UK News: ਵਿਦੇਸ਼ਾਂ ’ਚ ਰਹਿ ਰਹੇ 30 ਲੱਖ ਬ੍ਰਿਟਿਸ਼ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ
Published : Jan 16, 2024, 3:25 pm IST
Updated : Jan 16, 2024, 3:25 pm IST
SHARE ARTICLE
Three million British citizens including Indians living abroad regain their voting right
Three million British citizens including Indians living abroad regain their voting right

1928 ਤੋਂ ਬਾਅਦ ਬਰਤਾਨੀਆਂ ਦੀ ਵੋਟ ਅਧਿਕਾਰ ਸੂਚੀ ਵਿਚ ਇਹ ਸੱਭ ਤੋਂ ਵੱਡਾ ਵਾਧਾ

UK News: ਬਰਤਾਨੀਆਂ ’ਚ ਚੋਣ ਐਕਟ 2022 ਲਾਗੂ ਹੋਣ ਤੋਂ ਬਾਅਦ ਵਿਦੇਸ਼ਾਂ ’ਚ ਰਹਿ ਰਹੇ ਭਾਰਤੀਆਂ ਸਮੇਤ 30 ਲੱਖ ਤੋਂ ਜ਼ਿਆਦਾ ਬ੍ਰਿਟਿਸ਼ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਹੈ। 1928 ਵਿਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਣ ਤੋਂ ਬਾਅਦ ਬਰਤਾਨੀਆਂ ਦੀ ਵੋਟ ਅਧਿਕਾਰ ਸੂਚੀ ਵਿਚ ਇਹ ਸੱਭ ਤੋਂ ਵੱਡਾ ਵਾਧਾ ਹੈ।

ਵੋਟਿੰਗ ਅਧਿਕਾਰਾਂ ’ਤੇ 15 ਸਾਲ ਦੀ ਮਨਮਰਜ਼ੀ ਦੀ ਹੱਦ ਮੰਗਲਵਾਰ, 16 ਜਨਵਰੀ ਤੋਂ ਰੱਦ ਕਰ ਦਿਤੀ ਗਈ ਹੈ। ਹੁਣ ਦੁਨੀਆਂ ਭਰ ’ਚ ਬ੍ਰਿਟਿਸ਼ ਨਾਗਰਿਕ ਆਨਲਾਈਨ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹਨ ਚਾਹੇ ਉਹ ਕਿੰਨੇ ਸਮੇਂ ਤੋਂ ਵਿਦੇਸ਼ ’ਚ ਹੋਣ। ਰਜਿਸਟ੍ਰੇਸ਼ਨ ਹੋਣ ’ਤੇ ਉਨ੍ਹਾਂ ਦੇ ਨਾਂ ਤਿੰਨ ਸਾਲ ਲਈ ਵੋਟਰ ਸੂਚੀ ’ਚ ਸ਼ਾਮਲ ਕੀਤੇ ਜਾਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਜਿਸਟ੍ਰੇਸ਼ਨ ਤੋਂ ਬਾਅਦ ਵੋਟਰ ਪੋਸਟਲ ਜਾਂ ਪ੍ਰੌਕਸੀ ਵੋਟ ਲਈ ਆਨਲਾਈਨ ਅਪਲਾਈ ਵੀ ਕਰ ਸਕਦੇ ਹਨ। ਇਸ ਕਾਨੂੰਨ ਨਾਲ ਬਰਤਾਨੀਆਂ ਦੀ ਕੰਜ਼ਰਵੇਟਿਵ ਪਾਰਟੀ ਦੇ ਸਮਰਥਕਾਂ ਅਤੇ ਵਿਦੇਸ਼ੀ ਮੈਂਬਰਾਂ ਦੇ ਗਲੋਬਲ ਨੈੱਟਵਰਕ ਕੰਜ਼ਰਵੇਟਿਵਜ਼ ਅਬਰੋਡ ਦੀ ਅਗਵਾਈ ਵਾਲੀ ‘ਵੋਟਸ ਫਾਰ ਲਾਈਫ’ ਮੁਹਿੰਮ ਖਤਮ ਹੋ ਗਈ ਹੈ।

ਬਰਤਾਨੀਆਂ ਦੇ ਮੰਤਰੀ ਮਾਈਕਲ ਗੋਵ ਨੇ ਕਿਹਾ ਕਿ ਅੱਜ ਤੋਂ ਦੁਨੀਆਂ ਭਰ ਦੇ ਲੱਖਾਂ ਬ੍ਰਿਟਿਸ਼ ਲੋਕ ਭਵਿੱਖ ਦੀਆਂ ਆਮ ਚੋਣਾਂ ਵਿਚ ਵੋਟ ਪਾ ਸਕਦੇ ਹਨ ਅਤੇ ਦੇਸ਼ ਦੇ ਸ਼ਾਸਨ ਵਿਚ ਅਪਣੀ ਗੱਲ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵਾਂ ਨੇ ਇਕ ਵਾਰ ਫਿਰ ਵਿਖਾਇਆ ਹੈ ਕਿ ਸਾਡੀ ਪਾਰਟੀ ਲੋਕਤੰਤਰ ਪੱਖੀ ਹੈ ਅਤੇ ਹਰ ਵਿਅਕਤੀ ਦੇ ਵੋਟ ਪਾਉਣ ਦੇ ਅਧਿਕਾਰ ਦੀ ਰੱਖਿਆ ਕਰਦੀ ਹੈ।

 (For more Punjabi news apart from Three million British citizens including Indians living abroad regain their voting right, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement