ਰੂਸ ਕੋਰੋਨਾ ਟੀਕਾ: WHO ਨੇ ਕਿਹਾ- ਪੂਰੀ ਜਾਣਕਾਰੀ ਨਹੀਂ ਦਿੱਤੀ, ਉਤਪਾਦਨ ਸ਼ੁਰੂ ਨਾ ਹੋਵੇ
Published : Aug 12, 2020, 1:21 pm IST
Updated : Aug 12, 2020, 1:21 pm IST
SHARE ARTICLE
Covid 19
Covid 19

ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਕਰਨ ਦੇ ਰੂਸ ਦੇ ਦਾਅਵੇ ‘ਤੇ ਵਿਸ਼ਵ ਸਿਹਤ ਸੰਗਠਨ (WHO) ਦੀ ਪ੍ਰਤੀਕ੍ਰਿਆ ਆਈ ਹੈ...

ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਕਰਨ ਦੇ ਰੂਸ ਦੇ ਦਾਅਵੇ ‘ਤੇ ਵਿਸ਼ਵ ਸਿਹਤ ਸੰਗਠਨ (WHO) ਦੀ ਪ੍ਰਤੀਕ੍ਰਿਆ ਆਈ ਹੈ। WHO ਦੀ ਖੇਤਰੀ ਸ਼ਾਖਾ ਪੈਨ ਅਮੇਰਿਕਨ ਹੈਲਥ ਆਰਗੇਨਾਈਜ਼ੇਸ਼ਨ ਦੇ ਸਹਾਇਕ ਡਾਇਰੈਕਟਰ ਨੇ ਕਿਹਾ ਕਿ ਫੇਜ਼ -2 ਅਤੇ ਫੇਜ਼ -3 ਦੇ ਪ੍ਰੀਖਣ ਮੁਕੰਮਲ ਹੋਣ ਤੋਂ ਪਹਿਲਾਂ ਉਤਪਾਦਨ ਸ਼ੁਰੂ ਨਹੀਂ ਹੋਣਾ ਚਾਹੀਦਾ।

 Corona VirusCorona Virus

ਰੋਇਟਰਜ਼ ਦੀ ਇਕ ਰਿਪੋਰਟ ਦੇ ਅਨੁਸਾਰ  WHO ਦੀ ਖੇਤਰੀ ਸ਼ਾਖਾ ਪੈਨ ਅਮੈਰਿਕਨ ਹੈਲਥ ਆਰਗੇਨਾਈਜ਼ੇਸ਼ਨ ਦੇ ਸਹਾਇਕ ਡਾਇਰੈਕਟਰ ਜਰਬਸ ਬਾਰਬੋਸਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੂੰ ਟੀਕੇ ਦਾ ਮੁਲਾਂਕਣ ਕਰਨ ਲਈ ਰੂਸ ਦੇ ਟੀਕੇ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਭੇਜੀ ਗਈ ਸੀ।

Corona Virus Corona Virus

ਜਦੋਂ ਜਰਬਾਸ ਬਾਰਬੋਸਾ ਦੁਆਰਾ ਇਹ ਪੁੱਛਿਆ ਗਿਆ ਕਿ ਬ੍ਰਾਜ਼ੀਲ ਵਿਚ ਰੂਸੀ ਟੀਕੇ ਦਾ ਉਤਪਾਦਨ ਸ਼ੁਰੂ ਕਰਨ ਦੀਆਂ ਯੋਜਨਾਵਾਂ ਹਨ, ਤਾਂ ਉਸ ਨੇ ਕਿਹਾ ਕਿ ਫੇਜ਼ -2 ਅਤੇ ਫੇਜ਼ -3 ਪ੍ਰੀਖਣ ਮੁਕੰਮਲ ਹੋਣ ਤੋਂ ਪਹਿਲਾਂ ਅਜਿਹਾ ਨਹੀਂ ਹੋਣਾ ਚਾਹੀਦਾ।

Corona VirusCorona Virus

ਉਨ੍ਹਾਂ ਕਿਹਾ ਕਿ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣੇ ਦੀ ਗਰੰਟੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਘੋਸ਼ਣਾ ਕੀਤੀ ਸੀ ਕਿ ਰੂਸ ਨੇ ਕੋਰੋਨਾ ਵਾਇਰਸ ਦਾ ਸਫਲ ਟੀਕਾ ਤਿਆਰ ਕੀਤਾ ਹੈ ਜੋ ਸਾਰੀ ਜਾਂਚ ਪ੍ਰਕਿਰਿਆ ਵਿਚੋਂ ਲੰਘ ਚੁੱਕਿਆ ਹੈ।

Corona VirusCorona Virus

ਹਾਲਾਂਕਿ, ਰਸ਼ੀਅਨ ਟੀਕੇ ਦਾ ਫੇਜ਼ -3 ਟ੍ਰਾਇਲ ਪੂਰਾ ਨਹੀਂ ਹੋਇਆ ਹੈ ਅਤੇ ਇਸ ਕਾਰਨ ਰੂਸ ਦੇ ਟੀਕੇ 'ਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ। ਉਸੇ ਸਮੇਂ, WHO ਅਧਿਕਾਰੀ ਜ਼ਾਰਬਸ ਬਾਰਬੋਸਾ ਨੇ ਕਿਹਾ ਕਿ ਕਿਸੇ ਵੀ ਟੀਕਾ ਉਤਪਾਦਕ ਨੂੰ ਉਹ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਟੀਕੇ ਦੀ ਸੁਰੱਖਿਆ ਦੀ ਗਰੰਟੀ ਦਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement