ਅਲਕਾਇਦਾ ਤੋਂ ਵੀ ਬਦਤਰ ਹੈ ਹਮਾਸ : ਬਾਈਡਨ
Published : Oct 14, 2023, 3:34 pm IST
Updated : Oct 14, 2023, 3:34 pm IST
SHARE ARTICLE
Joe Biden
Joe Biden

ਕਿਹਾ, ਮੇਰੀ ਪਹਿਲ ਇਹ ਵੀ ਹੈ ਕਿ ਗਾਜ਼ਾ ’ਚ ਮਨੁੱਖੀ ਸੰਕਟ ਨਾਲ ਨਜਿੱਠਿਆ ਜਾਵੇ

ਵਾਸ਼ਿੰਗਟਨ, 14 ਅਕਤੂਬਰ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਫ਼ਲਸਤੀਨੀ ਖਾੜਕੂ ਜਥੇਬੰਦੀ ਹਮਾਸ ਅਲਕਾਇਦਾ ਤੋਂ ਵੀ ਬਦਤਰ ਹੈ। ਬਾਈਡਨ ਨੇ ਫ਼ਿਲਾਡੇਲਫ਼ੀਆ ’ਚ ‘ਹਾਈਡ੍ਰੋਜਨ ਹੱਬਸ’ ’ਚ ਅਪਣੇ ਸੰਬੋਧਨ ’ਚ ਕਿਹਾ, ‘‘ਸਾਨੂੰ ਜਿੰਨਾ ਵੱਧ ਇਸ ਹਮਲੇ ਬਾਰੇ ਪਤਾ ਲਗਦਾ ਹੈ ਉਹ ਓਨਾ ਹੋਰ ਜ਼ਿਆਦਾ ਭਿਆਨਕ ਲਗਦਾ ਹੈ। ਇਕ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ’ਚ 27 ਅਮਰੀਕੀ ਵੀ ਸ਼ਾਮਲ ਹਨ।’’

ਉਨ੍ਹਾਂ ਨੇ ਕਿਹਾ, ‘‘ਇਨ੍ਹਾਂ ਦੇ ਮੁਕਾਬਲੇ ਤਾਂ ਅਲਕਾਇਦਾ ਵੀ ਕੁਝ ਠੀਕ ਲਗਦਾ ਹੈ। ਇਹ ਸ਼ੈਤਾਨ ਹਨ। ਜਿਵੇਂ ਮੈਂ ਸ਼ੁਰੂਆਤ ਨਾਲ ਕਹਿੰਦਾ ਆ ਰਿਹਾ ਹਾਂ ਕਿ ਅਮਰੀਕਾ ਇਸ ਨੂੰ ਲੈ ਕੇ ਗ਼ਲਤੀ ਨਹੀਂ ਕਰ ਰਿਹਾ, ਉਹ ਇਜ਼ਰਾਈਲ ਨਾਲ ਹਨ।’’ ਰਾਸ਼ਟਰਪਤੀ ਨੇ ਕਿਹਾ, ‘‘ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕਲ ਇਜ਼ਰਾਈਲ ’ਚ ਸਨ ਅਤੇ ਅੱਜ ਰਖਿਆ ਮੰਤਰੀ ਲਾਇਡ ਆਸਟਿਨ ਉੱਥੇ ਹਨ।’’

ਉਨ੍ਹਾਂ ਕਿਹਾ, ‘‘ਅਸੀਂ ਇਹ ਯਕੀਨੀ ਕਰ ਰਹੇ ਹਾਂ ਕਿ ਇਜ਼ਰਾਈਲ ਨੂੰ ਅਪਣੀ ਰਖਿਆ ਲਈ ਜੋ ਕੁਝ ਵੀ ਚਾਹੀਦਾ ਹੈ ਉਹ ਉਸ ਕੋਲ ਹੋਵੇ ਅਤੇ ਉਹ ਹਮਲਿਆਂ ਦਾ ਜਵਾਬ ਦੇਣ। ਮੇਰੀ ਪਹਿਲ ਇਹ ਵੀ ਹੈ ਕਿ ਗਾਜ਼ਾ ’ਚ ਮਨੁੱਖੀ ਸੰਕਟ ਨਾਲ ਨਜਿੱਠਿਆ ਜਾਵੇ।’’

ਬਾਈਡਨ ਨੇ ਕਿਹਾ ਕਿ ਉਨ੍ਹਾਂ ਦੇ ਹੁਕਮ ’ਤੇ ਉਨ੍ਹਾਂ ਦੀ ਟੀਮ ਇਸ ਖੇਤਰ ’ਚ ਕੰਮ ਕਰ ਰਹੀ ਹੈ ਅਤੇ ਇਜ਼ਰਾਈਲ ਦੀ ਮਦਦ ਲਈ ਮਿਸਰ, ਜੌਰਡਨ ਅਤੇ ਹੋਰ ਅਰਬ ਦੇਸ਼ਾਂ ਦੀਆਂ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਨਾਲ ਸਿੱਧਾ ਸੰਵਾਦ ਕਰ ਰਹੀਆਂ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement