Know about AI Chatbots: ਕੀ ਤੁਸੀਂ ਉਦਾਸ ਹੋਣ ’ਤੇ ਏਆਈ ਨਾਲ ਗੱਲ ਕਰਦੇ ਹੋ? ਜਾਣੋ ਚੈਟਬੋਟ ਨੂੰ ਕਿੱਥੋਂ ਮਿਲਦੀਆਂ ਹਨ ਜਾਣਕਾਰੀਆਂ

By : PARKASH

Published : Jun 11, 2025, 2:01 pm IST
Updated : Jun 11, 2025, 2:01 pm IST
SHARE ARTICLE
Know about AI Chatbots: Do you talk to AI when you are depressed? Know where chatbots get their information
Know about AI Chatbots: Do you talk to AI when you are depressed? Know where chatbots get their information

Know about AI Chatbots: ਕਈ ਲੋਕਾਂ ਲਈ ਸਸਤੇ ਥੈਰੇਪਿਸਟ ਵਾਂਗ ਕੰਮ ਕਰਦਾ ਹੈ ਏਆਈ, ਏਆਈ ਸਮਾਰਟ ਹਨ ਪਰ ਇਨਸਾਨਾਂ ਵਾਂਗ ਨਹੀਂ ਸੋਚ ਸਕਦੇ

 

Know about AI Chatbots:  ਜਿਵੇਂ-ਜਿਵੇਂ ਦੁਨੀਆਂ ਭਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਚੈਟ-ਜੀਪੀਟੀ ਸਮੇਤ ਵੱਖ-ਵੱਖ ਏਆਈ ਚੈਟਬੋਟਾਂ ’ਤੇ ਗੱਲਬਾਤ ਕਰ ਕੇ ਸਮਾਂ ਬਿਤਾ ਰਹੇ ਹਨ। ਅਜਿਹੇ ’ਚ ਇਨ੍ਹਾਂ ’ਤੇ ਉਨ੍ਹਾਂ ਨਾਲ ਮਾਨਸਿਕ ਸਿਹਤ ਬਾਰੇ ਗੱਲ ਕਰਨਾ ਸੁਭਾਵਿਕ ਹੋ ਗਿਆ ਹੈ। ਇਸ ਮਾਮਲੇ ’ਚ ਕੁਝ ਲੋਕਾਂ ਦੇ ਅਨੁਭਵ ਸਕਾਰਾਤਮਕ ਰਹੇ ਹਨ, ਜਿਨ੍ਹਾਂ ਲਈ ਏਆਈ ਇੱਕ ਸਸਤੇ ਥੈਰੇਪਿਸਟ ਵਾਂਗ ਕੰਮ ਕਰਦਾ ਹੈ। ਪਰ ਏਆਈ ਥੈਰੇਪਿਸਟ ਨਹੀਂ ਹੈ। ਉਹ ਸਮਾਰਟ ਅਤੇ ਲੋਕਾਂ ਨੂੰ ਲਗਾਵ ਮਹਿਸੂਸ ਕਰਾਉਣ ਵਾਲੇ ਤਾਂ ਹੁੰਦੇ ਹਨ, ਪਰ ਉਹ ਇਨਸਾਨਾਂ ਵਾਂਗ ਨਹੀਂ ਸੋਚ ਪਾਉਂਦੇ। ਚੈਟਜੀਪੀਟੀ ਅਤੇ ਹੋਰ ਜਨਰੇਟਿਵ ਏਆਈ ਮਾਡਲਾਂ ਨੇ ਇੰਟਰਨੈੱਟ ’ਤੇ ਮੌਜੂਦ ਸਮੱਗਰੀ ਨੂੰ ਪੜ੍ਹ ਕੇ ਤੇ ਸਮਝ ਕੇ ਗੱਲਬਾਤ ਕਰਨਾ ਸਿਖਿਆ ਹੈ। 

ਜਦੋਂ ਕੋਈ ਵਿਅਕਤੀ ਕੋਈ ਸਵਾਲ ਪੁੱਛਦਾ ਹੈ, ਜਿਵੇਂ ਕਿ ‘‘ਮੈਂ ਤਣਾਅਪੂਰਨ ਕੰਮ ਦੀ ਮੀਟਿੰਗ ਦੌਰਾਨ ਸ਼ਾਂਤ ਕਿਵੇਂ ਰਹਿ ਸਕਦਾ ਹਾਂ?’’ ਤਾਂ ਏਆਈ ਆਪਣੇ ਆਪ ਸ਼ਬਦਾਂ ਦੀ ਚੋਣ ਕਰ ਕੇ ਜਵਾਬ ਤਿਆਰ ਕਰਦਾ ਹੈ। ਉਹ ਆਪਣੀ ਸਿਖਲਾਈ ਦੌਰਾਨ ਇਨ੍ਹਾਂ ਸ਼ਬਦਾਂ ਤੋਂ ਜਾਣੂ ਹੁੰਦਾ ਹੈ। ਇਹ ਸਭ ਇੰਨੀ ਤੇਜ਼ੀ ਨਾਲ ਹੁੰਦਾ ਹੈ, ਅਤੇ ਜਵਾਬ ਇੰਨੇ ਢੁਕਵੇਂ ਹੁੰਦੇ ਹਨ ਕਿ ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹੋ। 

ਪਰ ਇਨ੍ਹਾਂ ਮਾਡਲਾਂ ਦੀ ਮਨੁੱਖਾਂ ਨਾਲ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ। ਇਹ ਸਿਖਲਾਈ ਪ੍ਰਾਪਤ ਮਾਨਸਿਕ ਸਿਹਤ ਪੇਸ਼ੇਵਰ ਨਹੀਂ ਹਨ। ਹਿਹ ਦਿਸ਼ਾ-ਨਿਰਦੇਸ਼ਾਂ ਤਹਿਤ ਕੰਮ ਕਰਨ ਵਾਲੇ, ਕਾਨੂੰਨਾਂ ਦੀ ਪਾਲਣਾ ਕਰਨ ਵਾਲੇ ਜਾਂ ਰਜਿਸਟਰਡ ਪੇਸ਼ੇਵਰ ਨਹੀਂ ਹਨ। ਜਦੋਂ ਤੁਸੀਂ ਚੈਟਜੀਪੀਟੀ ਵਰਗੇ ਏਆਈ ਸਿਸਟਮ ਨੂੰ ਸੰਕੇਤ ਦਿੰਦੇ ਹੋ, ਤਾਂ ਇਹ ਜਵਾਬ ਦੇਣ ਲਈ ਤਿੰਨ ਮੁੱਖ ਸਰੋਤਾਂ ਤੋਂ ਜਾਣਕਾਰੀ ਲੈਂਦਾ ਹੈ।

(For more news apart from AI Chatbot Latest News, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement