ਅਫ਼ਗ਼ਾਨਿਸਤਾਨ 'ਚ ਉਚ ਸੁਰੱਖਿਆ ਵਾਲੀ ਸਰਕਾਰੀ ਇਮਾਰਤ 'ਤੇ ਤਾਲਿਬਾਨੀ ਹਮਲਾ, 18 ਮੌਤਾਂ
Published : Apr 12, 2018, 1:34 pm IST
Updated : Apr 12, 2018, 1:34 pm IST
SHARE ARTICLE
Taliban attack Afghan district compound, killing 15
Taliban attack Afghan district compound, killing 15

ਅਫ਼ਗ਼ਾਨਿਸਤਾਨ ਦੇ ਖੁਜਾ ਉਮਾਰੀ ਜ਼ਿਲ੍ਹੇ ਵਿਚ ਇਕ ਸਰਕਾਰੀ ਇਮਾਰਤ 'ਤੇ ਬੀਤੀ ਰਾਤ ਤਾਲਿਬਾਨ ਲੜਾਕੂਆਂ ਨੇ ਹਮਲਾ ਕਰ ਦਿਤਾ

ਕਾਬਲ : ਅਫ਼ਗ਼ਾਨਿਸਤਾਨ ਦੇ ਖੁਜਾ ਉਮਾਰੀ ਜ਼ਿਲ੍ਹੇ ਵਿਚ ਇਕ ਸਰਕਾਰੀ ਇਮਾਰਤ 'ਤੇ ਬੀਤੀ ਰਾਤ ਤਾਲਿਬਾਨ ਲੜਾਕੂਆਂ ਨੇ ਹਮਲਾ ਕਰ ਦਿਤਾ ਜਿਸ ਵਿਚ ਤਿੰਨ ਅਧਿਕਾਰੀਆਂ ਅਤੇ 15 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਗਜਨੀ ਪ੍ਰਾਂਤ ਦੇ ਪੁਲਿਸ ਉਪ ਪ੍ਰਧਾਨ ਰਮਜ਼ਾਨ ਅਲੀ  ਮੋਸੇਨੀ ਨੇ ਦਸਿਆ ਕਿ ਹਮਲਾਵਰਾਂ ਨੇ ਬੀਤੀ ਰਾਤ ਜ਼ਿਲ੍ਹੇ ਦੇ ਇਕ ਉਚ ਸੁਰੱਖਿਆ ਵਾਲੀ ਇਮਾਰਤ 'ਤੇ ਹਮਲਾ ਕਰ ਦਿਤਾ। ਜਿਸ ਦਾ ਸੁਰੱਖਿਆ ਬਲਾਂ ਨੇ ਮੂੰਹ ਤੋੜ ਜਵਾਬ ਦਿਤਾ। ਉਨ੍ਹਾਂ ਦਸਿਆ ਕਿ ਜਵਾਬੀ ਹਮਲੇ ਵਿਚ ਤਾਲਿਬਾਨ ਦੇ 25 ਲੜਾਕੂ ਮਾਰੇ ਗਏ ਹਨ। Taliban attack Afghan district compound, killing 15Taliban attack Afghan district compound, killing 15ਇਹ ਜ਼ਿਲ੍ਹਾ ਰਾਜਧਾਨੀ ਗਜਨੀ ਦੇ ਨਜ਼ਦੀਕ ਸਥਿਤ ਹੈ। ਅਫ਼ਗ਼ਾਨਿਸਤਾਨ ਦੇ ਸਾਂਸਦ ਮੋਹੰਮਦ ਆਰਿਫ਼ ਰਹਮਾਨੀ ਨੇ ਦਸਿਆ ਕਿ ਹਮਲੇ ਵਿਚ ਜ਼ਿਲ੍ਹੇ ਦੇ ਗਵਰਨਰ, ਖ਼ੁਫ਼ੀਆ ਸੇਵਾਵਾਂ ਦੇ ਨਿਰਦੇਸ਼ਕ ਅਤੇ ਪੁਲਿਸ ਉਪ ਪ੍ਰਧਾਨ ਵੀ ਮਾਰੇ ਗਏ ਹਨ। ਰਹਮਾਨੀ ਨੇ ਦਸਿਆ ਕਿ ਹਮਲਾਵਰਾਂ ਨੇ ਬਰੂਦੀ ਸੁਰੰਗਾਂ ਵਿਛਾ ਦਿਤੀਆਂ ਸਨ ਤਾਕਿ ਸਰਕਾਰੀ ਬਲਾਂ ਦੀ ਸਹਾਇਤਾ ਨੂੰ ਮੌਕੇ 'ਤੇ ਪਹੁੰਚਣ ਤੋਂ ਰੋਕਿਆ ਜਾ ਸਕੇ। ਮੋਸੇਨੀ ਨੇ ਦਸਿਆ, ਹਾਲਾਂਕਿ ਬਾਅਦ ਵਿਚ ਸਰਕਾਰੀ ਸਹਾਇਤਾ ਪਹੁੰਚ ਗਈ ਸੀ। ਉਨ੍ਹਾਂ ਦਸਿਆ ਕਿ ਅੱਠ ਸੁਰੱਖਿਆ ਕਰਮੀ ਜ਼ਖ਼ਮੀ ਵੀ ਹੋਏ ਹਨ।

Location: Afghanistan, Kabol, Kabul

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement