ਅਫ਼ਗਾਨਿਸਤਾਨ 'ਚ ਜਾਂਚ ਚੌਕੀ 'ਤੇ ਅਤਿਵਾਦੀ ਹਮਲਾ, ਚਾਰ ਮੌਤਾਂ
Published : Apr 15, 2018, 3:38 pm IST
Updated : Apr 15, 2018, 5:24 pm IST
SHARE ARTICLE
terrorist suicide attack check post in Afghanistan, Four dead
terrorist suicide attack check post in Afghanistan, Four dead

ਅਫ਼ਗਾਨਿਸਤਾਨ ਵਿਚ ਇਕ ਜਾਂਚ ਚੌਕੀ 'ਤੇ ਹਮਲਾ ਕਰ ਕੇ ਅਤਿਵਾਦੀਆਂ ਨੇ ਘੱਟ ਤੋਂ ਘੱਟ ਚਾਰ ਪੁਲਿਸ ਕਰਮੀਆਂ ਦੀ ਜਾਨ ਲੈ ਲਈ। ਇਕ ਅਫ਼ਗਾਨ ...

ਕਾਬੁਲ :ਅਫ਼ਗਾਨਿਸਤਾਨ ਵਿਚ ਇਕ ਜਾਂਚ ਚੌਕੀ 'ਤੇ ਹਮਲਾ ਕਰ ਕੇ ਅਤਿਵਾਦੀਆਂ ਨੇ ਘੱਟ ਤੋਂ ਘੱਟ ਚਾਰ ਪੁਲਿਸ ਕਰਮੀਆਂ ਦੀ ਜਾਨ ਲੈ ਲਈ। ਇਕ ਅਫ਼ਗਾਨ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪੂਰਬੀ ਗਜ਼ਨੀ ਸੂਬੇ ਦੇ ਗਵਰਨਰ ਦੇ ਬੁਲਾਰੇ ਆਰਿਫ਼ ਨੂਰੀ ਨੇ ਇੱਥੇ ਦਸਿਆ ਕਿ ਸ਼ਨਿਚਰਵਾਰ ਦੀ ਦੇਰ ਰਾਤ ਨੂੰ ਹੋਏ ਇਸ ਹਮਲੇ ਵਿਚ ਪੰਜ ਪੁਲਿਸ ਕਰਮੀ ਜ਼ਖ਼ਮੀ ਵੀ ਹੋਏ ਹਨ। 

afganistan attackafganistan attack

ਉਨ੍ਹਾਂ ਦਸਿਆ ਕਿ ਅਤਿਵਾਦੀਆਂ ਨੇ ਜਾਂਚ ਚੌਕੀ 'ਤੇ ਗੋਲੀਬਾਰੀ ਕੀਤੀ ਅਤੇ ਫਿਰ ਉਥੇ ਪਹੁੰਚ ਰਹੇ ਵਧੀਕ ਬਲ ਨੂੰ ਸੜਕ ਕਿਨਾਰੇ ਬੰਬ ਵਿਸਫ਼ੋਟ ਕਰ ਕੇ ਨਿਸ਼ਾਨਾ ਬਣਾਇਆ। ਅਜੇ ਤਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਲਾਕੇ ਵਿਚ ਤਾਲਿਬਾਨ ਸਰਗਰਮ ਹੈ ਅਤੇ ਸੂਬੇ ਦੇ ਵੱਡੇ ਹਿੱਸੇ 'ਤੇ ਵੀ ਉਸ ਦਾ ਕਾਬੂ ਹੈ। 

afganistan attackafganistan attack

ਬੁੱਧਵਾਰ ਦੀ ਦੇਰ ਸ਼ਾਮ ਨੂੰ ਗਜ਼ਨੀ ਦੇ ਇਕ ਹੋਰ ਹਿੱਸੇ ਵਿਚ ਇਕ ਸਰਕਾਰੀ ਕੰਪਲੈਕਸ 'ਤੇ ਤਾਲਿਬਾਨ ਦੇ ਹਮਲੇ ਵਿਚ ਤਿੰਨ ਸੀਨੀਅਰ ਸਥਾਨਕ ਅਧਿਕਾਰੀਆਂ ਸਮੇਤ 15 ਲੋਕ ਮਾਰੇ ਗਏ ਸਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement