ਚੀਨ ’ਚ ਮਹਿਸੂਸ ਕੀਤੇ ਗਏ 5.1 ਤੀਬਰਤਾ ਦੇ ਭੂਚਾਲ ਦੇ ਝਟਕੇ
Published : Jul 13, 2020, 11:03 am IST
Updated : Jul 13, 2020, 11:03 am IST
SHARE ARTICLE
5.1 magnitude earthquake shakes China
5.1 magnitude earthquake shakes China

ਚੀਨ ਦੇ ਉਤਰੀ ਹੇਬੇਈ ਸੂਬੇ ਦੇ ਤੰਗਸ਼ਾਨ ਸ਼ਹਿਰ ਵਿਚ ਐਤਵਾਰ ਨੂੰ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਬੀਜਿੰਗ, 12 ਜੁਲਾਈ : ਚੀਨ ਦੇ ਉਤਰੀ ਹੇਬੇਈ ਸੂਬੇ ਦੇ ਤੰਗਸ਼ਾਨ ਸ਼ਹਿਰ ਵਿਚ ਐਤਵਾਰ ਨੂੰ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਵਿਚ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਅਧਿਕਾਰਤ ਸਮਾਚਾਰ ਏਜੰਸੀ ‘ਸ਼ਿਨਹੁਆ’ ਨੇ ਖ਼ਬਰ ਦਿਤੀ ਕਿ ਬੀਜਿੰਗ ਸਮੇਤ ਆਲੇ-ਦੁਆਲੇ ਦੇ ਹੋਰ ਇਲਾਕਿਆਂ ਵਿਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਚੀਨ ਭੂਚਾਲ ਨੈੱਟਵਰਕ ਕੇਂਦਰ ਨੇ ਦਸਿਆ ਕਿ ਭੂਚਾਲ ਸਵੇਰੇ 6 ਵੱਜ ਕੇ 38 ਮਿੰਟ ’ਤੇ ਆਇਆ ਜੋ ਗੁਏ ਜ਼ਿਲ੍ਹੇ ਵਿਚ 10 ਕਿਲੋਮੀਟਰ ਦੀ ਡੂੰਘਾਈ ’ਤੇ ਕੇਂਦਰਿਤ ਸੀ।

ਇਸ ਦੇ ਬਾਅਦ 7 ਵੱਜ ਕੇ 2 ਮਿੰਟ ’ਤੇ ਜ਼ਿਲ੍ਹੇ ਵਿਚ 2.2 ਤੀਬਰਤਾ ਦਾ ਭੂਚਾਲ ਦਾ ਦੂਜਾ ਝੱਟਕਾ ਆਇਆ। ਖ਼ਬਰ ਵਿਚ ਕਿਹਾ ਗਿਆ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਫਾਇਰਫਾਈਟਰਜ਼ ਕਰਮੀਆਂ ਨੂੰ ਜ਼ਿਲ੍ਹੇ ਲਈ ਰਵਾਨਾ ਕੀਤਾ ਗਿਆ ਹੈ। 
ਰੇਲ ਵਿਭਾਗ ਨੇ ਇਲਾਕੇ ’ਚੋਂ ਲੰਘਣ ਵਾਲੀ ਯਾਤਰੀ ਰੇਲ ਸੇਵਾ ’ਤੇ ਰੋਕ ਲਗਾਉਣ ਲਈ ਤੁਰੰਤ ਐਮਰਜੈਂਸੀ ਯੋਜਨਾ ਸ਼ੁਰੂ ਕੀਤੀ ਅਤੇ ਰੇਲ ਉਪਕਰਨਾਂ ਅਤੇ ਹੋਰ ਸਹੂਲਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਤਹਾਸ ਦੀ ਸਭ ਤੋਂ ਭਿਆਨਕ ਕੁਦਰਤੀ ਆਫਤਾਂ ਵਿਚੋਂ ਇਕ ਵਿਚ, ਤੰਗਸ਼ਾਨ ਵਿਚ 1976 ਵਿਚ ਆਏ 7.8 ਤੀਬਰਤਾ ਦੇ ਭੂਚਾਲ ਨੇ ਘੱਟ ਤੋਂ ਘੱਟ 2,42,000 ਲੋਕਾਂ ਦੀ ਜਾਨ ਲੈ ਲਈ ਸੀ।    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement