ਪੱਤਕਕਾਰ ਗੁਰਮੀਤ ਸਿੰਘ ਵਾਲੀਆ ਮੁੜ ਬਣੇ ਦੋ ਸਾਲ ਲਈ ਪ੍ਰਧਾਨ
Published : May 12, 2020, 9:47 am IST
Updated : May 12, 2020, 9:47 am IST
SHARE ARTICLE
File Photo
File Photo

ਸੰਸਥਾ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਦੇ ਨੁਮਾਇੰਦਿਆਂ ਦੀ ਅਗਲੇ ਦੋ ਸਾਲਾਂ ਲਈ ਚੋਣ ਕਰਨ ਦੇ ਸਬੰਧ ਵਿਚ ਚਾਹਤ ਰੈਸਟੋਰੈਂਟ

ਪਰਥ, 11 ਮਈ (ਪਿਆਰਾ ਸਿੰਘ ਨਾਭਾ): ਸੰਸਥਾ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਦੇ ਨੁਮਾਇੰਦਿਆਂ ਦੀ ਅਗਲੇ ਦੋ ਸਾਲਾਂ ਲਈ ਚੋਣ ਕਰਨ ਦੇ ਸਬੰਧ ਵਿਚ ਚਾਹਤ ਰੈਸਟੋਰੈਂਟ ਐਡੀਲੇਡ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿਚ ਪੱਤਰਕਾਰ ਗੁਰਮੀਤ ਸਿੰਘ ਵਾਲੀਆ ਨੂੰ ਸਰਬਸੰਮਤੀ ਨਾਲ ਅਗਲੇ ਦੋ ਸਾਲ ਲਈ ਮੁੜ ਪ੍ਰਧਾਨ ਥਾਪਿਆ ਗਿਆ। ਮੀਟਿੰਗ ਵਿਚ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਿਤ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।ਇਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ ਨੇ ਸੰਸਥਾ ਦੀਆਂ ਪਿਛਲੇ ਦੋ ਸਾਲਾ ਦੇ ਅਰਸੇ ਦੌਰਾਨ ਗਤੀਵਿਧੀਆਂ ਅਤੇ ਕਾਰਗੁਜ਼ਾਰੀ ਪ੍ਰਤੀ ਵਿਚਾਰ ਪੇਸ਼ ਕੀਤੇ ਅਤੇ ਸੰਸਥਾ ਵਲੋਂ ਭਵਿੱਖ ਵਿਚ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਉਲੀਕੀ ਗਈ ਵਿਸ਼ੇਸ ਰਣਨੀਤੀ ਪ੍ਰਤੀ ਇਕਜੁੱਟਤਾ ਨਾਲ ਸਹਿਯੋਗ ਦੇਣ ਉਤੇ ਸਹਿਮਤੀ ਜਤਾਈ ਗਈ ।

File photoFile photo

ਇਸ ਮੌਕੇ ਸੰਸਥਾ ਦੇ ਸਰਵਸੰਮਤੀ ਮੁੜ ਬਣੇ ਪ੍ਰਧਾਨ ਪੱਤਰਕਾਰ ਰੋਜ਼ਾਨਾ ਅਜੀਤ, ਗੁਰਮੀਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਸੰਸਥਾ ਦੇ ਬਾਕੀ ਅਹੁਦਿਆਂ ਦੀ ਚੋਣ ਕੀਤੀ ਗਈ ਜਿਸ ਵਿਚ ਮੀਤ ਪ੍ਰਧਾਨ ਟੀ ਵੀ ਜਰਨਲਿੱਸਟ ਦਲਜੀਤ ਸਿੰਘ ਬਖ਼ਸ਼ੀ,  ਜਨਰਲ ਸਕੱਤਰ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਬਚਿੱਤਰ ਕੋਹਾੜ , ਖ਼ਜ਼ਾਨਚੀ ਅਵਤਾਰ ਸਿੰਘ ਰਾਜੂ ਅਤੇ ਪੱਤਰਕਾਰ ਚੜਦੀ ਕਲਾ ਦਵਿੰਦਰ ਸਿੰਘ ਚਾਹਲ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਸਮਾਜਿਕ , ਧਾਰਮਿਕ ਅਤੇ ਲੋਕ ਪੱਖੀ ਮਸਲਿਆਂ, ਮੁਸ਼ਕਿਲਾਂ ਭਾਰਤੀ ਭਾਈਚਾਰੇ ਦੀਆਂ ਸਿਆਸੀ ਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਬਿਨਾ ਕਿਸੇ ਮਤਾ ਭੇਦ ਤੋਂ ਨਿਰਪੱਖਤਾ ਨਾਲ ਪ੍ਰਕਾਸ਼ਤ ਕਰਨ 'ਤੇ ਸਹਿਮਤੀ ਕੀਤੀ ਗਈ ।
 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement