ਯੁੱਧ ਕਾਰਨ ਹਰ ਸਾਲ ਇਕ ਲੱਖ ਤੋਂ ਵੱਧ ਬੱਚਿਆਂ ਦੀ ਹੁੰਦੀ ਹੈ ਮੌਤ 
Published : Feb 16, 2019, 3:16 pm IST
Updated : Feb 16, 2019, 3:16 pm IST
SHARE ARTICLE
Children
Children

ਜਰਮਨੀ ਦੇ ਸ਼ਹਿਰ ਮਿਊਨਿਖ ਦੇ ਗ਼ੈਰ ਸਰਕਾਰੀ ਸੰਗਠਨ 'ਸੇਵ ਦੀ ਚਿਲਡਰਨ ਇੰਟਰਨੈਸ਼ਨਲ' ਨੇ ਸ਼ੁਕਰਵਾਰ ਨੂੰ ਕਿਹਾ ਕਿ ਯੁੱਧ ਅਤੇ.....

ਬਰਲਿਨ : ਜਰਮਨੀ ਦੇ ਸ਼ਹਿਰ ਮਿਊਨਿਖ ਦੇ ਗ਼ੈਰ ਸਰਕਾਰੀ ਸੰਗਠਨ 'ਸੇਵ ਦੀ ਚਿਲਡਰਨ ਇੰਟਰਨੈਸ਼ਨਲ' ਨੇ ਸ਼ੁਕਰਵਾਰ ਨੂੰ ਕਿਹਾ ਕਿ ਯੁੱਧ ਅਤੇ ਉਸ ਦੇ ਪ੍ਰਭਾਵ ਕਾਰਨ ਹਰੇਕ ਸਾਲ ਘੱਟੋ-ਘੱਟ ਇਕ ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸ ਵਿਚ ਭੁੱਖ ਅਤੇ ਮਦਦ ਨਾ ਮਿਲਣ ਜਿਹੇ ਪ੍ਰਭਾਵ ਸ਼ਾਮਲ ਹਨ। ਇਕ ਅਨੁਮਾਨ ਮੁਤਾਬਕ 10 ਯੁੱਧ ਪੀੜਤ ਦੇਸ਼ਾਂ ਵਿਚ ਸਾਲ 2013 ਤੋਂ 2017 ਵਿਚਕਾਰ ਯੁੱਧ ਕਾਰਨ 5,50,000 ਬੱਚੇ ਦਮ ਤੋੜ ਚੁੱਕੇ ਹਨ। ਉਨ੍ਹਾਂ ਦੀ ਮੌਤ ਯੁੱਧ ਅਤੇ ਉਸ ਦੇ ਪ੍ਰਭਾਵਾਂ ਕਾਰਨ ਹੋਈ ਹੈ। ਜਿਸ ਵਿਚ ਹਸਪਤਾਲਾਂ ਅਤੇ ਬੁਨਿਆਦੀ ਢਾਂਚਿਆਂ ਨੂੰ ਪਹੁੰਚਿਆ ਨੁਕਸਾਨ, ਭੁੱਖ, ਸਿਹਤ ਦੇਖਭਾਲ ਤੱਕ ਪਹੁੰਚ ਦੀ ਕਮੀ,

ਸਫਾਈ ਅਤੇ ਮਦਦ ਨਾ ਮਿਲ ਪਾਉਣ ਜਿਹੇ ਕਾਰਨ ਸ਼ਾਮਲ ਹਨ। ਸੰਗਠਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਥਾਰਨਿੰਗ ਸ਼ਿਮਿਡਟ ਨੇ ਇਕ ਬਿਆਨ ਵਿਚ ਕਿਹਾ,''ਹਰ 5 ਵਿਚੋਂ ਕਰੀਬ ਇਕ ਬੱਚਾ ਖਤਰਨਾਕ ਇਲਾਕੇ ਵਿਚ ਰਹਿ ਰਿਹਾ ਹੈ। ਬੀਤੇ ਦੋ ਦਹਾਕੇ ਵਿਚ ਇਹ ਸਭ ਤੋਂ ਵੱਡੀ ਗਿਣਤੀ ਹੈ।'' 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement