Smoking: ਇਕ ਹਫਤੇ 'ਚ 400 ਸਿਗਰੇਟਾਂ ਪੀਣੀਆਂ ਬ੍ਰਿਟਿਸ਼ ਲੜਕੀ ਨੂੰ ਪਈਆਂ ਮਹਿੰਗੀਆਂ , ਫੇਫੜੇ ਹੋਏ ਬੰਦ, ਸਾਢੇ ਪੰਜ ਘੰਟੇ ਚੱਲਿਆ ਆਪਰੇਸ਼ਨ
Published : Jun 11, 2024, 5:43 pm IST
Updated : Jun 11, 2024, 5:43 pm IST
SHARE ARTICLE
 Smoking
Smoking

ਫਿਲਹਾਲ ਇਸ ਲੜਕੀ ਦੀ ਹਾਲਤ ਠੀਕ ਹੈ

Smoking: ਸਿਗਰੇਟ ਪੀਣਾ ਜਾਨਲੇਵਾ ਹੈ, ਸਿਗਰੇਟ ਦੀ ਜ਼ਿਆਦਾ ਲਤ 17 ਸਾਲ ਦੀ ਲੜਕੀ ਨੂੰ ਮਹਿੰਗੀ ਪੈ ਗਈ ਹੈ ਅਤੇ ਇਹ ਲੜਕੀ ਇੱਕ ਹਫ਼ਤੇ ਵਿੱਚ ਲਗਭਗ 400 ਸਿਗਰਟਾਂ ਪੀਂਦੀ ਸੀ। ਜਿਸ ਕਾਰਨ ਉਸ ਦੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਇਸ ਦੇ ਨਾਲ ਹੀ ਇੰਨੀ ਜ਼ਿਆਦਾ ਸਿਗਰੇਟ ਪੀਣ ਕਾਰਨ ਉਸ ਦੇ ਫੇਫੜਿਆਂ 'ਚ ਛੇਕ ਵੀ ਹੋ ਗਏ ਸਨ। ਫਿਲਹਾਲ ਇਸ ਲੜਕੀ ਦੀ ਹਾਲਤ ਠੀਕ ਹੈ, ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦਾ 5 ਘੰਟੇ ਲੰਬਾ ਆਪਰੇਸ਼ਨ ਕੀਤਾ ਗਿਆ।

ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈਣ ਦੀ ਜਾਣਕਾਰੀ ਵੀ ਲੜਕੀ ਦੇ ਪਿਤਾ ਨੇ ਦਿੱਤੀ ਹੈ।  ਇਸ ਕੁੜੀ ਦਾ ਨਾਂ ਕਾਇਲਾ ਬਲਾਈਥ ਹੈ। 11 ਮਈ ਨੂੰ ਕਾਇਲਾ ਆਪਣੇ ਇਕ ਦੋਸਤ ਦੇ ਘਰ ਅਚਾਨਕ ਡਿੱਗ ਗਈ। ਉਸ ਦੇ ਸਰੀਰ ਦਾ ਪੂਰਾ ਰੰਗ ਨੀਲਾ ਹੋ ਚੁੱਕਾ ਸੀ। ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਦੋਂ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਫੇਫੜਿਆਂ 'ਚ ਬਲੈਬ ਨਾਂ ਦਾ ਹਿੱਸਾ ਖਰਾਬ ਹੋ ਗਿਆ ਸੀ।

 ਸਿਗਰਟ ਦੇ ਜ਼ਿਆਦਾ ਸੇਵਨ ਕਾਰਨ ਉਸ ਦੇ ਫੇਫੜਿਆਂ ਵਿਚ ਬਲੈਬ ਨਾਂ ਦਾ ਇਕ ਛੋਟਾ ਜਿਹਾ ਫੋੜਾ ਫਟ ਗਿਆ ਸੀ। ਇਸ ਤੋਂ ਬਾਅਦ  ਬਲਾਈਥ ਦੇ ਫੇਫੜਿਆਂ ਦੇ ਕੁਝ ਹਿੱਸਿਆਂ ਨੂੰ ਕੱਢਣ ਲਈ ਸਾਢੇ ਪੰਜ ਘੰਟੇ ਦਾ ਲੰਬਾ ਆਪਰੇਸ਼ਨ ਕੀਤਾ ਗਿਆ। ਕਾਇਲਾ ਦੇ ਪਿਤਾ ਮਾਰਕ ਬਲਾਈਥ ਨੇ ਕਿਹਾ, 'ਇਹ ਉਸ ਲਈ ਬਹੁਤ ਭਿਆਨਕ ਪਲ ਸੀ। ਅਪਰੇਸ਼ਨ ਤੋਂ ਬਾਅਦ ਉਹ ਪੂਰਾ ਸਮਾਂ ਕਾਇਲਾ ਦੇ ਨਾਲ ਹੈ। ਉਸ ਨੇ ਕਿਹਾ, 'ਸਿਗਰੇਟ ਦਾ ਇੰਨਾ ਜ਼ਿਆਦਾ ਸੇਵਨ ਉਸ ਦੀ ਬੇਟੀ ਲਈ ਘਾਤਕ ਸਾਬਤ ਹੋਇਆ। ਉਸ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਕੁਝ ਪਲਾਂ ਲਈ ਉਸ ਨੂੰ ਲੱਗਾ ਜਿਵੇਂ ਉਸ ਨੇ  ਖੋ ਲਿਆ ਹੋਵੇ।

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement