ਅਮਰੀਕਾ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ : ਚੀਨੀ ਫ਼ੌਜ
Published : Sep 14, 2020, 10:59 pm IST
Updated : Sep 14, 2020, 10:59 pm IST
SHARE ARTICLE
IMAGE
IMAGE

ਦੋ ਦਹਾਕਿਆਂ ਵਿਚ ਕਈ ਦੇਸ਼ਾਂ 'ਚ ਅਮਰੀਕੀ ਕਾਰਵਾਈ ਕਾਰਨ ਅੱਠ ਲੱਖ ਲੋਕ ਮਰੇ, ਲੱਖਾਂ ਉਜੜੇ

ਬੀਜਿੰਗ, 14 ਸਤੰਬਰ : ਚੀਨ ਦੇ ਰਖਿਆ ਮੰਤਰਾਲੇ ਨੇ ਅਮਰੀਕਾ ਨੂੰ ਵਿਸ਼ਵ ਸਿਹਤ ਅਤੇ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ ਦਸਿਆ ਹੈ। ਚੀਨ ਦੀ ਇਹ ਟਿੱਪਣੀ ਉਸ ਦੀ ਫ਼ੌਜੀ ਲਾਲਸਾ ਨੂੰ ਲੈ ਕੇ ਆਈ ਅਮਰੀਕੀ ਰਿਪੋਰਟ ਦੇ ਜਵਾਬ ਵਿਚ ਆਈ ਹੈ। ਚੀਨੀ ਫ਼ੌਜ ਘਟਨਾਕ੍ਰਮ ਅਤੇ ਟੀਚਿਆਂ 'ਤੇ ਅਮਰੀਕੀ ਰਖਿਆ ਮੰਤਰਾਲੇ ਵਲੋਂ ਅਮਰੀਕੀ ਕਾਂਗਰਸ ਨੂੰ ਸਾਲਾਨਾ ਤੌਰ 'ਤੇ ਦਿਤੀ ਜਾਣ ਵਾਲੀ ਰਿਪੋਰਟ ਦੋ ਸਤੰਬਰ ਨੂੰ ਜਾਰੀ ਕੀਤੀ ਗਈ ਸੀ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨੀ ਫ਼ੌਜ ਦੇ ਟੀਚਿਆਂ ਨਾਲ ਅਮਰੀਕਾ ਦੇ ਰਾਸ਼ਟਰੀ ਹਿਤਾਂ ਅਤੇ ਅੰਤਰਰਾਸ਼ਟਰੀ ਨਿਯਮਾਂ 'ਤੇ ਆਧਾਰਤ ਵਿਵਸਥਾ ਦੀ ਸੁਰੱਖਿਆ ਲਈ ਗੰਭੀਰ ਪ੍ਰਭਾਵ ਹੋਣਗੇ।  ਰਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਯਾਨ ਨੇ ਐਤਵਾਰ ਨੂੰ ਕਿਹਾ ਕਿ ਇਹ ਰਿਪੋਰਟ ਚੀਨ ਦੇ ਟੀਚਿਆਂ, ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਚੀਨ ਦੇ 1.4 ਅਰਬ ਲੋਕਾਂ ਵਿਚਾਲੇ ਸਬੰਧਾਂ ਨੂੰ ਤੋੜਦੀ-ਮਰੋੜਦੀ ਹੈ। ਉਨ੍ਹਾਂ ਕਿਹਾ,''ਬੀਤੇ ਕਈ ਸਾਲਾਂ ਵਿਚ ਅਜਿਹੇ ਸਬੂਤ ਆਏ ਹਨ ਜੋ ਦਿਖਾਉਂਦੇ ਹਨ ਕਿ ਖੇਤਰੀ ਸ਼ਾਂਤੀ ਭੜਕਾਉਣ ਵਾਲਾ, ਅੰਤਰਰਾਸ਼ਟਰੀ ਵਿਵਸਥਾ ਨੂੰ ਤੋੜਨ ਵਾਲਾ ਅਤੇ ਵਿਸ਼ਵ ਸ਼ਾਂਤੀ ਨੂੰ ਬਰਬਾਦ ਕਰਨ ਵਾਲਾ ਅਮਰੀਕਾ ਹੈ।'' ਬੁਲਾਰੇ ਨੇ ਕਿਹਾ ਕਿ ਬੀਤੇ ਦੋ ਦਹਾਕਿਆਂ ਵਿਚ ਇਰਾਕ, ਸੀਰੀਆ, ਲੀਬੀਆ ਅਤੇ ਹੋਰ ਦੇਸ਼ਾਂ ਵਿਚ ਅਮਰੀਕਾ ਦੀ ਕਾਰਵਾਈ ਕਾਰਨ ਅੱਠ ਲੱਖ ਲੋਕਾਂ ਦੀ ਮੌਤ ਹੋਈ ਹੈ ਅਤੇ ਲੱਖਾਂ ਲੋਕ ਉਜੜ ਗਏ ਹਨ।

imageimage


 ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ,''ਅਪਣੇ ਆਪ ਨੂੰ ਦੇਖਣ ਦੀ ਬਜਾਏ, ਅਮਰੀਕਾ ਨੇ ਇਕ ਰਿਪੋਰਟ ਜਾਰੀ ਕੀਤੀ ਜੋ ਚੀਨ ਦੇ ਆਮ ਰਖਿਆ ਅਤੇ ਫ਼ੌਜੀ ਢਾਂਚੇ 'ਤੇ ਝੂਠੀ ਟਿੱਪਣੀ ਕਰਦੀ ਹੈ।''


ਕਯਾਨ ਨੇ ਬਿਆਨ ਵਿਚ ਕਿਹਾ,''ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਉਹ ਚੀਨ ਦੇ ਰਖਿਆ ਅਤੇ ਫ਼ੌਜੀ ਢਾਂਚੇ ਨੂੰ ਨਿਰਪੱਖਤਾ ਅਤੇ ਤਰਕਸੰਗਤ ਢੰਗ ਨਾਲ ਦੇਖੇ ਅਤੇ ਝੂਠੀ ਰਿਪੋਰਟ ਜਾਰੀ ਕਰਨ ਤੋਂ ਬਚੇ ਤੇ ਦੁਵੱਲੇ ਫ਼ੌਜੀ ਸਬੰਧਾਂ ਦੇ ਵਿਕਾਸ ਦੀ ਸੁਰੱਖਿਆ ਲਈ ਠੋਸ ਕਦਮ ਚੁਕੇ।'' (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement