ਆਸੀਆ ਬੀਬੀ ਨੂੰ ਅਮਰੀਕਾ ਵਿਚ ਸ਼ਰਣ ਦੇਣ ਲਈ ਟਰੰਪ ਨੂੰ ਕੀਤੀ ਗਈ ਅਪੀਲ 
Published : Nov 16, 2018, 4:08 pm IST
Updated : Nov 16, 2018, 4:08 pm IST
SHARE ARTICLE
Asia Bibi
Asia Bibi

ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਆਸੀਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਬਾਅਦ ਵੀ ਉਸ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਸਗੋਂ ਵੱਧਦੀਆਂ ਹੀ...

ਵਾਸਿੰਗਟਨ (ਭਾਸ਼ਾ): ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਆਸੀਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਬਾਅਦ ਵੀ ਉਸ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਸਗੋਂ ਵੱਧਦੀਆਂ ਹੀ ਜਾ ਰਹੀਆਂ ਨੇ ਅਤੇ ਆਸੀਆ ਦਾ ਅਪਣੇ ਹੀ ਦੇਸ਼ ਵਿਚ ਬਿਨਾ ਡਰ ਦੇ ਜਿਉਣਾ ਮੁਸ਼ਕਲ ਹੋ ਗਿਆ ਹੈ। ਆਸੀਆ ਬੀਬੀ ਦੇ ਜੇਲ ਤੋਂ ਰੀਪਬਲਿਕਨ ਪਾਰਟੀ ਦੇ ਇਕ ਸੀਨੀਅਰ ਸੈਨੇਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਾਕਿਸਤਾਨੀ ਨਾਗਰਿਕ ਆਸੀਆ ਬੀਬੀ ਨੂੰ ਸ਼ਰਣ ਦੇਣ ਅਤੇ ਸ਼ਰਨਾਰਥੀ ਦਾ ਦਰਜਾ ਦੇਣ ਦੀ ਅਪੀਲ ਕੀਤੀ।

Asia BibiAsia Bibi

ਦੱਸ ਦਈਏ ਕਿ 47 ਸਾਲਾ ਆਸਿਆ ਬੀਬੀ ਇਕ ਈਸਾਈ ਮਹਿਲਾ ਹੈ ਜਿਸ ਨੂੰ ਈਸ਼ਨਿੰਦਾ ਦੋ ਦੋਸ਼ ਵਿਚ ਮਿਲੀ ਮੌਤ ਦੀ ਸਜ਼ਾ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਪਣੇ ਇਤਿਹਾਸਿਕ ਫੈਸਲੇ ਨਾਲ ਹਾਲ ਹੀ ਵਿਚ ਪਲਟ ਦਿੱਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਆਸੀਆ ਨੂੰ ਮੁਲਤਾਨ ਜੇਲ ਤੋਂ ਰਿਹਾਅ ਕਰ ਦਿਤਾ ਸੀ। ਇਸ ਤੇ ਸੈਨੇਟਰ ਰੈਂਡ ਪੌਲ ਨੇ ਕਿਹਾ ਕਿ ਉਨ੍ਹਾਂ ਨੂੰ ਫਿਕਰ ਹੈ ਕਿ ਆਸੀਆ ਬੀਬੀ ਜ਼ਿੰਦਾ ਨਹੀਂ ਬਚੇਗੀ ਅਤੇ ਉਨ੍ਹਾਂ ਨੇ ਬੀਤੇ ਹਫਤੇ ਨਿੱਜੀ ਤੌਰ 'ਤੇ ਇਹ ਮਾਮਲਾ ਰਾਸ਼ਟਰਪਤੀ ਟਰੰਪ ਸਾਹਮਣੇ ਚੁੱਕਿਆ ਸੀ।

ਦੱਸ ਦਈਏ ਕਿ ਪੌਲ ਨੇ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਮੈਂ ਆਸੀਆ ਬੀਬੀ ਨੂੰ ਅਜ਼ਾਦ ਕਰਾਉਣ ਲਈ ਲੜਦਾ ਆ ਰਿਹਾ ਹਾਂ। ਮੈਂ ਰਾਸ਼ਟਰਪਤੀ ਨੂੰ ਆਸੀਆ ਨੂੰ ਇੱਥੇ ਸ਼ਰਣ ਦੇਣ ਅਤੇ ਸ਼ਰਨਾਰਥੀ ਦਾ ਦਰਜਾ ਦੇਣ ਦੀ ਗੱਲ ਕਹੀ ਹੈ। ਅਮਰੀਕੀ ਥਿੰਕ ਟੈਂਕ ਦੇ ਇਕ ਸੀਨੀਅਰ ਮੈਂਬਰ ਨੇ ਵੀ ਸੁਝਾਅ ਦਿੱਤਾ ਕਿ ਆਸੀਆ ਨੂੰ ਸ਼ਰਣ ਦੇਣ ਦੀ ਅਪੀਲ ਕਰਨੀ ਚਾਹੀਦੀ ਹੈ।

ਫਾਊਂਡੇਸ਼ਨ ਫੌਰ ਡਿਫੈਂਸ ਆਫ ਡੈਮੋਕ੍ਰੇਸੀਜ਼ ਦੇ ਪ੍ਰਧਾਨ ਕਲਿਫਰਡ ਡੀ ਮੇਅ ਨੇ ਇਸ ਹਫਤੇ ਇਕ ਅੰਗਰੇਜ਼ੀ ਅਖਬਾਰ ਦੇ ਲੇਖ ਵਿਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਆਸੀਆ ਨੂੰ ਅਮਰੀਕਾ ਆਉਣ ਲਈ ਅਤੇ ਸ਼ਰਣ ਦੇਣ ਦੀ ਅਪੀਲ ਲਈ ਸੱਦਾ ਦੇਣਾ ਚਾਹੀਦਾ ਹੈ। ਅਜਿਹਾ ਕਰਨਾ ਉਚਿਤ, ਨੈਤਿਕ ਅਤੇ ਬੁੱਧੀਮਾਨੀ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement