Canada News : ਕੈਨੇਡਾ 'ਚ ਨਾਬਾਲਿਗ ਕੁੜੀਆਂ ਨਾਲ ਛੇੜਛਾੜ ਕਰਦਾ ਭਾਰਤੀ ਕਾਬੂ, ਜਾਣੋ ਕੀ ਹੈ ਮਾਮਲਾ

By : BALJINDERK

Published : Jul 13, 2024, 2:32 pm IST
Updated : Jul 13, 2024, 2:33 pm IST
SHARE ARTICLE
file photo
file photo

Canada News :  ਛੇੜਛਾੜ ਸਬੰਧੀ ਘੱਟੋ-ਘੱਟ 12 ਵਿਅਕਤੀਆਂ ਨੇ ਦਿੱਤੀ ਗਵਾਹੀ 

Canada News : ਕੈਨੇਡਾ ਦੇ ਨਿਊ ਬਰੰਸਵਿਕ ਸੂਬੇ ਦੇ ਮੋਨਕਟਨ ਦੇ ਇੱਕ ਵਾਟਰਪਾਰਕ ’ਚ ਨਾਬਾਲਿਗ ਕੁੜੀਆਂ ਨਾਲ ਛੇੜਛਾੜ ਕਰਨ ਅਤੇ ਗ਼ਲਤ ਢੰਗ ਨਾਲ ਹੱਥ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੋਸ਼ ਦੇ ਤਹਿਤ ਭਾਰਤੀ ਮੂਲ ਦੇ 25 ਸਾਲਾ ਜਨਾਰਦਨ ਸਿਵਾਰੰਜਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 
ਪੁਲਿਸ ਅਨੁਸਾਰ ਇਹ ਵਿਅਕਤੀ ਵਾਟਰ ਪਾਰਕ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਅਤੇ ਨਾਬਾਲਿਗ ਕੁੜੀਆਂ ਨੂੰ ਫੜ ਰਿਹਾ ਸੀ। ਇਸ ਸਬੰਧੀ ਘੱਟੋ-ਘੱਟ 12 ਵਿਅਕਤੀਆਂ ਨੇ ਗਵਾਹੀ ਦਿੱਤੀ ਕਿ ਉਨ੍ਹਾਂ ਨੇ ਇਸ ਨੂੰ ਛੇੜਛਾੜ ਕਰਦੇ ਹੋਏ ਦੇਖਿਆ ਸੀ, ਜਿਨ੍ਹਾਂ ’ਚੋਂ ਕੁਝ ਕੁੜੀਆਂ ਦੀ ਉਮਰ 16 ਸਾਲ ਤੋਂ ਵੀ ਘੱਟ ਸੀ। 

ਇਹ ਵੀ ਪੜੋ: Jalalabad News : ਜਲਾਲਾਬਾਦ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਚੇ, ਭਤੀਜੇ ਦੀ ਹੋਈ ਮੌ +ਤ 

ਜ਼ਿਕਰਯੋਗ ਹੈ ਕਿ ਇਹ ਘਟਨਾ ਮੈਜਿਕ ਮਾਉਂਟੇਨ ਵਿਖੇ ਵਾਪਰੀ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਨੇ ਦੱਸਿਆ ਹੈ ਕਿ ਉਸ ਕੋਲ ਭਾਰਤੀ ਪਾਸਪੋਰਟ ਹੈ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਘੱਟੋ-ਘੱਟ 12 ਕੁੜੀਆਂ ਜਿੰਨਾਂ ’ਚ 16 ਸਾਲ ਤੋਂ ਘੱਟ ਉਮਰ ਦੀਆਂ ਵੀ ਸ਼ਾਮਲ ਹਨ ਨਾਲ ਛੇੜਛਾੜ ਅਤੇ ਗ਼ਲਤ ਤਰੀਕੇ ਨਾਲ ਹੱਥ ਲਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
ਇਸ ਸਬੰਧੀ ਪੁਲਿਸ ਨੇ ਮੌਕੇ ’ਤੇ ਹੀ ਸਿਵਾਰੰਜਨ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ’ਚ ਉਸਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਉਸਨੂੰ 24 ਅਕਤੂਬਰ ਨੂੰ ਮੋਨਕਟਨ ਪ੍ਰੋਵਿੰਸ਼ੀਅਲ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ।

ਇਹ ਵੀ ਪੜੋ: Amritpal Brother Drugs Case : ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਫਿਲੌਰ ਕੋਰਟ ’ਚ ਕੀਤਾ ਪੇਸ਼,ਕੋਰਟ ਨੇ ਨਹੀਂ ਦਿੱਤਾ ਪੁਲਿਸ ਰਿਮਾਂਡ  

ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਟਰ ਪਾਰਕ 'ਚ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਨਾਬਾਲਿਗ ਲੜਕੀਆਂ ’ਚੋਂ ਇੱਕ ਦੀ ਮਾਂ, ਜਿਸਨੂੰ ਕਥਿਤ ਤੌਰ 'ਤੇ ਉਸ ਵਿਅਕਤੀ ਦੁਆਰਾ ਛੇੜਿਆ ਗਿਆ ਸੀ, ਨੇ ਇਸ ਦੀਆਂ ਤਸਵੀਰਾਂ ਇੱਕ ਫੇਸਬੁੱਕ ਕਮਿਊਨਿਟੀ 'ਤੇ ਪੋਸਟ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਦੂਜੇ ਮਾਪਿਆਂ ਨੂੰ ਉਸ ਬਾਰੇ ਚਿਤਾਵਨੀ ਦਿੱਤੀ। ਔਰਤ ਨੇ ਦਾਅਵਾ ਕੀਤਾ ਕਿ ਸ਼ੱਕੀ ਹੋਰ ਭਾਰਤੀ ਪੁਰਸ਼ਾਂ ਦੇ ਸਮੂਹ ਨਾਲ ਸੀ।

ਇਹ ਵੀ ਪੜੋ: Kotakpura News : ਸਿਲਾਈ ਸੈਂਟਰ ਖੁਲਵਾਉਣ ਦੇ ਨਾਂ ’ਤੇ ਔਰਤਾਂ ਨਾਲ ਮਾਰੀ ਲੱਖਾਂ ਦੀ ਠੱਗੀ  

ਇਸ ਸਬੰਧੀ ਪੁਲਿਸ ਲੋਕਾਂ ਨੂੰ ਕੇਸ ਨਾਲ ਸਬੰਧਤ ਕੁਝ ਵੀ ਪਤਾ ਹੋਣ 'ਤੇ ਅੱਗੇ ਆਉਣ ਲਈ ਕਹਿ ਰਹੀ ਹੈ। ਪੁਲਿਸ ਵਲੋਂ ਜਾਰੀ ਇੱਕ ਅਧਿਕਾਰਤ ਰੀਲੀਜ਼ ਮੁਤਾਬਕ "ਅਸੀਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਲਈ ਕਹਿ ਰਹੇ ਹਾਂ ਜੇਕਰ ਉਹ 7 ਜੁਲਾਈ ਨੂੰ ਇਸ ਸਥਾਨ 'ਤੇ ਹਾਜ਼ਰ ਹੋਏ ਸਨ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਲੋਕ ਇਹ ਜਾਣ ਲੈਣ ਕਿ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਜਿਨਸੀ ਦੁਰਵਿਹਾਰ ਦਾ ਸ਼ਿਕਾਰ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਤੁਹਾਡੀ ਗੱਲ ਸੁਣੀ ਜਾਵੇਗੀ, ਅਤੇ ਤੁਹਾਡੇ 'ਤੇ ਵਿਸ਼ਵਾਸ ਕੀਤਾ ਜਾਵੇਗਾ। ”

(For more news apart from Indian arrested for molesting minor girls in Canada News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement