ਸਾਨ ਫ਼ਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਚ ਤਕਨੀਕੀ ਗੜਬੜੀ

By : BIKRAM

Published : Sep 11, 2023, 1:45 pm IST
Updated : Sep 11, 2023, 1:47 pm IST
SHARE ARTICLE
Air India
Air India

ਉਡਾਨ ਨੂੰ ਅਲਾਸਕਾ ਵਲ ਮੋੜਿਆ ਗਿਆ

ਨਵੀਂ ਦਿੱਲੀ: ਬੇਂਗਲੁਰੂ ਤੋਂ ਅਮਰੀਕਾ ਦੇ ਸਾਨ ਫ਼ਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਤਕਨੀਕੀ ਗੜਬੜੀ ਕਾਰਨ ਅਮਰੀਕੀ ਸੂਬੇ ਅਲਾਸਕਾ ਦੇ ਇਕ ਸ਼ਹਿਰ ਵਲ ਮੋੜ ਦਿਤਾ ਗਿਆ। ਜਹਾਜ਼ ’ਚ 280 ਮੁਸਾਫ਼ਰ ਸਵਾਰ ਸਨ। ਹਵਾਬਾਜ਼ੀ ਕੰਪਨੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀ ਨੇ ਕਿਹਾ ਕਿ ਗੜਬੜੀ ਨੂੰ ਦੂਰ ਕੀਤੇ ਜਾਣ ਤੋਂ ਬਾਅਦ ਉਡਾਨ ਨੰਬਰ ਏ.ਆਈ. 175 ਮੰਜ਼ਿਲ ਵਲ ਰਵਾਨਾ ਹੋਇਆ ਅਤੇ ਜਹਾਜ਼ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸਾਨ ਫ਼ਰਾਂਸਿਸਕੋ ਪੁੱਜਿਆ। 

ਇਸ ਉਡਾਨ ਦਾ ਸੰਚਾਲਨ ਬੀ777 ਜਹਾਜ਼ ਜ਼ਰੀਏ ਕੀਤਾ ਗਿਆ ਸੀ, ਜਿਸ ’ਚ ਸਾਨ ਫ਼ਰਾਂਸਿਸਕੋ ਜਾਂਦੇ ਸਮੇਂ ਕੋਈ ਤਕਨੀਕੀ ਗੜਬੜੀ ਪੈਦਾ ਹੋ ਗਈ, ਜਿਸ ਕਾਰਨ ਇਸ ਨੂੰ ਅਲਾਸਕਾ ਦੇ ਇਕ ਸ਼ਹਿਰ ਇੰਕੋਰੇਜ ਵਲ ਮੋੜ ਦਿਤਾ ਗਿਆ। 

ਜਹਾਜ਼ ’ਚ 280 ਤੋਂ ਵੱਧ ਲੋਕ ਸਵਾਰ ਸਨ ਅਤੇ ਬਾਅਦ ’ਚ ਜਹਾਜ਼ ਤੈਅ ਸਮੇਂ ’ਚ ਲਗਭਗ ਚਾਰ ਘੰਟੇ ਦੀ ਦੇਰੀ ਨਾਲ ਅਪਣੀ ਮੰਜ਼ਿਲ ’ਤੇ ਪੁੱਜਾ। ਆਮ ਤੌਰ ’ਤੇ, ਬੇਂਗਲੁਰੂ ਤੋਂ ਸਾਨ ਫ਼ਰਾਂਸਿਸਕੋ ਤਕ ਦੀ ਉਡਾਨ ਦਾ ਸਮਾਂ ਲਗਭਗ 16 ਘੰਟੇ ਹੁੰਦਾ ਹੈ। ਏਅਰ ਇੰਡੀਆ ਨੇ ਇਸ ਬਾਬਤ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement