ਬੱਸ ‘ਚ ਨਵਜੋਤ ਸਿੱਧੂ ਨੇ ਇਮਰਾਨ ਨੂੰ ਕਿਹਾ ਤੁਸੀਂ ਪੰਜਾਬ ਆਓ, ਪੰਜਾਬੀ ਫੁੱਲਾਂ ਦੀ ਵਰਖਾ ਕਰਨਗੇ
Published : Nov 11, 2019, 5:10 pm IST
Updated : Nov 11, 2019, 5:10 pm IST
SHARE ARTICLE
Navjot Sidhu and Imran Khan
Navjot Sidhu and Imran Khan

ਹਿੰਦੂਸਤਾਨ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਘਾਂ ਕੀ ਖੁੱਲ੍ਹਿਆ...

ਕਰਤਾਰਪੁਰ ਸਾਹਿਬ: ਹਿੰਦੂਸਤਾਨ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਘਾਂ ਕੀ ਖੁੱਲ੍ਹਿਆ, ਦਿੱਲਾਂ 'ਚ ਬਣੀਆਂ ਦੂਰੀਆਂ ਵੀ ਖ਼ਤਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਬਾਰਡਰ 'ਤੇ ਕੋਰੀਡੋਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਡੇਰਾ ਬਾਬਾ ਨਾਨਕ 'ਚ ਆਯੋਜਿਤ ਜਨਸਭਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿਤਾਵਨੀ ਦਿੰਦਿਆਂ ਨਜ਼ਰ ਆਏ, ਪਰ ਤਿੰਨ ਘੰਟੇ ਬਾਅਦ ਜਦੋਂ ਲਾਘੇਂ ਦੇ ਜ਼ਰੀਏ ਪਾਕਿ 'ਚ ਕਦਮ ਰੱਖਿਆ ਤਾਂ ਇਮਰਾਨ ਖ਼ਾਨ ਉਨ੍ਹਾਂ ਨੂੰ ਲੈਣ ਲਈ ਆਏ। ਉਨ੍ਹਾਂ ਨੇ ਬੱਸ ਦੀ ਯਾਤਰਾ ਕੀਤੀ।

Imran Khan with SidhuImran Khan with Sidhu

ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਵੀ ਬੱਸ 'ਚ ਸਨ। ਉਨ੍ਹਾਂ ਨੂੰ ਵੀ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਵਾਇਆ ਗਿਆ। ਸਿੱਧੂ ਨੇ ਕਿਹਾ, 'ਏਹ ਨੇ ਸਾਡੇ ਸੰਨੀ ਭਾਅਜੀ। ਇਮਰਾਨ ਨੇ ਕਿਹਾ, ਗੁਡ ਟੂ ਸੀ ਯੂ।' ਬੱਸ 'ਚ ਕੈਪਟਨ ਨੂੰ ਪਾਕਿਸਤਾਨ ਪੰਜਾਬ ਦੇ ਸੀਐੱਮ ਉਸਮਾਨ ਬਜਦਰ ਨਾਲ ਮਿਲਵਾਇਆ ਗਿਆ। ਇਸ 'ਚ ਕਹਿੰਦੇ ਸੁਣ ਰਿਹਾ ਹੈ ਕਿ ਇੰਨੀ ਥੋੜ੍ਹੀ ਜਿਹੀ ਦੂਰੀ ਤੇ ਇੰਨਾ ਵੱਡਾ ਫਾਸਲਾ। ਇਸ 'ਤੇ ਪਾਕਿ ਪੀਐੱਮ ਇਮਰਾਨ ਖ਼ਾਨ ਬੋਲੇ- 'ਕੂਨੈਕਸ਼ਨ ਚੰਗੇ ਹੁੰਦੇ ਤਾਂ ਦੋਵੇਂ ਸੀਐੱਮ ਮਿਲ ਲੈਂਦੇ।'

Navjot Sidhu and Imran KhanNavjot Sidhu and Imran Khan

ਬੱਸ 'ਚ ਨਵਜੋਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਕਿਹਾ, 'ਤੁਸੀਂ ਪੰਜਾਬ ਆਓ ਤਾਂ ਸਹੀ, ਲੋਕ ਫੁੱਲਾਂ ਦੀਆਂ ਵਰਖਾ ਕਰਨਗੇ ਤੁਹਾਡੇ 'ਤੇ।' ਕੈਪਟਨ ਤੇ ਸਿੱਧੂ ਵਿਚਕਾਰ ਇੰਨੀ ਦਿਨਾਂ ਵੱਧ ਰਹੀ ਦੂਰੀ ਵੀ ਕਿਸੇ ਤੋਂ ਲੁੱਕੀ ਨਹੀਂ ਹੈ। ਜਦੋਂ ਸਿੱਧੂ ਇਮਰਾਨ ਨਾਲ ਗੱਲ ਕਰਦੇ ਤਾਂ ਕੈਪਟਨ ਇੱਧਰ-ਉੱਧਰ ਦੇਖਣ ਲੱਗਦੇ ਤੇ ਜਦੋਂ ਕੈਪਨ ਇਮਰਾਨ ਨਾਲ ਗੱਲ ਕਰਦੇ ਤਾਂ ਸਿੱਧੂ ਜ਼ਿਆਦਾ ਧਿਆਨ ਨਹੀਂ ਦਿੰਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement