Sushila Karki News: ਜਹਾਜ਼ ਨੂੰ ਅਗ਼ਵਾ ਕਰਨ 'ਚ ਸ਼ਾਮਲ ਸੀ ਨੇਪਾਲ ਦੀ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਦਾ ਪਤੀ
Published : Sep 13, 2025, 6:27 am IST
Updated : Sep 13, 2025, 6:30 am IST
SHARE ARTICLE
Nepal Prime Minister Sushila Karki's husband was involved in hijacking the plane
Nepal Prime Minister Sushila Karki's husband was involved in hijacking the plane

Sushila Karki News: 1973 'ਚ ਅਗ਼ਵਾ ਕੀਤੇ ਜਹਾਜ਼ ਉਤੇ ਬਾਲੀਵੁੱਡ ਅਦਾਕਾਰਾ ਮਾਲਾ ਸਿਨਹਾ ਵੀ ਸੀ ਸਵਾਰ

Nepal Prime Minister Sushila Karki's husband was involved in hijacking the plane:  ਸਾਬਕਾ ਚੀਫ ਜਸਟਿਸ ਅਤੇ ਹੁਣ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਬਾਰੇ ਇਕ ਹੈਰਾਨੀਜਨਕ ਪ੍ਰਗਟਾਵਾ ਹੋਇਆ ਹੈ। ਨੇਪਾਲ ਦੇ ਸਿਆਸੀ ਇਤਿਹਾਸ ਵਿਚ ਸਭ ਤੋਂ ਹੈਰਾਨ ਕਰਨ ਵਾਲੇ ਪ੍ਰਗਟਾਵੇ ਦੇ ਰੂਪ ਵਿਚ ਸਾਹਣੇ ਆਇਆ ਹੈ ਕਿ ਕਾਰਕੀ ਦਾ ਪਤੀ ਦੁਰਗਾ ਪ੍ਰਸਾਦ ਸੁਬੈਦੀ ਉਨ੍ਹਾਂ ਤਿੰਨ ਵਿਅਕਤੀਆਂ ’ਚੋਂ ਇਕ ਸੀ ਜਿਨ੍ਹਾਂ ਨੇ 1973 ਵਿਚ ਦੇਸ਼ ਦਾ ਪਹਿਲਾ ਜਹਾਜ਼ ਅਗਵਾ ਕੀਤਾ ਸੀ।

ਦੱਸਣਯੋਗ ਹੈ ਕਿ 10 ਜੂਨ 1973 ਨੂੰ ਬਾਲੀਵੁੱਡ ਅਦਾਕਾਰਾ ਮਾਲਾ ਸਿਨਹਾ ਸਮੇਤ 19 ਲੋਕਾਂ ਨੂੰ ਲੈ ਕੇ ਰਾਇਲ ਨੇਪਾਲ ਏਅਰਲਾਈਨਜ਼ ਦੇ ਇਕ ਮੁਸਾਫ਼ਰ ਜਹਾਜ਼ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਸਮੇਂ ਨੇਪਾਲੀ ਕਾਂਗਰਸ ਦੇ ਨੌਜੁਆਨ ਨੇਤਾ ਸੁਬੇਦੀ ਨੇ ਬਸੰਤ ਭੱਟਾਰਾਏ ਅਤੇ ਨਾਗੇਂਦਰ ਪ੍ਰਸਾਦ ਧੁੰਗਲ ਦੇ ਨਾਲ ਮਿਲ ਕੇ ਪਾਇਲਟ ਨੂੰ ਕਾਠਮੰਡੂ ਜਾਣ ਵਾਲੇ ਜਹਾਜ਼ ਨੂੰ ਭਾਰਤ ਦੇ ਬਿਹਾਰ ਦੇ ਫੋਰਬਸਗੰਜ ਵਲ ਮੋੜਨ ਲਈ ਮਜਬੂਰ ਕੀਤਾ ਸੀ।

ਨਿਸ਼ਾਨਾ ਮੁਸਾਫ਼ਰ ਨਹੀਂ ਬਲਕਿ ਨੇਪਾਲ ਰਾਸ਼ਟਰ ਬੈਂਕ ਵਲੋਂ ਜਹਾਜ਼ ਅੰਦਰ ਲੈ ਕੇ ਜਾਏ ਜਾ ਰਹੇ 30 ਲੱਖ ਰੁਪਏ ਦੀ ਨਕਦੀ ਸੀ। ਇਹ ਪੈਸਾ ਰਾਜਾ ਮਹਿੰਦਰ ਦੀ ਅਗਵਾਈ ਵਾਲੀ ਤਾਨਾਸ਼ਾਹੀ ਪੰਚਾਇਤ ਪ੍ਰਣਾਲੀ ਨੂੰ ਉਲਟਾਉਣ ਅਤੇ ਬਹੁ-ਪਾਰਟੀ ਲੋਕਤੰਤਰ ਨੂੰ ਬਹਾਲ ਕਰਨ ਲਈ ਨੇਪਾਲੀ ਕਾਂਗਰਸ ਦੀ ਭੂਮੀਗਤ ਮੁਹਿੰਮ ਲਈ ਫੰਡ ਦੇਣ ਲਈ ਜ਼ਬਤ ਕੀਤਾ ਗਿਆ ਸੀ। ਭਵਿੱਖ ਦੇ ਪ੍ਰਧਾਨ ਮੰਤਰੀ ਗਿਰੀਜਾ ਪ੍ਰਸਾਦ ਕੋਇਰਾਲਾ ਅਤੇ ਸੁਸ਼ੀਲ ਕੋਇਰਾਲਾ ਸਮੇਤ ਨੇਪਾਲ ਦੇ ਹੋਰ ਕਾਂਗਰਸੀ ਨੇਤਾਵਾਂ ਦੀ ਮਦਦ ਨਾਲ ਲੁੱਟ ਨੂੰ ਗੁਪਤ ਰੂਪ ਵਿਚ ਦਾਰਜੀਲਿੰਗ ਲਿਜਾਣ ਤੋਂ ਬਾਅਦ, ਅਗਵਾਕਾਰ ਲੁਕ ਗਏ।

ਇਕ ਸਾਲ ਦੇ ਅੰਦਰ, ਬਹੁਤਿਆਂ ਨੂੰ ਭਾਰਤ ਵਿਚ ਗਿ੍ਰਫਤਾਰ ਕਰ ਲਿਆ ਗਿਆ, ਹਾਲਾਂਕਿ ਬਾਅਦ ਵਿਚ 1975 ਵਿਚ ਭਾਰਤ ਵਿਚ ਐਮਰਜੰਸੀ ਦੀ ਮਿਆਦ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ ਸੀ। ਇਸ ਘਟਨਾ ਨੂੰ ਨੇਪਾਲ ਦੇ ਲੋਕਤੰਤਰ ਪੱਖੀ ਅੰਦੋਲਨ ਵਿਚ ਇਕ ਮਹੱਤਵਪੂਰਨ ਮੋੜ ਵਜੋਂ ਦਰਸਾਇਆ ਗਿਆ ਹੈ। ਇਸ ਵਿਚ ਸ਼ਾਮਲ ਜਹਾਜ਼ 2014 ਦੇ ਹਾਦਸੇ ਵਿਚ ਤਬਾਹ ਹੋਣ ਤੋਂ ਪਹਿਲਾਂ ਚਾਰ ਹੋਰ ਦਹਾਕਿਆਂ ਤਕ ਉਡਾਣ ਭਰਦਾ ਰਿਹਾ। ਇਸ ਦੇ ਅਵਸ਼ੇਸ਼ ਹੁਣ ਕਾਠਮੰਡੂ ਦੇ ਇਕ ਅਜਾਇਬ ਘਰ ਵਿਚ ਪ੍ਰਦਰਸ਼ਿਤ ਕੀਤੇ ਗਏ ਹਨ। (ਏਜੰਸੀ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement