ਇਹ ਹੈ ਦੁਨੀਆਂ ਦਾ ਸਭ ਤੋਂ ਮੋਟਾ ਜੋੜਾ, ਮਿੰਨੀ ਟਰੱਕ ਦੇ ਬਰਾਬਰ ਹੈ ਭਾਰ
Published : Feb 14, 2019, 10:59 am IST
Updated : Feb 14, 2019, 10:59 am IST
SHARE ARTICLE
Lee and Rena
Lee and Rena

ਅਮਰੀਕਾ ਦੇ ਮਿਸੋਰੀ ਵਿਚ ਇੱਕ ਅਜਿਹਾ ਜੋੜਾ ਰਹਿੰਦਾ ਹੈ ਜਿਨ੍ਹਾਂ ਦਾ ਭਾਰ ਮਿਲਾ ਕੇ ਇੱਕ ਮਿੰਨੀ ਕਾਰ ਦੇ ਬਰਾਬਰ ਹੈ। 42 ਸਾਲ ਦੇ ਲੀ ਅਤੇ 39 ਸਾਲ ਦੀ ...

ਮਿਸੋਰੀ : ਅਮਰੀਕਾ ਦੇ ਮਿਸੋਰੀ ਵਿਚ ਇੱਕ ਅਜਿਹਾ ਜੋੜਾ ਰਹਿੰਦਾ ਹੈ ਜਿਨ੍ਹਾਂ ਦਾ ਭਾਰ ਮਿਲਾ ਕੇ ਇੱਕ ਮਿੰਨੀ ਕਾਰ ਦੇ ਬਰਾਬਰ ਹੈ। 42 ਸਾਲ ਦੇ ਲੀ ਅਤੇ 39 ਸਾਲ ਦੀ ਉਨ੍ਹਾਂ ਦੀ ਪਾਰਟਨਰ ਰੇਨਾ ਦਾ ਟੋਟਲ ਭਾਰ ਲਗਪਗ 600 ਕਿਲੋ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋਨੇ ਇੱਕ ਭਾਰ ਘਟਾਉਣ ਵਾਲੇ ਕਲੀਨਿਕ ਵਿਚ ਇੱਕ ਦੂਜੇ ਨੂੰ ਦਿਲ ਦੇ ਬੈਠੇ ਸਨ ਪਰ ਇੱਕ ਗਲਤੀ ਨੇ ਇਨ੍ਹਾਂ ਦੀ ਜਿੰਦਗੀ ਬਰਬਾਦ ਕਰ ਦਿੱਤੀ। 10 ਪਹਿਲਾਂ ਹੋਈ ਸੀ ਮੁਲਾਕਾਤ। ਲੀ ਅਤੇ ਰੇਨਾ ਦੀ ਮੁਲਾਕਾਤ ਲਗਪਗ ਦਸ ਸਾਲ ਪਹਿਲਾਂ ਇੱਕ ਭਾਰ ਘਟਾਉਣ ਵਾਲੇ ਕਲੀਨਿਕ ਵਿਚ ਹੋਈ ਸੀ।

Lee and Rena Lee and Rena

ਦੋਨੇ ਅਪਣੇ ਵੱਧਦੇ ਭਾਰ ਤੋ ਪ੍ਰੇਸ਼ਾਨ ਸਨ ਅਤੇ ਇਸਨੂੰ ਘੱਟ ਕਰਨ ਲਈ ਡਾਕਟਰਾਂ ਦੇ ਚੱਕਰ ਕੱਟ ਰਹੇ ਸਨ। ਕਲੀਨਿਕ ਵਿੱਚ ਮੁਲਾਕਤ ਤੋਂ ਬਾਅਦ ਦੋਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਉਨ੍ਹਾਂ ਨੂੰ ਪਿਆਰ ਹੋ ਗਿਆ। ਪਿਆਰ ਦੀ ਖੁਮਾਰੀ ਵਿਚ ਦੋਨਾਂ ਨੇ ਭਾਰ ਘਟਾਉਣਾ ਵਿਚ ਹੀ ਛੱਡ ਦਿੱਤਾ, ਜੋ ਉਨ੍ਹਾਂ ਦੀ ਜਿੰਦਗੀ ਦੀ ਸਭ ਤੋਂ ਵੱਡੀ ਭੁੱਲ ਸਾਬਤ ਹੋਈ। ਵੇਖਦੇ-ਵੇਖਦੇ ਦੋਨਾਂ ਦਾ ਭਾਰ ਬਿਜਲੀ ਦੀ ਰਫ਼ਤਾਰ ਵਾਂਗ ਵਧਿਆ। ਲੀ 324 ਕਿਲੋ ਦੇ ਅਤੇ ਰੇਨਾ 246 ਕਿਲੋ ਦੀ ਹੋ ਗਈ। ਇਸ ਨਾਲ ਇਨ੍ਹਾਂ ਦਾ ਉੱਠਣਾ-ਬੈਠਣਾ ਵੀ ਮੁਸ਼ਕਿਲ ਹੋ ਗਿਆ।

Lee and Rena Lee and Rena

ਦੋਨਾਂ ਦਾ ਮੋਟਾਪਾ ਇਸ ਕਦਰ ਵਧ ਗਿਆ ਹੈ ਕਿ ਇਨ੍ਹਾ ਦੀ ਜਾਨ ਲਈ ਖ਼ਤਰਾ ਬਣ ਗਿਆ ਹੈ। ਲੀ ਹੁਣ ਬਿਸਤਰੇ ਉੱਤੇ ਹੀ ਪਏ ਰਹਿੰਦੇ ਹਨ। ਦੋਨਾਂ ਦਾ ਖ਼ਿਆਲ ਲੀ ਦੀ ਭੈਣ ਰੱਖ ਰਹੀ ਹੈ। ਹਾਲ ਹੀ ਵਿੱਚ ਇੱਕ ਟੀ.ਵੀ ਚੈਨਲ ਉੱਤੇ ਇਸ ਜੋਰੇ ਦੀ ਲਾਇਫ਼ ਨੂੰ ਵਖਾਇਆ ਗਿਆ ਹੈ। ਦੋਨਾਂ ਨੂੰ ਇਸ ਗੱਲ ਦਾ ਬੇਹੱਦ ਅਫ਼ਸੋਸ ਹੈ ਕਿ ਉਹ ਅਪਣੇ ਆਪ ਦਾ ਖ਼ਿਆਲ ਵੀ ਨਹੀਂ ਰੱਖ ਸਕਦੇ। ਹੁਣ ਆਪਣੇ ਹਾਲ ਉੱਤੇ ਸਾਨੂੰ ਤਰਸ ਆਉਂਦੇ ਹੈ, ਅਸੀਂ ਅਪਣੇ ਆਪ ਦੇ ਨਾਲ ਅਜਿਹਾ ਕਿਉਂ ਕਰ ਲਿਆ। ਹੁਣ ਸਰਜਰੀ ਨਾਲ ਹੀ ਸਾਡੀ ਜਾਨ ਬਚ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement