ਕੋਵਿਡ 19 ਦੀ ਸ਼ੁਰੂਆਤ ਬਾਰੇ ਪਤਾ ਲਾਉਣ ਲਈ ਚੀਨ ਜਾਣਗੇ ਡਬਲਿਊ.ਐਚ.ਓ. ਮਾਹਰ
Published : Jul 11, 2020, 10:12 am IST
Updated : Jul 11, 2020, 10:12 am IST
SHARE ARTICLE
Covid19
Covid19

ਵਿਸ਼ਵ ਸਿਹਤ ਸੰਗਠਨ ਦੇ 2 ਮਾਹਰ ਕੋਵਿਡ-19 ਗਲੋਬਲ ਮਹਾਮਾਂਰੀ ਦੀ ਉਤਪੱਤੀ ਦਾ ਪਤਾ ਲਗਾਉਣ ਦੇ ਇਕ ਵੱਡੇ ਅਭਿਆਨ ਦੇ ਤਹਿਤ

ਬੀਜਿੰਗ, 10 ਜੁਲਾਈ : ਵਿਸ਼ਵ ਸਿਹਤ ਸੰਗਠਨ ਦੇ 2 ਮਾਹਰ ਕੋਵਿਡ-19 ਗਲੋਬਲ ਮਹਾਮਾਂਰੀ ਦੀ ਉਤਪੱਤੀ ਦਾ ਪਤਾ ਲਗਾਉਣ ਦੇ ਇਕ ਵੱਡੇ ਅਭਿਆਨ ਦੇ ਤਹਿਤ ਜ਼ਮੀਨੀ ਕੰਮ ਪੂਰਾ ਕਰਣ ਲਈ ਅਗਲੇ 2 ਦਿਨ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਬਿਤਾਉਣਗੇ। ਸੰਯੁਕਤ ਰਾਸ਼ਟਰ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਪਸ਼ੂ ਸਿਹਤ ਮਾਹਰ ਅਤੇ ਇਕ ਮਹਾਂਮਾਰੀ ਵਿਗਿਆਨੀ ਅਪਣੀ ਯਾਤਰਾ ਦੌਰਾਨ ਭਵਿੱਖ ਦੇ ਅਭਿਆਨ ਲਈ ਕੰਮ ਕਰਣਗੇ ਜਿਸ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਇਹ ਵਿਸ਼ਾਣੁ ਪਸ਼ੂਆਂ ਤੋਂ ਮਨੁੱਖਾਂ ਤਕ ਕਿਵੇਂ ਫੈਲਿਆ।

ਮਾਹਰਾਂ ਦਾ ਮੰਨਣਾ ਹੈ ਕਿ ਇਹ ਵਿਸ਼ਾਣੁ ਚਮਗਿੱਦੜਾਂ ਤੋਂ ਪੈਦਾ ਹੋਇਆ ਅਤੇ ਫਿਰ ਕਸਤੂਰੀ ਬਿਲਾਵ ਜਾਂ ਪੈਂਗੋਲਿਨ ਵਰਗੇ ਹੋਰ ਸਤਨਧਾਰੀ ਪ੍ਰਾਣੀਆਂ ਵਿਚ ਫੈਲਿਆ ਅਤੇ ਇਸ ਦੇ ਬਾਅਦ ਪਿਛਲੇ ਸਾਲ ਦੇ ਅੰਤ ਵਿਚ ਚੀਨੀ ਸ਼ਹਿਰ ਵੁਹਾਨ ਦੇ ਖਾਦ ਬਾਜ਼ਾਰ ਵਿਚ ਲੋਕਾਂ ਤਕ ਫੈਲਿਆ। ਡਬਲਯੂ.ਐਚ.ਓ. ਦਾ ਅਭਿਆਨ ਰਾਜਨੀਤਕ ਰੂਪ ਤੋਂ ਸੰਵੇਦਨਸ਼ੀਲ ਹੈ ਕਿਉਂਕਿ ਉਸ ਨੂੰ ਸਭ ਤੋਂ ਜ਼ਿਆਦਾ ਵਿੱਤ ਪੋਸ਼ਣ ਦੇਣ ਵਾਲੇ ਅਮਰੀਕਾ ਨੇ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਨਾਕਾਮੀ ਅਤੇ ਚੀਨ ਦੇ ਪ੍ਰਤੀ ਪੱਖਪਾਤ ਦਾ ਇਲਜ਼ਾਮ ਲਗਾ ਕੇ ਉਸ ਦੀ ਫੰਡ ਵਿਚ ਕਟੌਤੀ ਕਰਣ ਦੀ ਧਮਕੀ ਦਿਤੀ ਹੈ।

ਮਈ ਵਿਚ ਵਿਸ਼ਵ ਸਿਹਤ ਮਹਾਸਭਾ ਵਿਚ 120 ਤੋਂ ਜਿਆਦਾ ਦੇਸ਼ਾਂ ਨੇ ਵਿਸ਼ਾਣੁ ਦੀ ਉਤਪੱਤੀ ਦਾ ਪਤਾ ਲਗਾਉਣ ਲਈ ਜਾਂਚ ਦੀ ਮੰਗ ਕੀਤੀ ਸੀ। ਚੀਨ ਨੇ ਜ਼ੋਰ ਦਿੱਤਾ ਸੀ ਕਿ ਡਬਲਯੂ.ਐਚ.ਓ. ਜਾਂਚ ਦੀ ਅਗਵਾਈ ਕਰੇ ਅਤੇ ਇਸ ਦੇ ਲਈ ਮਹਾਮਾਰੀ ਦੇ ਕਾਬੂ ਵਿਚ ਆਉਣ ਤੱਕ ਦਾ ਇੰਤਜ਼ਾਰ ਕਰੇ।    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement