ਭਾਰਤੀ-ਅਮਰੀਕੀ ਔਰਤ ਨੇ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਦੋ ਔਰਤਾਂ ਨੂੰ ਆਪਣੇ ਕੋਲ ਰੱਖਣ ਦਾ ਦੋਸ਼ ਕਬੂਲਿਆ
Published : Feb 17, 2023, 1:56 pm IST
Updated : Feb 17, 2023, 1:56 pm IST
SHARE ARTICLE
Representative Image
Representative Image

ਔਰਤ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਮਦਦ ਲਈ ਰੱਖਿਆ ਸੀ ਔਰਤਾਂ ਨੂੰ 

 

ਵਾਸ਼ਿੰਗਟਨ - ਨਿਊਜਰਸੀ ਵਿੱਚ ਇੱਕ ਭਾਰਤੀ-ਅਮਰੀਕੀ ਔਰਤ ਨੇ ਭਾਰਤ ਤੋਂ ਆਈਆਂ ਦੋ ਔਰਤਾਂ ਨੂੰ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਆਪਣੇ ਕੋਲ ਰੱਖਣ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ ਨਾ ਦੇਣ ਦਾ ਦੋਸ਼ ਵੀਰਵਾਰ ਨੂੰ ਕਬੂਲ ਕਰ ਲਿਆ। 

ਨਿਆਂ ਵਿਭਾਗ ਨੇ ਕਿਹਾ ਕਿ ਪਟੀਸ਼ਨ ਸਮਝੌਤੇ ਅਨੁਸਾਰ, ਹਰਸ਼ਾ ਸਾਹਨੀ ਪੀੜਤਾਂ ਨੂੰ ਕੁੱਲ 642,212 ਅਮਰੀਕੀ ਡਾਲਰ ਦਾ ਭੁਗਤਾਨ ਕਰਨ, ਅਤੇ ਇੱਕ ਪੀੜਤ ਦੇ ਦਿਮਾਗੀ ਐਨਿਉਰਿਜ਼ਮ ਦੇ ਇਲਾਜ ਲਈ 200,000 ਅਮਰੀਕੀ ਡਾਲਰ ਦਾ ਭੁਗਤਾਨ ਕਰਨ 'ਤੇ ਸਹਿਮਤੀ ਜਤਾਈ। ਸਾਹਨੀ ਨੇ ਇਹ ਰਕਮ ਇੰਟਰਨਲ ਰੈਵੇਨਿਊ ਸਰਵਿਸ (ਆਈ.ਆਰ.ਐਸ.) ਨੂੰ ਦੇਣ 'ਤੇ ਵੀ ਸਹਿਮਤੀ ਪ੍ਰਗਟਾਈ।

ਦਸਤਾਵੇਜ਼ਾਂ ਅਨੁਸਾਰ, 2013 ਤੋਂ ਅਗਸਤ 2021 ਤੱਕ, ਸਾਹਨੀ ਨੇ ਹੋਰਨਾਂ ਨਾਲ ਮਿਲ ਕੇ ਭਾਰਤ ਤੋਂ ਆਈਆਂ ਦੋ ਔਰਤਾਂ ਨੂੰ ਲੁਕੋਣ ਅਤੇ ਪਨਾਹ ਦੇਣ ਦੀ ਸਾਜ਼ਿਸ਼ ਰਚੀ, ਜਿਨ੍ਹਾਂ ਨੂੰ ਸਾਹਨੀ ਨੇ ਨਿਊਜਰਸੀ ਸਥਿਤ ਆਪਣੇ ਘਰ 'ਚ ਅਤੇ ਆਪਣੀ ਤੇ ਆਪਣੇ ਪਰਿਵਾਰ ਦੀ ਮਦਦ ਲਈ ਰੱਖਿਆ ਸੀ।

Tags: usa, indian

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement