ਟਰੰਪ ਦਾ ਦਾਅਵਾ : ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵਿਰੁਧ ਕੀਤੇ ਗਏ ਮੇਰੇ ਕੰਮ ਦੀ ਸ਼ਲਾਘਾ ਕੀਤੀ
Published : Sep 14, 2020, 10:57 pm IST
Updated : Sep 14, 2020, 10:57 pm IST
SHARE ARTICLE
IMAGE
IMAGE

ਅਮਰੀਕਾ ਤੋਂ ਬਾਅਦ ਭਾਰਤ ਨੇ ਕੀਤੀ ਸੱਭ ਤੋਂ ਵੱਧ ਕੋਰੋਨਾ ਜਾਂਚ

ਵਾਸ਼ਿੰਗਟਨ, 14 ਸਤੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੇ ਅਪਣੇ ਵਿਰੋਧੀ ਉਮੀਦਵਾਰ ਜੋਅ ਬਾਈਡੇਨ 'ਤੇ ਪੁਰਾਣੇ ਸਮੇਂ ਪ੍ਰਸ਼ਾਸਨ ਦੌਰਾਨ ਸਵਾਈਨ ਫ਼ਲੂ ਨਾਲ ਨਜਿੱਠਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹਿਣ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਦੀ ਜਾਂਚ ਨੂੰ ਲੈ ਕੇ ਕੀਤੇ ਗਏ ਕੰਮ ਲਈ ਉਨ੍ਹਾਂ ਦੀ (ਟਰੰਪ) ਸ਼ਲਾਘਾ ਕੀਤੀ ਹੈ। ਟਰੰਪ ਨੇ ਨੇਵਾਦਾ ਦੇ ਰਿਨੋ ਵਿਚ ਚੋਣ ਰੈਲੀ ਵਿਚ ਕਿਹਾ ਕਿ, ''ਹੁਣ ਤਕ, ਅਸੀਂ ਭਾਰਤ ਸਣੇ ਹੋਰ ਕਈ ਵੱਡੇ ਦੇਸ਼ਾਂ ਤੋਂ ਵੱਧ ਜਾਂਚ ਕੀਤੀ ਹੈ। ਅਮਰੀਕਾ ਤੋਂ ਬਾਅਦ ਭਾਰਤ ਨੇ ਸਭ ਤੋਂ ਵੱਧ ਜਾਂਚ ਕੀਤੀ। ਅਸੀਂ ਭਾਰਤ ਨਾਲੋਂ 4.4 ਕਰੋੜ ਵਧੇਰੇ ਜਾਂਚ ਕੀਤੀ ਹੈ। ਇਸੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਫ਼ੋਨ ਕਰ ਕੇ ਕਿਹਾ ਕਿ ਤੁਸੀ ਜਾਂਚ ਦੇ ਮਾਮਲੇ ਵਿਚ ਬਿਹਤਰੀਨ ਕੰਮ ਕੀਤਾ ਹੈ।''

imageimage


 ਟਰੰਪ ਨੇ ਕਿਹਾ ਕਿ ਅਮਰੀਕਾ ਵਲੋਂ ਕੀਤੀ ਜਾ ਰਹੀ ਜਾਂਚ 'ਤੇ ਮੋਦੀ ਦੀ ਟਿੱਪਣੀ ਨੂੰ ਮੀਡੀਆ ਨੂੰ ਸਮਝਣਾ ਚਾਹੀਦਾ ਹੈ, ਜੋ ਕਿ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਉਨ੍ਹਾਂ 'ਤੇ ਨਿਸ਼ਾਨਾ ਵਿਨ੍ਹ ਰਹੇ ਹਨ। ਟਰੰਪ ਨੇ ਕਿਹਾ,''ਬਾਈਡੇਨ ਦਾ ਰਿਕਾਰਡ ਦਿਖਾਉਂਦਾ ਹੈ ਕਿ ਜੇਕਰ ਚੀਨੀ ਵਾਇਰਸ ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਆਉਂਦਾ ਤਾਂ ਕਈ ਲੱਖ ਅਮਰੀਕੀਆਂ ਦੀ ਮੌਤ ਹੋ ਜਾਣੀ ਸੀ। ਉਪ ਰਾਸ਼ਟਰਪਤੀ ਦੇ ਰੂਪ ਵਿਚ ਮੰਦੀ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਿਚ ਬਹੁਤ ਹੀ ਹੌਲੀ ਗਤੀ ਨਾਲ ਆਰਥਕ ਸੁਧਾਰ ਹੋਏ।'' ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਸ਼ਾਸਨ ਵਿਚ ਪਿਛਲੇ 4 ਸਾਲ ਵਿਚ ਅਮਰੀਕੀਆਂ ਨੂੰ ਨੌਕਰੀਆਂ ਵਾਪਸ ਮਿਲੀਆਂ, ਸਰਹਦਾਂ ਸੁਰੱਖਿਅਤ ਹੋਈਆਂ ਅਤੇ ਫ਼ੌਜ ਦਾ ਪੁਨਰਗਠਨ ਹੋਇਆ। ਅਮਰੀਕਾ ਵਿਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਜਿਸ ਵਿਚ ਟਰੰਪ ਦਾ ਮੁਕਾਬਲਾ ਬਾਈਡੇਨ ਨਾਲ ਹੈ। (ਪੀਟੀਆਈ)
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement