ਪੰਜਾਬ ਦੀ ਧੀ ਜੈਸਿਕਾ ਕੌਰ ਨੇ ਇਟਲੀ ’ਚ ਵਧਾਇਆ ਮਾਣ, ਸਲਾਹਕਾਰ ਵਜੋਂ ਚੋਣ ਜਿੱਤਣ ਵਾਲੀ ਬਣੀ ਪਹਿਲੀ ਪੰਜਾਬਣ
Published : May 16, 2023, 1:42 pm IST
Updated : May 16, 2023, 1:42 pm IST
SHARE ARTICLE
photo
photo

ਜੈਸਿਕਾ ਕੌਰ ਨੇ ਉਫਲਾਗਾ ਵਿਚ ਵਸਦੇ ਭਾਰਤੀਆਂ ਅਤੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਜੋ ਮਾਣ ਬਖ਼ਸ਼ਿਆ ਉਸ 'ਤੇ ਖਰਾ ਉਤਰੇਗੀ

 


ਇਟਲੀ : ਮਿਲਾਨ: ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ਵੀ ਅਜਿਹਾ ਮੁਲਕ ਹੈ। ਜਿਥੇ ਭਾਰਤੀਆਂ ਦੀ ਭਾਰੀ ਗਿਣਤੀ ਹੈ। ਇਟਲੀ ਵਿਚ ਪੰਜਾਬੀਆਂ ਨੇ ਜਿਥੇ ਮਿਹਨਤ ਕਰ ਕੇ ਵੱਡੀਆਂ ਮੱਲਾਂ ਵੀ ਮਾਰੀਆਂ ਹਨ। ਚੰਗੀ ਪੜ੍ਹਾਈ ਹਾਸਲ ਕਰਨ ਤੋਂ ਬਾਅਦ ਭਾਰਤੀਆਂ ਦੀ ਨਵੀਂ ਪੀੜ੍ਹੀ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਵਿਚ ਵੀ ਸਫ਼ਲ ਰਹੀ ਹੈ। ਹੁਣ ਇਟਲੀ ਵਿਚਲੇ ਭਾਰਤੀ ਰਾਜਨੀਤੀ ਵਿਚ ਵੀ ਅਪਣਾ ਹੱਥ ਅਜਮਾ ਰਹੇ ਹਨ।

ਇਟਲੀ ਵਿਚ ਹੋਈਆਂ ਨਗਰ ਕੌਂਸਲ ਦੀਆਂ ਸਥਾਨਿਕ ਚੋਣਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਪਰ ਨਗਰ ਕੌਂਸਲ ੳਫਲਾਗਾਂ ਦੀਆਂ ਹੋਈਆਂ ਚੋਣਾਂ ਵਿਚ ਸਲਾਹਕਾਰ ਵਜੋਂ ਚੋਣ ਲੜਦਿਆਂ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬੀ ਮੂਲ ਦੀ ਜੈਸਿਕਾ ਕੌਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਜੈਸਿਕਾ ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਇੱਕੋ ਇੱਕ ਅਜਿਹੀ ਪੰਜਾਬੀ ਮੂਲ ਦੀ ਔਰਤ ਬਣ ਗਈ ਹੈ, ਜਿਸ ਨੇ ਇੰਨਾਂ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ।  ਪੰਜਾਬ ਦੇ ਰੋਪੜ ਜ਼ਿਲ੍ਹੇ ਦੇ  ਮੋਰਿੰਡਾ ਸ਼ਹਿਰ ਨਾਲ ਸਬੰਧਤ ਜੈਸਿਕਾ ਨੇ ਇਟਲੀ ਵਿੱਚ ਪੜਾਈ ਵਜੋਂ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ। ਜੈਸਿਕਾ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਸ਼ਹਿਰ ਨਾਲ ਸੰਬੰਧਿਤ ਹੈ।

ਰਾਜੂ ਖੰਬ ਅਤੇ ਦਲਜੀਤ ਕੌਰ ਦੀ 20 ਸਾਲ ਸਪੁੱਤਰੀ ਜੈਸਿਕਾ ਕੌਰ ਨੇ ਉਫਲਾਗਾ ਕਮੂਨੇ ਤੋਂ ਰਿਨੋਵਾਮੈਂਤੋਂ ਪਾਪੋਲਾਰੇ ਪਾਰਟੀ ਵੱਲੋਂ ਸਲਾਹਕਾਰ ਦੀ ਚੋਣ ਲੜੀ ਸੀ। ਇਸ ਮੌਕੇ ਜੈਸਿਕਾ ਕੌਰ ਨੇ ਉਫਲਾਗਾ ਵਿਚ ਵਸਦੇ ਭਾਰਤੀਆਂ ਅਤੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਜੋ ਮਾਣ ਬਖ਼ਸ਼ਿਆ ਉਸ 'ਤੇ ਖਰਾ ਉਤਰੇਗੀ। ਜਿਵੇਂ ਹੀ ਜੈਸਿਕਾ ਕੌਰ ਦੀ ਜਿੱਤ ਦੀ ਖ਼ਬਰ ਸਾਹਮਣੇ ਆਈ। ਪ੍ਰਵਾਰ ਨੂੰ ਵਧਾਈਆਂ ਦੇਣ ਵਾਲੀਆ ਦਾ ਤਾਤਾਂ ਲਗਿਆ ਰਿਹਾ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement