Dubai News : ਦੁਬਈ ਦੇ ਅਬੂ ਧਾਬੀ ’ਚ ਇਕ ਸੜਕ ਦਾ ਨਾਂਅ ਭਾਰਤੀ ਮੂਲ ਦੇ ਡਾ. ਦੇ ਨਾਂਅ ’ਤੇ ਰੱਖਿਆ

By : BALJINDERK

Published : Jul 13, 2024, 1:42 pm IST
Updated : Jul 13, 2024, 1:42 pm IST
SHARE ARTICLE
ਡਾ. ਜਾਰਜ ਮੈਥਿਊ
ਡਾ. ਜਾਰਜ ਮੈਥਿਊ

Dubai News : DMT ਨੇ UAE ਦੇ ‘ਯਾਦਗਾਰੀ ਸੜਕਾਂ’ ਪ੍ਰੋਜੈਕਟ ਦੇ ਹਿੱਸੇ ਵਜੋਂ ਡਾ. ਜਾਰਜ ਮੈਥਿਊ ਦੇ ਯੋਗਦਾਨ ਨੂੰ ਦਿੱਤੀ ਮਾਨਤਾ 

Dubai News : ਦੁਬਈ- ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿਚ ਇਕ ਸੜਕ ਦਾ ਨਾਂਅ ਭਾਰਤੀ ਮੂਲ ਦੇ 84 ਸਾਲਾ ਡਾ. ਦੇ ਨਾਂਅ ’ਤੇ ਰੱਖਿਆ ਗਿਆ ਹੈ, ਜਿਸ ਨੂੰ ਦੇਸ਼ ਦੇ ਸਿਹਤ ਖੇਤਰ ’ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸ਼ਰਧਾਂਜਲੀ ਦਿੱਤੀ ਗਈ ਹੈ। ਡਿਪਾਰਟਮੈਂਟ ਆਫ਼ ਮਿਊਂਸਪੈਲਟੀਜ਼ ਐਂਡ ਟ੍ਰਾਂਸਪੋਰਟ (ਡੀਐਮਟੀ) ਨੇ ਯੂਏਈ ਦੇ ‘‘ਯਾਦਗਾਰੀ ਸੜਕਾਂ’’ ਪ੍ਰੋਜੈਕਟ ਦੇ ਹਿੱਸੇ ਵਜੋਂ  ਭਾਰਤੀ ਮੂਲ ਦੇ ਡਾ. ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਡਾ. ਜਾਰਜ ਮੈਥਿਊ ਦੇ ਨਾਂਅ ’ਤੇ ਆਬੂ ਧਾਬੀ ਵਿਚ ਇਕ ਸੜਕ ਦਾ ਨਾਂਅ ਰੱਖਿਆ ਗਿਆ ਹੈ। ਜਿਸ ਦਾ ਉਦੇਸ਼ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕਰਨਾ ਹੈ, ਜਿਨ੍ਹਾਂ ਨੇ ਰਾਸ਼ਟਰ ਦੇ ਵਿਕਾਸ ਲਈ ਯੋਗਦਾਨ ਪਾਇਆ ਹੈ। ਅਲ ਮਫਰਕ ’ਚ ਸ਼ੇਖ ਸ਼ਕਬੂਥ ਮੈਡੀਕਲ ਸਿਟੀ ਦੇ ਨੇੜੇ ਸੜਕ ਨੂੰ ਹੁਣ ਜਾਰਜ  ਮੈਥਿਊ ਸਟਰੀਟ ਵਜੋਂ ਜਾਣਿਆ ਜਾਵੇਗਾ।

ਇਹ ਵੀ ਪੜੋ: Jalalabad News : ਜਲਾਲਾਬਾਦ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਚੇ, ਭਤੀਜੇ ਦੀ ਹੋਈ ਮੌ +ਤ  

ਡਾ. ਮੈਥਿਊ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਯੂ ਏ ਈ ਪਹੁੰਚਿਆਂ ਤਾਂ ਬੁਨਿਆਦੀ ਢਾਂਚਾ ਅਜੇ ਵੀ ਵਿਕਸਿਤ ਹੋ ਰਿਹਾ ਸੀ । ਰਾਸ਼ਟਰ ਪਿਤਾ ਮਰਹੂਮ ਸ਼ੇਖ ਜਾਏਦ ਬਨ ਸੁਲਤਾਨ ਅਲ ਨਾਹਯਾਨ (88) ਤੋਂ ਪ੍ਰੇਰਿਤ ਹੋ ਕੇ ਮੈਂ ਲੋਕਾਂ ਦੀ ਮਦਦ ਕਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਮੇਰੇ ਯਤਨਾਂ ਨੂੰ ਮਾਨਤਾ ਦਿੱਤੀ ਗਈ ਹੈ। ਡਾ. ਮੈਥਿਊ 26 ਸਾਲ ਦੀ ਉਮਰ ’ਚ 1976 ’ਚ ਯੂ ਏ ਈ ਆਇਆ ਸੀ, ਜੋ ਸ਼ੁਰੂ ’ਚ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ। 

(For more news apart from name of road named after indian origin doctor in  Abu Dhabi, Dubai News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement