India-Maldives News: ਭਾਰਤ ਨੇ ਫਿਰ ਮਾਲਦੀਵ ਨੂੰ ਦਿਤੀ ਵਿੱਤੀ ਸਹਾਇਤਾ, 50 ਮਿਲੀਅਨ ਡਾਲਰ ਦੀ ਬਜਟ ਸਹਾਇਤਾ ਜਾਰੀ
Published : May 13, 2024, 6:19 pm IST
Updated : May 13, 2024, 6:19 pm IST
SHARE ARTICLE
India provides budget support to Maldives on USD 50 million loan for additional year
India provides budget support to Maldives on USD 50 million loan for additional year

ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜ਼ਮੀਰ ਨੇ ਭਾਰਤ ਤੋਂ ਵਾਧੂ ਕਰਜ਼ੇ ਦੀ ਬੇਨਤੀ ਕੀਤੀ ਸੀ।

India-Maldives News: ਭਾਰਤ ਸਰਕਾਰ ਨੇ ਮਾਲਦੀਵ ਨੂੰ ਇਕ ਹੋਰ ਸਾਲ ਲਈ ਬਜਟ ਸਹਾਇਤਾ ਵਜੋਂ 5 ਕਰੋੜ ਡਾਲਰ ਦਾ ਕਰਜ਼ਾ ਦਿਤਾ ਹੈ। ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜ਼ਮੀਰ ਨੇ ਭਾਰਤ ਤੋਂ ਵਾਧੂ ਕਰਜ਼ੇ ਦੀ ਬੇਨਤੀ ਕੀਤੀ ਸੀ।

ਮਾਲਦੀਵ 'ਚ ਭਾਰਤੀ ਹਾਈ ਕਮਿਸ਼ਨ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਮਾਲਦੀਵ ਦੇ ਵਿੱਤ ਮੰਤਰਾਲੇ ਵਲੋਂ ਜਾਰੀ 5 ਕਰੋੜ ਡਾਲਰ ਦੇ ਸਰਕਾਰੀ ਖਜ਼ਾਨਾ ਬਿੱਲ ਨੂੰ ਪਿਛਲੀ ਗਾਹਕੀ ਦੀ ਮਿਆਦ ਪੂਰੀ ਹੋਣ 'ਤੇ ਇਕ ਹੋਰ ਸਾਲ ਲਈ ਵਧਾ ਦਿਤਾ ਹੈ। ਇਹ ਸਰਕਾਰੀ ਖਜ਼ਾਨਾ ਬਿੱਲ ਸਰਕਾਰੀ ਪੱਧਰ ਦੇ ਐਸਬੀਆਈ ਦੁਆਰਾ ਮਾਲਦੀਵ ਸਰਕਾਰ ਨੂੰ ਜ਼ੀਰੋ-ਲਾਗਤ (ਵਿਆਜ ਮੁਕਤ) 'ਤੇ ਪੇਸ਼ ਕੀਤੇ ਜਾਂਦੇ ਹਨ।

ਭਾਰਤ ਨੇ 13 ਮਈ ਨੂੰ ਸਟੇਟ ਬੈਂਕ ਆਫ ਇੰਡੀਆ ਦੀ ਮਾਲੇ ਸ਼ਾਖਾ ਰਾਹੀਂ ਇਸ ਸਹਾਇਤਾ ਨੂੰ ਇਕ ਹੋਰ ਸਾਲ ਲਈ 50 ਮਿਲੀਅਨ ਡਾਲਰ ਦੇ ਖਜ਼ਾਨਾ ਬਿੱਲ ਰੋਲਓਵਰ ਤਕ ਵਧਾ ਦਿਤਾ ਹੈ। ਇਸ ਤੋਂ ਪਹਿਲਾਂ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜ਼ਮੀਰ ਨੇ ਅਪਣੀ ਹਾਲ ਹੀ ਦੀ ਭਾਰਤ ਯਾਤਰਾ ਦੌਰਾਨ ਇਸ ਲਈ ਬੇਨਤੀ ਕੀਤੀ ਸੀ। ਮਾਲਦੀਵ 'ਚ ਭਾਰਤੀ ਦੂਤਘਰ ਦੇ ਇਸ ਐਲਾਨ ਤੋਂ ਬਾਅਦ ਮੂਸਾ ਨੇ ਭਾਰਤੀ ਵਿਦੇਸ਼ ਮੰਤਰੀ ਦਾ ਧੰਨਵਾਦ ਕੀਤਾ ਹੈ।

ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦਾ ਇਹ ਐਲਾਨ ਭਾਰਤ ਅਤੇ ਮਾਲਦੀਵ ਦਰਮਿਆਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਦਰਸਾਉਂਦਾ ਹੈ। ਮਾਲਦੀਵ ਸਰਕਾਰ ਨੇ ਕਿਹਾ ਕਿ ਉਹ ਆਪਸੀ ਲਾਭ ਅਤੇ ਖੁਸ਼ਹਾਲੀ ਦੀ ਭਾਲ ਵਿਚ ਭਾਈਵਾਲੀ ਜਾਰੀ ਰੱਖੇਗੀ। ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਪ੍ਰਾਜੈਕਟ ਵਿਚ ਕਾਫ਼ੀ ਪ੍ਰਗਤੀ ਹੋਈ ਹੈ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਸਰਕਾਰ ਇਨ੍ਹਾਂ ਪ੍ਰਾਜੈਕਟਾਂ ਨੂੰ ਪਹਿਲੀ ਤਰਜੀਹ ਦਿੰਦੀ ਹੈ। ਇਸ ਤੋਂ ਪਹਿਲਾਂ ਮੂਸਾ ਜਮੀਰ ਨੇ 8 ਮਈ ਤੋਂ 10 ਮਈ ਤਕ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਸੀ।

 (For more Punjabi news apart from India provides budget support to Maldives on USD 50 million loan for additional year, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement