ਭਾਰਤੀ-ਅਮਰੀਕੀ ਕਾਰੋਬਾਰੀ ਦਾ ਨਾਂਅ ਵੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰਾਂ 'ਚ 
Published : Feb 14, 2023, 7:05 pm IST
Updated : Feb 14, 2023, 7:05 pm IST
SHARE ARTICLE
Image
Image

ਵਿਵੇਕ ਰਾਮਾਸਵਾਮੀ ਜਲਦ ਸ਼ੁਰੂ ਕਰ ਸਕਦਾ ਹੈ ਆਪਣੀ ਪ੍ਰਚਾਰ ਮੁਹਿੰਮ 

 

ਵਾਸ਼ਿੰਗਟਨ - ਭਾਰਤੀ-ਅਮਰੀਕੀ ਕਾਰੋਬਾਰੀ ਵਿਵੇਕ ਰਾਮਾਸਵਾਮੀ 2024 ਦੇ ਰਾਸ਼ਟਰਪਤੀ ਅਹੁਦੇ ਦੀ ਆਪਣੀ ਦਾਅਵੇਦਾਰੀ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਹਨ, ਇਨ੍ਹਾਂ ਖ਼ਬਰਾਂ ਦੇ ਵਿਚਕਾਰ ਕਿ ਨਿੱਕੀ ਹੈਲੀ ਵੀ ਇਸ ਸੰਬੰਧੀ ਬੁੱਧਵਾਰ ਨੂੰ ਆਪਣੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

ਰਾਮਾਸਵਾਮੀ ਨੇ ਕਿਹਾ ਕਿ ਆਇਓਵਾ ਦੀ ਆਪਣੀ ਯਾਤਰਾ ਅਤੇ ਸੰਭਾਵੀ ਦੌੜ ਲਈ ਉਹ ਜੋ ਹੋਰ ਤਿਆਰੀ ਕੰਮ ਕਰ ਰਿਹਾ ਹੈ, ਉਹ ਸਾਰੇ ਕਦਮ ਬਹੁਤ ਗੰਭੀਰਤਾ ਨਾਲ ਚੁੱਕ ਰਿਹਾ ਹੈ। ਉਸ ਨੇ ਕਿਹਾ, "ਇਹ ਕੋਈ ਧਿਆਨ ਖਿੱਚਣ ਲਈ ਖੇਡਿਆ ਨਾਟਕ ਨਹੀਂ ਹੈ।" ਸਥਾਨਕ ਮੀਡੀਆ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਰਾਸ਼ਟਰਪਤੀ ਲਈ ਦੌੜ ਦੀ ਪੜਚੋਲ ਕਰ ਰਿਹਾ ਹੈ। 

ਰਾਮਾਸਵਾਮੀ ਭਾਰਤੀ ਪਰਵਾਸੀ ਜੋੜੇ ਦਾ ਪੁੱਤਰ ਹੈ। ਇਲੈਕਟ੍ਰਿਕ ਇੰਜੀਨੀਅਰ ਪਿਤਾ ਅਤੇ ਮਨੋਵਿਗਿਆਨੀ ਮਾਂ ਦੇ ਘਰ ਰਾਮਾਸਵਾਮੀ ਦਾ ਜਨਮ ਸਿਨਸਿਨਾਟੀ ਵਿੱਚ ਹੋਇਆ। ਉਸ ਨੇ ਹਾਰਵਰਡ ਅਤੇ ਯੇਲ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਅਤੇ ਕਥਿਤ ਤੌਰ 'ਤੇ ਉਹ 500 ਮਿਲੀਅਨ ਤੋਂ ਵੱਧ ਦੀ ਕੀਮਤ ਦੇ ਅਸਾਸਿਆਂ ਦਾ ਮਾਲਕ ਹੈ। ਵਿੱਤੀ ਤੌਰ 'ਤੇ ਮਜ਼ਬੂਤੀ ਉਸ ਦੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਲਈ ਬਹੁਤ ਸਹਾਇਕ ਸਾਬਤ ਹੋਵੇਗੀ। 

ਉਸ ਨੇ ਇੱਕ ਸਫ਼ਲ ਬਾਇਓਟੈਕ ਉਦਯੋਗਪਤੀ ਬਣ ਕੇ ਦਵਾਈਆਂ ਦੇ ਖੇਤਰ 'ਚ ਨਾਂਅ ਕਮਾਇਆ। ਉਸ ਦੀਆਂ ਬਣਾਈਆਂ ਪੰਜ ਦਵਾਈਆਂ ਐਫ਼.ਡੀ.ਏ. ਦੁਆਰਾ ਮਾਨਤਾ ਪ੍ਰਾਪਤ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement