ਟਿੱਡੀ ਦਲ ਦੀ ਸਮੱਸਿਆ ਤੋਂ UN ਵੀ ਚਿੰਤਤ : ਜਲਦੀ ਕਦਮ ਚੁੱਕਣ ਦੀ ਚਿਤਾਵਨੀ!
Published : Feb 12, 2020, 7:12 pm IST
Updated : Feb 12, 2020, 7:13 pm IST
SHARE ARTICLE
file photo
file photo

ਵੱਡਾ ਮਨੁੱਖੀ ਸੰਕਟ ਖੜ੍ਹਾ ਹੋਣ ਦੀ ਸ਼ੰਕਾ

ਨਿਊਯਾਰਕ : ਟਿੱਡੀ ਦੀ ਸਮੱਸਿਆ ਦੇ ਵਿਸ਼ਵ-ਵਿਆਪੀ ਹੋਣ ਦੇ ਖਦਸ਼ਿਆਂ ਸਬੰਧੀ ਚਿੰਤਾ ਜਾਹਰ ਕਰਦਿਆਂ ਸੰਯੁਕਤ ਰਾਸ਼ਟਰ ਨੇ ਇਸ ਦੀ ਰੋਕਥਾਮ ਲਈ ਛੇਤੀ ਕਦਮ ਚੁੱਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਛੇਤੀ ਕਾਰਗਰ ਕਦਮ ਨਾ ਚੁੱਕਣ ਦੀ ਸੂਰਤ ਵਿਚ ਵੱਡਾ ਮਨੁੱਖੀ ਸੰਕਟ ਖੜ੍ਹਾ ਹੋ ਸਕਦਾ ਹੈ।

PhotoPhoto

ਪਿਛਲੇ ਸਾਲ ਪਏ ਭਾਰੀ ਮੀਂਹ ਤੋਂ ਬਾਅਦ ਪੂਰਬੀ ਅਫਰੀਕਾ ਵਿਚ ਟਿੱਡੀਆਂ ਦੀ ਆਮਦ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਰੇਗਿਸਤਾਨੀ ਟਿੱਡੀਆਂ ਦੇ ਇਹ ਝੁੰਡ ਜਿਧਰ ਵੀ ਜਾਂਦੇ ਹਨ, ਰਸਤੇ 'ਚ ਆਉਂਦੇ ਇਲਾਕਿਆਂ ਵਿਚਲੀਆਂ ਸਾਰੀਆਂ ਫ਼ਸਲਾਂ ਦਾ ਸਫ਼ਾਇਆ ਕਰਦੇ ਜਾਂਦੇ ਹਨ। ਹੁਣ ਇਸ ਦਾ ਵਿਕਰਾਲ ਰੂਪ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਖ਼ਬਰਾਂ ਮੁਤਾਬਕ ਟਿੱਡੀਆਂ ਦਾ ਇਹ ਖ਼ਤਰਾ ਇਰਾਨ 'ਚੋਂ ਹੁੰਦਾ ਹੋਇਆ ਪਾਕਿਸਤਾਨ ਰਸਤੇ ਭਾਰਤ ਤਕ ਪਹੁੰਚ ਚੁੱਕਾ ਹੈ।

PhotoPhoto

ਸੰਯੁਕਤ ਰਾਸ਼ਟਰ ਵਿਚ ਮਨੁੱਖੀ ਮੁੱਲਾਂ ਦੇ ਮੁਖੀ ਮਾਰਕ ਲੋਕਾਕ ਨੇ ਮੰਗਲਵਾਰ ਨੂੰ ਇੱਥੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟਿੱਡੀਆਂ ਦੀ ਸਮੱਸਿਆ 'ਤੇ ਸਮਾਂ ਰਹਿੰਦੇ ਕਾਬੂ ਨਾ ਪਾਇਆ ਗਿਆ ਤਾਂ ਇਹ ਵਿਸ਼ਵ ਲਈ ਵੱਡੇ ਮਨੁੱਖੀ ਸੰਕਟ ਦਾ ਕਾਰਨ ਬਣ ਸਕਦਾ ਹੈ।

PhotoPhoto

ਸੰਯੁਕਤ ਰਾਸ਼ਟਰ ਦੇ ਭੋਜਨ ਤੇ ਖੇਤੀਬਾੜੀ ਦੇ ਸੀਨੀਅਰ ਅਧਿਕਾਰੀ ਕੀਥ ਕਰੇਸਮੈਨ ਅਨੁਸਾਰ ਟਿੱਡੀਆਂ ਦੇ ਦਰਮਿਆਨੇ ਅਕਾਰ ਦੇ ਝੁੰਡ ਵਿਚ 15 ਕਰੋੜ ਦੇ ਕਰੀਬ ਕੀੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਲਈ ਇਸ ਦਾ ਕਿੰਨਾ ਨੁਕਸਾਨ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟਿੱਡੀਆਂ ਦਾ ਇਕ ਦਰਮਿਆਨੇ ਅਕਾਰ ਦਾ ਝੁੰਡ ਇਕ ਦਿਨ ਵਿਚ ਹੀ ਕੀਨੀਆ ਦੀ ਪੂਰੀ ਆਬਾਦੀ ਦਾ ਭੋਜਨ ਖ਼ਤਮ ਕਰ ਸਕਦਾ ਹੈ।

PhotoPhoto

ਕਾਬਲੇਗੌਰ ਹੈ ਕਿ ਗੁਆਢੀ ਮੁਲਕ ਪਾਕਿਸਤਾਨ ਵਾਲੇ ਪਾਸਿਓ ਆਉਣ ਵਾਲੇ ਟਿੱਡੀਆਂ ਦੇ ਝੁੰਡ ਰਾਜਸਥਾਨ ਵਿਚ ਭਾਰੀ ਤਬਾਹੀ ਮਚਾ ਚੁੱਕੇ ਹਨ। ਇਥੋਂ ਤਕ ਕਿ ਪਾਕਿਸਤਾਨ ਵਿਚ ਇਸ ਵਿਚ ਕੌਮੀ ਸਮੱਸਿਆ ਕਰਾਰ ਦਿਤਾ ਜਾ ਚੁੱਕਾ ਹੈ। ਇਹ ਟਿੱਡੀ ਦਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਦਰ ਵੀ ਤਸਦਕ ਦੇ ਚੁੱਕੇ ਹਨ। ਇਸ ਨੂੰ ਲੈ ਕੇ ਕਿਸਾਨਾਂ ਅੰਦਰ ਪਹਿਲਾਂ ਹੀ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement