North Korea : ਉੱਤਰੀ ਕੋਰੀਆ ਨੇ ਦੇਸ਼ ’ਚ ਯੂਰੇਨੀਅਮ ਸੰਵਰਧਨ ਕਰਨ ਦੇ ਕੇਂਦਰ ਦਾ ਕੀਤਾ ਪ੍ਰਗਟਾਵਾ
Published : Sep 13, 2024, 5:45 pm IST
Updated : Sep 13, 2024, 10:57 pm IST
SHARE ARTICLE
Kim Jong
Kim Jong

ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੇ ਇਸ ਸਹੂਲਤ ਦਾ ਦੌਰਾ ਕੀਤਾ ਅਤੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਿਚ ‘ਤੇਜ਼ੀ ਨਾਲ’ ਵਾਧਾ ਕਰਨ ਦੀ ਮੰਗ ਕੀਤੀ

North Korea : ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ’ਚ ਵਰਤੇ ਜਾਣ ਵਾਲੇ ਯੂਰੇਨੀਅਮ  ਦਾ ਸੰਵਰਧਨ ਕਰਨ ਵਾਲੇ ਇਕ ਗੁਪਤ ਪਲਾਂਟ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।

ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੇ ਇਸ ਸਹੂਲਤ ਦਾ ਦੌਰਾ ਕੀਤਾ ਅਤੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਿਚ ‘ਤੇਜ਼ੀ ਨਾਲ’ ਵਾਧਾ ਕਰਨ ਦੀ ਮੰਗ ਕੀਤੀ। ਸਰਕਾਰੀ ਮੀਡੀਆ ਨੇ ਅਪਣੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ।

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸਹੂਲਤ ਉੱਤਰੀ ਕੋਰੀਆ ਦੇ ਯੋਂਗਬਯੋਨ ਪ੍ਰਮਾਣੂ ਕੰਪਲੈਕਸ ’ਚ ਸਥਿਤ ਹੈ ਜਾਂ ਨਹੀਂ, ਪਰ ਇਹ ਪਹਿਲੀ ਵਾਰ ਹੈ ਜਦੋਂ ਕੋਰੀਆ ਨੇ ਦੇਸ਼ ’ਚ ਯੂਰੇਨੀਅਮ ਸੰਵਰਧਨ ਕਰਨ ਦੀਆਂ ਸਹੂਲਤਾਂ ਬਾਰੇ ਜਨਤਕ ਤੌਰ ’ਤੇ ਪ੍ਰਗਟਾਵਾ ਕੀਤਾ ਹੈ।

ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ 2010 ’ਚ ‘ਯੋਂਗਬਯੋਨ ਪ੍ਰਮਾਣੂ ਕੰਪਲੈਕਸ’ ਬਾਰੇ ਜਾਣਕਾਰੀ ਦਿਤੀ ਸੀ।

ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਦਾ ਇਹ ਨਵਾਂ ਪ੍ਰਗਟਾਵਾ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ’ਤੇ ਹੋਰ ਦਬਾਅ ਬਣਾਉਣ ਦੀ ਕੋਸ਼ਿਸ਼ ਹੈ। ਨਾਲ ਹੀ ਇਸ ਖੇਤਰ ’ਚ ਮੀਡੀਆ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਤੋਂ ਲੋਕ ਅੰਦਾਜ਼ਾ ਲਗਾ ਸਕਦੇ ਹਨ ਕਿ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਉੱਤਰੀ ਕੋਰੀਆ ਕਿਸ ਪੱਧਰ ਦੀ ਤਿਆਰੀ ਕਰ ਸਕਦਾ ਹੈ।

‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ.ਸੀ.ਐਨ.ਏ.) ਦੀ ਖਬਰ ਮੁਤਾਬਕ ਪ੍ਰਮਾਣੂ ਹਥਿਆਰ ਇੰਸਟੀਚਿਊਟ ਅਤੇ ਹਥਿਆਰ ਨਿਰਮਾਣ ਪ੍ਰਮਾਣੂ ਸਮੱਗਰੀ ਉਤਪਾਦਨ ਸਹੂਲਤ ਦੇ ਦੌਰੇ ਦੌਰਾਨ ਕਿਮ ਨੇ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਦੇਸ਼ ਦੀ ਬਿਹਤਰੀਨ ਤਕਨਾਲੋਜੀ ਦੀ ਸ਼ਲਾਘਾ ਕੀਤੀ।

ਕੇ.ਸੀ.ਐਨ.ਏ. ਨੇ ਦਸਿਆ ਕਿ ਕਿਮ ਨੇ ਯੂਰੇਨੀਅਮ ਅਮੀਰ ਕਰਨ ਦੀ ਸੁਵਿਧਾ ਅਤੇ ਇਕ ਉਸਾਰੀ ਵਾਲੀ ਥਾਂ ’ਤੇ ਇਕ ਕੰਟਰੋਲ ਰੂਮ ਦਾ ਦੌਰਾ ਕੀਤਾ।

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਵੀ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ’ਚ ਕਿਮ ਵਿਗਿਆਨੀਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਕ ਪਾਸੇ ਸਲੇਟੀ ਰੰਗ ਦੀਆਂ ਲੰਬੀਆਂ ਟਿਊਬਾਂ ਦੀ ਇਕ ਲੜੀ ਹੈ। ਹਾਲਾਂਕਿ, ਰੀਪੋਰਟ ਵਿਚ ਇਹ ਨਹੀਂ ਦਸਿਆ ਗਿਆ ਕਿ ਕਿਮ ਨੇ ਕਦੋਂ ਸਹੂਲਤ ਦਾ ਦੌਰਾ ਕੀਤਾ ਅਤੇ ਇਹ ਕਿੱਥੇ ਸਥਿਤ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement