ਅਫ਼ਗਾਨਿਸਤਾਨ 'ਚ ਹਵਾਈ ਹਮਲਿਆਂ 'ਚ 18 ਅੱਤਵਾਦੀ ਹਲਾਕ
Published : Feb 12, 2019, 3:47 pm IST
Updated : Feb 12, 2019, 3:47 pm IST
SHARE ARTICLE
Air Attack in Afghanistan
Air Attack in Afghanistan

ਅਫ਼ਗਾਨਿਸਤਾਨ 'ਚ ਗਜ਼ਨੀ ਸੂਬੇ 'ਚ ਤਾਲਿਬਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਿਆਂ 'ਚ 18 ਅੱਤਵਾਦੀਆਂ ਦੇ ਮਾਰੇ ਜਾਣ ਤੇ

ਗਜ਼ਨੀ, 11 ਫ਼ਰਵਰੀ :  ਅਫ਼ਗਾਨਿਸਤਾਨ 'ਚ ਗਜ਼ਨੀ ਸੂਬੇ 'ਚ ਤਾਲਿਬਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਿਆਂ 'ਚ 18 ਅੱਤਵਾਦੀਆਂ ਦੇ ਮਾਰੇ ਜਾਣ ਤੇ 8 ਹੋਰ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਅਫ਼ਗਾਨਿਸਤਾਨ ਫੌਜ ਨੇ ਸੋਮਵਾਰ ਨੂੰ ਇਥੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਲੜਾਕੂ ਜਹਾਜ਼ਾਂ ਨੇ ਤਾਲਿਬਾਨ ਦੇ ਆਬੰਦ ਜ਼ਿਲੇ 'ਚ ਲੁਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪੰਜ ਅੱਤਵਾਦੀਆਂ ਨੂੰ ਮਾਰ ਦਿਤਾ। ਇਸ ਤੋਂ ਇਲਾਵਾ ਅੰਡਾਰ ਜ਼ਿਲੇ 'ਚ 12 ਹੋਰ ਅੱਤਵਾਦੀ ਮਾਰੇ ਗਏ ਤੇ ਇਕ ਅੱਤਵਾਦੀ ਗਜ਼ਨੀ ਸ਼ਹਿਰ ਦੇ ਸ਼ਾਹਬਾਜ਼ ਇਲਾਕੇ 'ਚ ਮਾਰਿਆ ਗਿਆ।

ਬਿਆਨ 'ਚ ਇਹ ਵੀ ਦੱਸਿਆ ਗਿਆ ਕਿ 8 ਤੋਂ ਵਧੇਰੇ ਅੱਤਵਾਦੀ ਇਸ ਦੌਰਾਨ ਜ਼ਖ਼ਮੀ ਹੋਏ ਹਨ। ਬਿਆਨ ਮੁਤਾਬਕ ਹਮਲਿਆਂ 'ਚ ਮਾਰੇ ਗਏ ਤਾਲਿਬਾਨੀ ਅੱਤਵਾਦੀਆਂ 'ਚ ਤਾਲਿਬਾਨ ਦੇ ਕਮਾਂਡਰ ਸੈਫਲਾਹ ਅਸਦ ਦੀ ਵੀ ਪਛਾਣ ਹੋਈ ਹੈ। ਤਾਲਿਬਾਨ ਵਲੋਂ ਹਾਲਾਂਕਿ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।      (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement