ਕੈਦੀਆਂ ਦਾ ਕਮਾਲ : ਕੰਧਾ 'ਤੇ ਲਾਏ ਬੂਟੇ
Published : Jun 16, 2020, 11:15 pm IST
Updated : Jun 16, 2020, 11:15 pm IST
SHARE ARTICLE
1
1

ਔਕਲੈਂਡ ਬੰਦਰਗਾਹ 'ਤੇ ਆਯਾਤ ਕਾਰਾਂ ਲਈ ਬਣ ਰਹੀ ਇਮਾਰਤ ਦੀਆਂ ਕੰਧਾਂ 'ਤੇ ਬੂਟਿਆਂ ਦੀ ਸੁੰਦਰਤਾ

ਔਕਲੈਂਡ 16 ਜੂਨ (ਹਰਜਿੰਦਰ ਸਿੰਘ ਬਸਿਆਲਾ) : ਔਕਲੈਂਡ ਬੰਦਰਗਾਹ ਜਿਥੇ ਵੱਡੇ ਕਰੂਜ਼ ਸ਼ਿੱਪ ਅਤੇ ਹੋਰ ਸਮੁੰਦਰੀ ਜਹਾਜ਼ ਸਮਾਨ ਲੈ ਕੇ ਅੱਪੜਦੇ ਹਨ, ਵਿਖੇ ਇਕ ਬਹੁਤ ਵੱਡੀ ਇਮਾਰਤ ਉਸਾਰੀ ਜਾ ਰਹੀ ਹੈ, ਜਿਸ ਦੀ ਸੁੰਦਰਤਾ ਦੇ ਵਾਸਤੇ ਦੁਨੀਆਂ ਦਾ ਪਹਿਲਾ ਕੰਮ ਕੀਤਾ ਜਾ ਰਿਹਾ ਹੈ।1
 


ਇਹ ਇਮਾਰਤ ਇਥੇ ਆਯਾਤ ਹੋ ਕੇ ਆਉਣ ਵਾਲੀਆਂ ਕਾਰਾਂ ਦੇ ਵਾਸਤੇ ਬਣਾਈ ਗਈ ਹੈ। ਇਸਦੀਆਂ ਕੰਧਾਂ ਦੇ ਉਤੇ ਲਟਕਵੇਂ ਬੂਟੇ ਮਾਡਰਨ ਸਿੰਚਾਈ ਦੇ ਤਰੀਕੇ ਨਾਲ ਲਗਾਏ ਜਾ ਰਹੇ ਹਨ। ਇਨ੍ਹਾਂ ਬੂਟਿਆਂ ਨੂੰ ਖਾਸ ਕਿਸਮ ਦੇ ਪਰਦੇ ਉਤੇ ਬਣੀਆਂ ਜੇਬਾਂ ਦੇ ਵਿਚ ਲਗਾਇਆ ਜਾ ਰਿਹਾ ਹੈ ਅਤੇ ਸੈਂਸਰ ਦੇ ਨਾਲ ਇਨ੍ਹਾਂ ਨੂੰ ਅਪਣੇ ਆਪ ਪਾਣੀ ਮਿਲਿਆ ਕਰੇਗਾ ਤਾਂ ਕਿ ਇਹ ਹਰੇ-ਭਰੇ ਰਹਿਣ। ਇਹ ਲਟਕਵਾਂ ਬਗ਼ੀਚਾ ਪਾਰੀਮੋਰੀਮੋ ਜ਼ੇਲ ਦੇ ਕੈਦੀਆਂ ਵਲੋਂ ਬਣਾਇਆ ਗਿਆ ਹੈ। ਇਸ ਹੈਂਗਿੰਗ ਗਾਰਡਨ ਦੇ ਵਿਚ 3800 ਬੂਟੇ ਲਾਏ ਜਾਣਗੇ। ਬਾਇਓ ਸਕਿਉਰਿਟੀ ਵਲੋਂ ਬੂਟਿਆਂ ਦੀ ਸ਼੍ਰੇਣੀ ਨੂੰ ਪ੍ਰਵਾਨਗੀ ਦਿਤੀ ਗਈ ਹੈ। ਰਾਤ ਨੂੰ ਲਾਈਟਾਂ ਦਾ ਪ੍ਰਬੰਧ ਵੀ ਹੋਵੇਗਾ ਅਤੇ ਲੋਕਾਂ ਨੂੰ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲੇਗਾ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement