ਚਾਰ ਭਾਰਤੀ-ਅਮਰੀਕੀ ‘2020 ਗੁਗੇਨਹਾਈਮ ਫ਼ੈਲੋਸ਼ਿਪ’ ਨਾਲ ਸਨਮਾਨਤ
Published : Apr 15, 2020, 1:27 am IST
Updated : Apr 15, 2020, 1:27 am IST
SHARE ARTICLE
File photo
File photo

ਭਾਰਤੀ ਮੂਲ ਦੇ ਚਾਰ ਅਮਰੀਕੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਅਸਧਾਰਣ ਵਚਨਬੱਧਤਾ ਦੇ ਲਈ ਇਕ ਮਸ਼ਹੂਰ ‘ਯੂ.ਐਸ. ਫੈਲੋਸ਼ਿਪ’ ਨਾਲ ਸਨਮਾਨਤ ਕੀਤਾ ਗਿਆ ਹੈ

ਹਿਊਸਟਨ, 14 ਅਪ੍ਰੈਲ : ਭਾਰਤੀ ਮੂਲ ਦੇ ਚਾਰ ਅਮਰੀਕੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਅਸਧਾਰਣ ਵਚਨਬੱਧਤਾ ਦੇ ਲਈ ਇਕ ਮਸ਼ਹੂਰ ‘ਯੂ.ਐਸ. ਫੈਲੋਸ਼ਿਪ’ ਨਾਲ ਸਨਮਾਨਤ ਕੀਤਾ ਗਿਆ ਹੈ। ਹਿਊਸਟਨ ਯੂਨੀਵਰਸਿਟੀ ਵਿਚ ਮੈਕੇਨੀਕਲ ਇੰਜੀਨੀਅਰ ਪ੍ਰਦੀਪ ਸ਼ਰਮਾ, ਬ੍ਰਾਊਨ ਯੂਨੀਵਰਸਿਟੀ ਵਿਚ ਅਪਲਾਈਡ ਗਣਿਤ ਦੀ ਪ੍ਰੋਫ਼ੈਸਰ ਕਵਿਤਾ ਰਮਣ, ਹਾਵਰਡ ਯੂਨੀਵਰਸਿਟੀ ਤੇ ਕੋਲੰਬੀਆ ਯੂਨੀਵਰਸਿਟੀ ਵਿਚ ਯੋਜਨਾਕਾਰ ਤੇ ਸਿਖਿਅਕ ਦਿਲੀਪ ਦਾ ਚੁਨਹਾ ਤੇ ਡਾਰਟਮਾਊਥ ਕਾਲਜ ਵਿਚ ਧਰਤੀ ਵਿਗਿਆਨ ਦੇ ਪ੍ਰੋਫੈਸਰ ਮੁਕੁਲ ਸ਼ਰਮਾ ਨੂੰ 2020 ਗੁਗੇਨਹਾਈਮ ਫੈਲੋਸ਼ਿਪ ਨਾਲ ਸਨਮਾਨਕ ਕੀਤਾ ਗਿਆ ਹੈ।

ਹਰ ਸਾਲ ਤਕਰੀਬਨ 175 ਅਜਿਹੇ ਫੈਲੋਸ਼ਿਪ ਪ੍ਰਦਾਨ ਕੀਤੇ ਜਾਂਦੇ ਹਨ। ਇਸ ਵਾਰ 173 ਲੋਕਾਂ ਨੂੰ ਇਸ ਫੈਲੋਸ਼ਿਪ ਲਈ ਚੁਣਿਆ ਗਿਆ ਹੈ ਤੇ ਇਹਨਾਂ ਲੋਕਾਂ ਦੀ ਚੋਣ ਤਿੰਨ ਹਜ਼ਾਰ ਲੋਕਾਂ ਵਿਚੋਂ ਕੀਤੀ ਗਈ ਹੈ। ਇਸ ਸਾਲ ਇੰਜੀਨੀਅਰਿੰਗ ਸ਼੍ਰੇਣੀ ਵਿਚ ਇਹ ਫੈਲੋਸ਼ਿਪ ਹਾਸਲ ਕਰਨ ਵਾਲੇ ਪ੍ਰਦੀਪ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਗੁਗੇਨਹਾਈਮ ਫੈਲੋਸ਼ਿਪ ਮੇਰੇ ਲਈ ਇਕ ਹੈਰਾਨੀ ਦੇ ਰੂਪ ਵਿਚ ਸਾਹਮਣੇ ਆਈ ਹੈ। ਇਹ ਬਹੁਤ ਮੁਸ਼ਕਲ ਮੁਕਾਬਲਾ ਹੈ, ਮੈਨੂੰ ਇਸ ਦੀ ਉਮੀਦ ਨਹੀਂ ਸੀ। ਉਹਨਾਂ ਦੀ ਯੂਨੀਵਰਸਿਟੀ ਦੇ ਮੁਤਾਬਕ ਪ੍ਰਦੀਪ ਦੇ ਕੰਮ ਨੂੰ ਲੰਬੇ ਸਮੇਂ ਤੋਂ ਰਾਸ਼ਟਰੀ ਮਾਨਤਾ ਮਿਲੀ ਹੋਈ ਹੈ। ਉਹਨਾਂ ਨੂੰ ਉਹਨਾਂ ਦੇ ਯੋਗਦਾਨ ਦੇ ਲਈ ਸੋਸਾਇਟੀ ਆਫ਼ ਇੰਜੀਨੀਅਰਿੰਗ ਸਾਈਂਸ ਨੇ 2019 ਜੇਮਸ ਆਰ ਰਾਈਸ ਮੈਡਲ ਨਾਲ ਵੀ ਸਨਮਾਨਤ ਕੀਤਾ ਸੀ।    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement