PM Modi visit to US: ਪੀ.ਐਮ ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਤੇ ਉਨ੍ਹਾਂ ਦੀ ਪਤਨੀ ਊਸ਼ਾ ਨਾਲ ਕੀਤੀ ਮੁਲਾਕਾਤ

By : PARKASH

Published : Feb 12, 2025, 11:38 am IST
Updated : Feb 12, 2025, 11:38 am IST
SHARE ARTICLE
PM Modi meets US Vice President JD Vance and his wife Usha
PM Modi meets US Vice President JD Vance and his wife Usha

PM Modi visit to US: ਮੋਦੀ ਨੇ ਐਕਸ ’ਤੇ ਪੋਸਟ ਕਰ ਕੇ ਦਿਤੀ ਜਾਣਕਾਰੀ

ਕਿਹਾ, ਜੇਡੀ ਵੈਂਸ ਤੇ ਊਸ਼ਾ ਵੈਂਸ ਦੇ ਬੇਟੇ ਦੇ ਜਨਮਦਿਨ ’ਚ ਸ਼ਾਮਲ ਹੋ ਕੇ ਬਹੁਤ ਖ਼ੁਸ਼ੀ ਹੋਈ’

PM Modi visit to US: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਫ਼ਤੇ ਵਾਸ਼ਿੰਗਟਨ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਪੈਰਿਸ ਵਿਚ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵੈਂਸ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਐਕਸ ’ਤੇ ਪੋਸਟ ਕੀਤਾ ਕਿ ਉਨ੍ਹਾਂ ਨੂੰ ਜੇਡੀ ਵੈਂਸ ਅਤੇ ਊਸ਼ਾ ਵੈਂਸ ਦੇ ਬੇਟੇ ਵਿਵੇਕ ਦੇ ਜਨਮਦਿਨ ’ਚ ਸ਼ਾਮਲ ਹੋ ਕੇ ਬਹੁਤ ਖ਼ੁਸ਼ੀ ਹੋਈ, ਜੋ 12 ਫ਼ਰਵਰੀ ਨੂੰ ਪੰਜ ਸਾਲ ਦਾ ਹੋ ਗਿਆ ਹੈ। 

ਐਕਸ ’ਤੇ ਇਕ ਪੋਸਟ ਵਿਚ, ਪ੍ਰਧਾਨ ਮੰਤਰੀ ਨੇ ਲਿਖਿਆ: ‘‘ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਉਨ੍ਹਾਂ ਪਰਵਾਰ ਨਾਲ ਸ਼ਾਨਦਾਰ ਮੁਲਾਕਾਤ ਹੋਈ। ਅਸੀਂ ਵੱਖ-ਵੱਖ ਵਿਸ਼ਿਆਂ ’ਤੇ ਵਧੀਆ ਗੱਲਬਾਤ ਕੀਤੀ। ਅਪਣੇ ਪੁੱਤਰ ਵਿਵੇਕ ਦੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਉਨ੍ਹਾਂ ਨਾਲ ਸ਼ਾਮਲ ਹੋ ਕੇ ਬਹੁਤ ਖ਼ੁਸ਼ੀ ਹੋਈ!’’
ਅਮਰੀਕੀ ਉਪ ਰਾਸ਼ਟਰਪਤੀ ਨੇ ਲਿਖਿਆ: ‘‘ਪ੍ਰਧਾਨ ਮੰਤਰੀ ਮੋਦੀ ਬਹੁਤ ਦਿਆਲੂ ਹਨ ਅਤੇ ਸਾਡੇ ਬੱਚਿਆਂ ਨੇ ਤੋਹਫ਼ਿਆਂ ਦਾ ਸੱਚਮੁੱਚ ਆਨੰਦ ਮਾਣਿਆ। ਮੈਂ ਇਸ ਸ਼ਾਨਦਾਰ ਗੱਲਬਾਤ ਲਈ ਉਨ੍ਹਾਂ ਦਾ ਧਨਵਾਦੀ ਹਾਂ।’’  ਪੀਐਮ ਮੋਦੀ ਫਰਾਂਸ ਦੌਰੇ ਤੋਂ ਬਾਅਦ ਵਾਸ਼ਿੰਗਟਨ ਪਹੁੰਚੇ। ਉਹ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਦੁਵੱਲੀ ਗੱਲਬਾਤ ਕਰਨਗੇ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement