ਵਾਇਰਸ ਬਾਰੇ ਚੀਨ ਨੇ ਕਾਫ਼ੀ ਦੇਰ ਮਗਰੋਂ ਦੁਨੀਆਂ ਨੂੰ ਦਸਿਆ
Published : Apr 17, 2020, 7:56 am IST
Updated : Apr 17, 2020, 7:56 am IST
SHARE ARTICLE
File photo
File photo

ਅੰਦਰੂਨੀ ਦਸਤਾਵੇਜ਼ 'ਚ ਹੋਇਆ ਪ੍ਰਗਟਾਵਾ

ਬੀਜਿੰਗ, 16 ਅਪ੍ਰੈਲ: ਚੀਨ ਦੀ ਸਿਖਰਲੀ ਸਿਹਤ ਏਜੰਸੀ ਨੇ 14 ਜਨਵਰੀ ਨੂੰ ਸੂਬਾਈ ਅਧਿਕਾਰੀਆਂ ਨੂੰ ਦੱਸ ਦਿਤਾ ਸੀ ਕਿ ਨਵੇਂ ਕੋਰੋਨਾ ਵਾਇਰਸ ਕਾਰਨ ਚੀਨ ਵਿਚ ਉਹ ਮਹਾਮਾਰੀ ਜਿਹੀ ਹਾਲਤ ਦਾ ਸਾਹਮਣਾ ਕਰ ਰਹੇ ਹਨ ਪਰ ਸੂਬਾਈ ਅਧਿਕਾਰੀਆਂ ਛੇ ਦਿਨਾ ਤਕ ਲੋਕਾਂ ਨੂੰ ਚੌਕਸ ਨਹੀਂ ਕੀਤਾ। ਐਸੋਸੀਏਟਿਡ ਪ੍ਰੈਸ ਨੂੰ ਮਿਲੇ ਦਸਤਾਵੇਜ਼ਾਂ ਵਿਚ ਦਸਿਆ ਗਿਆ ਹੈ ਕਿ ਕੌਮੀ ਸਿਹਤ ਮਿਸ਼ਨ ਨੇ ਗੁਪਤ ਰੂਪ ਵਿਚ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਹੁਕਮ ਦਿਤੇ ਜਦਕਿ ਕੌਮੀ ਟੈਲੀਵਿਜ਼ਨ 'ਤੇ ਉਨ੍ਹਾਂ ਮਹਾਮਾਰੀ ਦੇ ਫੈਲਣ ਨੂੰ ਤਵੱਜੋ ਨਹੀਂ ਦਿਤੀ।

File photoFile photo

ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਸਤਵੇਂ ਦਿਨ 20 ਜਨਵਰੀ ਨੂੰ ਲੋਕਾਂ ਨੂੰ ਚੌਕਸ ਕੀਤਾ। ਉਦੋਂ ਤਕ ਇਕ ਹਫ਼ਤੇ ਦੀ ਚੁੱਪ ਕਾਰਨ ਤਿੰਨ ਹਜ਼ਾਰ ਤੋਂ ਵੱਧ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਸਨ। ਅੰਦਰੂਨੀ ਦਸਤਾਵੇਜ਼ਾਂ ਮੁਤਾਬਕ ਰੋਗ ਕੰਟਰੋਲ ਕੇਂਦਰ ਨੇ ਸਥਾਨਕ ਅਧਿਕਾਰੀਆਂ  ਕੋਲੋਂ ਪ੍ਰਾਪਤ ਕਿਸੇ ਮਾਮਲੇ ਨੂੰ ਦਰਜ ਨਹੀਂ ਕੀਤਾ, ਜਿਸ ਦੀ ਪੁਸ਼ਟੀ ਐਸੋਸੀਏਟਿਡ ਪ੍ਰੈਸ ਨੂੰ ਪ੍ਰਾਪਤ ਅੰਦਰੂਲੀ ਬੁਲੇਟਿਨ ਤੋਂ ਹੁੰਦੀ ਹੈ। ਪੰਜ ਜਨਵਰੀ ਤੋਂ 17 ਜਨਵਰੀ ਦੌਰਾਨ ਹਸਪਤਾਲਾਂ ਵਿਚ ਸੈਂਕੜੇ ਰੋਗੀ ਭਰਤੀ ਹੋ ਰਹੇ ਸਨ। ਨਾ ਸਿਰਫ਼ ਵੁਹਾਨ ਵਿਚ ਸਗੋਂ ਪੂਰੇ ਦੇਸ਼ ਵਿਚ ਅਜਿਹਾ ਹੋ ਰਿਹਾ ਸੀ।

ਵੁਹਾਨ ਵਿਚ ਡਾਕਟਰਾਂ ਅਤੇ ਨਰਸਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਈ ਸੰਕੇਤ ਹਨ ਕਿ ਦਸੰਬਰ ਦੇ ਅੰਤ ਤਕ ਕੋਰੋਨਾ ਵਾਇਰਸ ਲੋਕਾਂ ਵਿਚ ਫੈਲ ਗਿਆ ਸੀ ਪਰ ਅਧਿਕਾਰੀਆਂ ਨੇ ਮੈਡੀਕਲ ਸਟਾਫ਼ ਦੀ ਆਵਾਜ਼ ਦਬਾ ਦਿਤੀ। ਚਿਤਾਵਨੀ ਨੂੰ ਦਬਾਏ ਜਾਣ ਕਾਰਨ ਦੇਸ਼ ਦੇ ਸਿਖਰਲੇ ਆਗੂ ਹਨੇਰੇ ਵਿਚ ਰਹੇ। ਚੀਨ ਦੇ ਬਾਹਰ ਲਾਗ ਦਾ ਪਹਿਲਾ ਮਾਮਲਾ 13 ਜਨਵਰੀ ਨੂੰ ਥਾਈਲੈਂਡ ਵਿਚ ਆਇਆ ਜਿਸ ਨਾਲ ਚੀਨੀ ਆਗੂਆਂ ਨੂੰ ਮਹਾਮਾਰੀ ਦੀ ਸੰਭਾਵਨਾ ਦਾ ਅਹਿਸਾਸ ਹੋਇਆ। ਕੁੱਝ ਹਫ਼ਤਿਆਂ ਤਕ ਅਧਿਕਾਰੀ ਇਹੋ ਦੁਹਰਾਉਂਦੇ ਰਹੇ ਕਿ ਇਨਸਾਨ ਤੋਂ ਇਨਸਾਨ ਵਿਚ ਇਹ ਬੀਮਾਰੀ ਫੈਲਣ ਦਾ ਕੋਈ ਸਪੱਸ਼ਟ ਸਬੂਤ ਨਹੀਂ।  (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement