ਜਾਣੋ ਕਿਉਂ ਇਸ ਵਿਅਕਤੀ ਨੇ 10 ਸਾਲਾਂ ਤੋਂ ਨਹੀਂ ਧੋਤੇ ਹੱਥ
Published : Mar 14, 2020, 4:40 pm IST
Updated : Mar 14, 2020, 4:44 pm IST
SHARE ARTICLE
Photo
Photo

ਕੋਰੋਨਾ ਵਾਇਰਸ ਦੇ ਖੌਫ ਤੋਂ ਬਚਣ ਲਈ ਹਰ ਕੋਈ ਸਾਵਧਾਨੀ ਵਰਤਣ ਦੀ ਸਲਾਹ ਦੇ ਰਿਹਾ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਖੌਫ ਤੋਂ ਬਚਣ ਲਈ ਹਰ ਕੋਈ ਸਾਵਧਾਨੀ ਵਰਤਣ ਦੀ ਸਲਾਹ ਦੇ ਰਿਹਾ ਹੈ। ਸਾਬਣ ਨਾਲ ਹੱਥ ਧੋਣਾ ਕੋਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਮੰਨਿਆ ਜਾ ਰਿਹਾ ਹੈ। ਉੱਥੇ ਹੀ ਦੁਨੀਆ ਵਿਚ ਇਕ ਅਜਿਹਾ ਵਿਅਕਤੀ ਵੀ ਹੈ, ਜਿਸ ਨੇ ਲਗਭਗ 10 ਸਾਲਾਂ ਤੋਂ ਹੱਥ ਨਹੀਂ ਧੋਤੇ।

PhotoPhoto

ਇਹ ਵਿਅਕਤੀ ਕੋਈ ਆਮ ਆਦਮੀ ਨਹੀਂ ਬਲਕਿ ਅਮਰੀਕੀਆਂ ਦੇ ਲੋਕਪਸੰਦ ਟੀਵੀ ਸ਼ੋਅ ਫਾਕਸ ਐਂਡ ਫਰੈਂਡਸ ਦੇ ਹੋਸਟ Pete Hegseth  ਹਨ। ਦੱਸ ਦਈਏ ਕਿ ਇਹ ਉਹੀ ਸ਼ੋਅ ਹੈ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੇਹੱਦ ਪਸੰਦ ਹੈ। ਟੀਵੀ ਸ਼ੋਅ ਦੇ ਹੋਸਟ ਪੀਟ ਨੇ ਕੈਮਰੇ ਦੇ ਸਾਹਮਣੇ ਸਵਿਕਾਰ ਕੀਤਾ ਕਿ ਉਹਨਾਂ ਨੂੰ ਹੱਥ ਧੋਣ ‘ਤੇ ਬਿਲਕੁਲ ਵੀ ਯਕੀਨ ਨਹੀਂ ਹੈ ਅਤੇ ਇਸ ਲਈ ਉਹਨਾਂ ਨੇ ਬੀਤੇ ਦਸ ਸਾਲਾਂ ਵਿਚ ਇਕ ਵਾਰ ਵੀ ਅਪਣੇ ਹੱਥ ਨਹੀਂ ਧੋਤੇ।

PhotoPhoto

ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਪੀਟ ਸ਼ੋਅ ਦੌਰਾਨ ਹੀ ਇਕ ਦਿਨ ਪੁਰਾਣਾ ਪਿਜ਼ਾ ਖਾਂਦੇ ਦਿਖਾਈ ਦਿੱਤੇ। ਅਪਣੇ ਸਾਥੀ ਐਂਕਰਾਂ ਦੇ ਪੁੱਛਣ ‘ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਕ ਦਿਨ ਪੁਰਾਣਾ ਪਿਜ਼ਾ ਖਾਣ ਵਿਚ ਕੋਈ ਇਤਰਾਜ਼ ਨਹੀਂ ਹੈ। ਇਸ ਦੇ ਨਾਲ ਹੀ ਪੀਟ ਨੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਅਪਣੇ ਹੱਥ 10 ਸਾਲਾਂ ਤੋਂ ਧੋਤੇ ਹਨ।

PhotoPhoto

ਅਪਣੀ ਗੱਲ਼ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਕਿਹਾ ਕਿ ਕਿਉਂਕਿ ਵਾਇਰਸ ਦਿਖਾਈ ਨਹੀਂ ਦਿੰਦੇ, ਇਸ ਲਈ ਉਹ ਹੈ ਵੀ ਨਹੀਂ। ਪ੍ਰਿੰਸਟਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਪੀਟ ਦਾ ਮੰਨਣਾ ਹੈ ਕਿ ਜੋ ਦਿਖਾਈ ਨਹੀਂ ਦਿੰਦਾ, ਉਹ ਹੁੰਦਾ ਵੀ ਨਹੀਂ ਹੈ। ਹਾਲਾਂਕਿ ਉਹਨਾਂ ਨੇ ਇਹ ਮੰਨਿਆ ਹੈ ਕਿ ਉਹ ਖੁਦ ਨੂੰ ਬਿਮਾਰੀਆਂ ਦਾ ਟੀਕਾ ਜ਼ਰੂਰ ਲਗਵਾਉਂਦੇ ਹਨ।

PhotoPhoto

ਉਹਨਾਂ ਨੇ ਇਹ ਬਿਆਨ ਉਸ ਦੇਸ਼ ਵਿਚ ਦਿੱਤਾ, ਜਿੱਥੇ Centers for Disease Control and Prevention ਵੱਲੋਂ ਲੋਕਾਂ ਨੂੰ ਕੀਟਾਣੂਆਂ ਤੋਂ ਬਚਣ ਲਈ ਲਗਾਤਾਰ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ। ਇਕ ਹੋਰ ਬਿਆਨ ਵਿਚ ਉਹਨਾਂ ਕਿਹਾ ਕਿ ਅਸੀਂ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ, ਜਿੱਥੇ ਲੋਕ ਜੇਬਾਂ ਵਿਚ ਸੇਨੇਟਾਇਜ਼ਰ ਲੈ ਕੇ ਘੁੰਮਦੇ ਹਨ ਅਤੇ ਦਿਨ ਵਿਚ 19 ਹਜ਼ਾਰ ਵਾਰ ਹੱਥਾਂ ਨੂੰ ਸੇਨੇਟਾਈਜ਼ ਕਰਦੇ ਹਨ, ਜਿਵੇਂ ਕਿ ਉਹਨਾਂ ਦੀ ਜ਼ਿੰਦਗੀ ਬਚ ਜਾਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement