ਰੂਸੀ ਰਾਜਦੂਤ ਨੇ ਦਿਤੀ 'ਨਤੀਜੇ ਭੁਗਤਣ' ਦੀ ਚਿਤਾਵਨੀ
Published : Apr 14, 2018, 12:01 pm IST
Updated : Apr 14, 2018, 12:01 pm IST
SHARE ARTICLE
Russia warns of consequences after Syria strike
Russia warns of consequences after Syria strike

ਸੀਰੀਆ ਦੇ ਸਹਿਯੋਗੀ ਦੇਸ਼ ਰੂਸ ਨੇ ਸ਼ੱਕੀ ਰਸਾਇਣਕ ਹਮਲੇ ਦੇ ਜਵਾਬ ਵਿਚ ਬਸ਼ਰ ਅਲ ਅਸਦ ਸਰਕਾਰ ਵਿਰੁਧ ਅਮਰੀਕਾ ਦੀ ਅਗਵਾਈ ਵਾਲੇ ਹਮਲਿਆਂ ਤੋਂ ਬਾਅਦ "ਨਤੀਜੇ" ਭੁਗਤਣ ਦੀ ਚਿਤਾਵਨੀ ਦਿਤੀ ਹੈ।

ਵਾਸ਼ਿੰਗਟਨ : ਸੀਰੀਆ ਦੇ ਸਹਿਯੋਗੀ ਦੇਸ਼ ਰੂਸ ਨੇ ਸ਼ੱਕੀ ਰਸਾਇਣਕ ਹਮਲੇ ਦੇ ਜਵਾਬ ਵਿਚ ਬਸ਼ਰ ਅਲ ਅਸਦ ਸਰਕਾਰ ਵਿਰੁਧ ਅਮਰੀਕਾ ਦੀ ਅਗਵਾਈ ਵਾਲੇ ਹਮਲਿਆਂ ਤੋਂ ਬਾਅਦ "ਨਤੀਜੇ" ਭੁਗਤਣ ਦੀ ਚਿਤਾਵਨੀ ਦਿਤੀ ਹੈ। ਅਮਰੀਕਾ 'ਚ ਰੂਸੀ ਰਾਜਦੂਤ ਐਨਾਤੋਲੀ ਐਂਟੋਨੋਵ ਨੇ ਇਕ ਬਿਆਨ ਵਿਚ ਕਿਹਾ, "ਇਕ ਵਾਰ ਫਿਰ, ਸਾਨੂੰ ਧਮਕਾਇਆ ਜਾ ਰਿਹਾ ਹੈ।" ਉਨ੍ਹਾਂ ਕਿਹਾ, "ਅਸੀਂ ਚਿਤਾਵਨੀ ਦਿੰਦੇ ਹਾਂ ਕਿ ਅਜਿਹੀ ਕਾਰਵਾਈ ਨੂੰ ਬਿਨਾਂ ਨਤੀਜਾ ਭੁਗਤੇ ਨਹੀਂ ਛੱਡਿਆ ਜਾਵੇਗਾ। ਇਸ ਦੀ ਸਾਰੀ ਜ਼ਿੰਮੇਦਾਰੀ ਅਮਰੀਕਾ, ਬ੍ਰਿਟੇਨ ਅਤੇ ਫ਼ਰਾਂਸ 'ਤੇ ਹੈ। ਰੂਸ ਦੇ ਰਾਸ਼ਟਰਪਤੀ ਦੀ ਅਪਮਾਨ ਕਰਨਾ ਅਸਵੀਕਾਰਯੋਗ ਹੈ।" Russia warns of consequences after Syria strikeRussia warns of consequences after Syria strikeਇਸ ਵਿਚਕਾਰ ਮਾਸਕੋ 'ਚ ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੀਰੀਆ 'ਤੇ ਪੱਛਮੀ ਦੇਸ਼ਾਂ ਦੇ ਹਮਲੇ ਅਜਿਹੇ ਸਮੇਂ 'ਚ ਹੋਏ ਹਨ ਜਦੋਂ ਦੇਸ਼ ਕੋਲ "ਸ਼ਾਂਤੀਪੂਰਨ ਭਵਿੱਖ ਦਾ ਮੌਕਾ" ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜ਼ਖ਼ਾਰੋਵਾ ਨੇ ਫ਼ੇਸਬੁਕ 'ਤੇ ਲਿਖਿਆ, "ਇਸ ਸੱਭ ਦੇ ਪਿਛੇ ਜ਼ਿੰਮੇਦਾਰ ਲੋਕ ਦੁਨੀਆਂ ਵਿਚ ਨੈਤਿਕ ਅਗਵਾਈ ਦਾ ਦਾਅਵਾ ਕਰਦੇ ਹਨ ਅਤੇ ਇਹ ਐਲਾਨ ਕਰਦੇ ਹਨ ਕਿ ਉਹ ਕੁੱਝ ਅਲੱਗ ਹਨ। ਤੁਹਾਨੂੰ ਉਸ ਸਮੇਂ ਸੀਰੀਆ ਦੀ ਰਾਜਧਾਨੀ 'ਤੇ ਹਮਲੇ ਕਰਨ ਲਈ ਅਸਲੀਅਤ ਵਿਚ ਅਲੱਗ ਹੋਣ ਦੀ ਲੋੜ ਹੈ ਜਦੋਂ ਤੁਹਾਡੇ ਕੋਲ ਸ਼ਾਂਤੀਪੂਰਨ ਭਵਿੱਖ ਦਾ ਮੌਕਾ ਸੀ।" 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement