ਭਾਰਤ ਦੀ 'ਗੁਆਂਢੀ ਪਹਿਲਾਂ' ਨੀਤੀ 'ਚ ਸੱਭ ਤੋਂ ਪਹਿਲਾਂ ਆਉਂਦੈ ਨੇਪਾਲ : ਮੋਦੀ
Published : May 12, 2018, 7:08 am IST
Updated : May 12, 2018, 7:08 am IST
SHARE ARTICLE
Narendra Modi in Nepal
Narendra Modi in Nepal

ਇਤਿਹਾਸਕ ਸ਼ਹਿਰ ਜਨਕਪੁਰ ਦੇ ਵਿਕਾਸ ਲਈ ਨੇਪਾਲ ਨੂੰ ਦਿਤੇ 100 ਕਰੋੜ ਰੁਪਏ

ਜਨਕਪੁਰ (ਨੇਪਾਲ),  ਭਾਰਤ ਤੇ ਨੇਪਾਲ ਦੇ ਪੁਰਾਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਨੂੰ ਭਰੋਸਾ ਦਿਤਾ ਕਿ ਭਾਰਤ ਦੀ 'ਗੁਆਂਢੀ ਪਹਿਲਾਂ' ਨੀਤੀ ਵਿਚ ਉਹ ਸੱਭ ਤੋਂ ਪਹਿਲਾਂ ਆਉਂਦਾ ਹੈ। ਮੋਦੀ ਨੇ ਪਵਿੱਤਰ ਨਗਰੀ ਜਨਕਪੁਰ ਅਤੇ ਆਸਪਾਸ ਦੇ ਖੇਤਰਾਂ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਫ਼ੰਡ ਦੇਣ ਵੀ ਐਲਾਨ ਕੀਤਾ।  ਬਾਰਾਬੀਘਾ ਦੇ ਮੈਦਾਨ ਵਿਚ ਅਪਣੇ ਸਨਮਾਨ ਵਿਚ ਕਰਵਾਏ ਸਮਾਗਮ ਵਿਚ ਮੋਦੀ ਥੋੜੀ ਦੇਰ ਲਈ ਨੇਪਾਲੀ ਅਤੇ ਮੈਥਿਲੀ ਭਾਸ਼ਾ ਵਿਚ ਬੋਲੇ। ਉਨ੍ਹਾਂ ਤਿੰਨ ਵਾਰ ਜੈ ਸੀਆ ਰਾਮ ਬੋਲ ਕੇ ਅਪਣੇ ਭਾਸ਼ਨ ਦੀ ਸ਼ੁਰੂਆਤ ਕੀਤੀ। 

Narendra  Modi in NepalNarendra Modi in Nepal

ਮੋਦੀ ਨੇ ਕਿਹਾ ਕਿ ਉਹ ਬਤੌਰ ਪ੍ਰਧਾਨ ਮੰਤਰੀ ਨਹੀਂ ਸਗੋਂ ਮੁੱਖ ਤੀਰਥ ਯਾਤਰੀ ਦੇ ਤੌਰ 'ਤੇ ਜਨਕਪੁਰ ਪੁੱਜੇ ਹਨ। ਸਾਲ 2014 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੀਜੀ ਵਾਰ ਨੇਪਾਲ ਦੀ ਯਾਤਰਾ 'ਤੇ ਆਏ ਮੋਦੀ ਨੇ ਰਾਮਚਰਿਤ ਮਾਨਸ ਦੀ ਚੌਪਾਈ ਪੜ੍ਹੀ। ਉਨ੍ਹਾਂ ਕਿਹਾ ਕਿ ਜਦ ਵੀ ਕੋਈ ਸਮੱਸਿਆ ਆਈ ਤਾਂ ਭਾਰਤ ਅਤੇ ਨੇਪਾਲ ਇਕ ਦੂਜੇ ਨਾਲ ਖੜੇ। ਸੱਭ ਤੋਂ ਔਖੇ ਦੌਰ ਵਿਚ ਵੀ ਇਕ ਦੂਜੇ ਲਈ ਡਟੇ ਰਹੇ। ਮੋਦੀ ਨੇ ਨੇਪਾਲ ਨੂੰ ਭਰੋਸਾ ਦਿਤਾ ਕਿ ਉਹ ਭਾਰਤ ਦੀ 'ਗੁਆਂਢੀ ਪਹਿਲਾਂ' ਨੀਤੀ ਵਿਚ ਸੱਭ ਤੋਂ ਪਹਿਲਾਂ ਆਉਂਦਾ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement