ਜਣੇਪੇ ਨੂੰ ਹਾਲੇ 3 ਮਹੀਨੇ ਦੇ ਕਰੀਬ ਸਮਾਂ ਬਾਕੀ ਹੈ। ਇਸ ਦੇ ਨਾਲ ਹੀ ਇਹ ਸਭ ਲੰਬਾ ਅਜਿਹਾ ਕੇਸ ਬਣ ਗਿਆ ਹੈ ਜਿਸ ਵਿੱਚ ਕਿਸੇ ਬ੍ਰੇਨ ਡੈੱਡ ਯਾਨਿ ਦਿਮਾਗ਼ੀ ਤੌਰ ’ਤੇ ਮ੍ਰਿਤ ਮਹਿਲਾ ਨੂੰ 3 ਮਹੀਨੇ ਤੱਕ ਮਸ਼ੀਨ ਦੇ ਸਹਾਰੇ ਜ਼ਿੰਦਾ ਰੱਖਿਆ ਜਾਵੇਗਾ। ਦੂਜੇ ਪਾਸੇ, ਇਸ ਮਹਿਲਾ ਦੇ ਪਰਿਵਾਰ ਨੇ ਗਰਭਪਾਤ ਵਿਰੋਧੀ ਕਾਨੂੰਨ ’ਤੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। 

ਦਸਣਯੋਗ ਹੈ ਕਿ ਜੌਰਜੀਆ ਦਾ ਇਹ ਕਾਨੂੰਨ 2022 ’ਚ ਲਾਗੂ ਹੋਇਆ ਸੀ, ਜਿਸ ਦੇ ਮੁਤਾਬਕ ਜੇ ਮਾਂ ਦੇ ਗਰਭ ’ਚ ਬੱਚੇ ਦੀ ਧੜਕਣ ਚੱਲ ਰਹੀ ਹੈ ਤਾਂ ਉਹ ਗਰਭਪਾਤ ਨਹੀਂ ਕਰਵਾ ਸਕਦੀ, ਇਸ ਨੂੰ ਕਾਨੂੰਨੀ ਅਪਰਾਧ ਮੰਨਿਆ ਜਾਵੇਗਾ। ਅਮਰੀਕਾ ’ਚ ਇਸ ਮੁੱਦੇ ’ਤੇ ਕਾਫੀ ਲੰਬੀ ਲੜਾਈ ਚਲਦੀ ਆ ਰਹੀ ਹੈ, ਜਿਸ ਵਿੱਚ ਉਥੇ ਦੀ ਆਬਾਦੀ ਦੋ ਧੜਿਆਂ ਵੰਡੀ ਹੋਈ ਹੈ। ਡੌਨਾਲਡ ਟਰੰਪ ਨੇ ਵੀ ਅਮਰੀਕਾ ’ਚ ਗਰਭਪਾਤ ਕਾਨੂੰਨ ਨੂੰ ਸਖ਼ਤ ਕਰਨ ਦੇ ਹੁਕਮ ਜਾਰੀ ਕੀਤੇ ਸੀ। 

(For more news apart from Brain dead woman gives birth to baby America News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement