ਅਮਰੀਕਾ ’ਚ ਪ੍ਰਦਰਸ਼ਨਕਾਰੀਆਂ ਨੇ ਕੋਲੰਬਸ ਦੀ ਮੂਰਤੀ ਨਦੀ ’ਚ ਸੁੱਟੀ
Published : Jun 11, 2020, 11:19 am IST
Updated : Jun 11, 2020, 11:19 am IST
SHARE ARTICLE
File Photo
File Photo

ਅਮਰੀਕਾ ਦੇ ਰਿਚਮਾਂਡ ਸ਼ਹਿਰ ’ਚ ਪ੍ਰਦਰਸ਼ਨਕਾਰੀਆਂ ਨੇ ਕ੍ਰਿਸਟੋਫਰ ਕੋਲੰਬਸ ਦੀ ਮੂਰਤੀ ਨੂੰ ਤੋੜ ਦਿਤਾ

ਰਿਚਮਾਂਡ(ਅਮਰੀਕਾ), 10 ਜੂਨ : ਅਮਰੀਕਾ ਦੇ ਰਿਚਮਾਂਡ ਸ਼ਹਿਰ ’ਚ ਪ੍ਰਦਰਸ਼ਨਕਾਰੀਆਂ ਨੇ ਕ੍ਰਿਸਟੋਫਰ ਕੋਲੰਬਸ ਦੀ ਮੂਰਤੀ ਨੂੰ ਤੋੜ ਦਿਤਾ, ਉਸ ਵਿਚ ਅੱਗ ਲਗਾ ਦਿਤੀ ਅਤੇ ਫਿਰ ਉਸ ਨੂੰ ਨਦੀ ’ਚ ਸੁੱਟ ਦਿਤਾ। ਖਬਰਾਂ ਮੁਤਾਬਕ ਪ੍ਰਦਰਸ਼ਨਕਾਰੀ ਸ਼ਹਿਰ ਦੇ ਬਾਇਰਡ ਪਾਰਕ ’ਚ ਇਕੱਠਾ ਹੋਏ ਅਤੇ ਉਸ ਦੇ ਦੋ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਮੂਰਤੀ ਨੂੰ ਨਦੀ ’ਚ ਸੁੱਟ ਦਿਤਾ। ‘ਐਨਬੀਸੀ 12’ ਦੀ ਖ਼ਬਰ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਰਾਤ ਕਰੀਬ ਸਾਡੇ ਅੱਠ ਵਜੇ ਮੂਰਤੀ ਨੂੰ ਕਈ ਰੱਸੀਆਂ ਦੀ ਮਦਦ ਨਾਲ ਉਖਾੜ ਦਿਤਾ ਅਤੇ ਉਸ ਦੀ ਜਗ੍ਹਾ ਸਪ੍ਰੇ ਨਾਲ ਲਿਖ ਦਿਤਾ, ‘ਕੋਲੰਬਸ ਕਤਲੇਆਮ ਦਾ ਪ੍ਰਤੀਕ’ ਹੈ।

File PhotoFile Photo

ਇਸਦੇ ਬਾਅਦ ਇਸ ਨੂੰ ਅੱਗ ਲਗਾ ਦਿਤੀ ਗਈ ਅਤੇ ਫਿਰ ਪਾਰਕ ’ਚ ਸਥਿਤ ਇਕ ਨਦੀ ਵਿਚ ਸੁੱਟ ਦਿਤਾ ਗਿਆ। ਰਿਚਮਾਂਡ ਟਾਈਮਜ਼-ਡਿਸਪੈਚ ਦੀ ਖ਼ਬਰ ਮੁਤਾਬਕ ਪਾਰਕ ’ਚ ਪੁਲਿਸ ਮੌਜੂਦ ਨਹੀਂ ਸੀ ਪਰ ਇਸ ਘਟਨਾ ਦੇ ਬਾਅਦ ਪੁਲਿਸ ਦੇ ਇਕ ਹੈਲੀਕਾਪਟਰ ਨੂੰ ਇਲਾਕੇ ਦਾ ਚੱਕਰ ਲਾਉਂਦੇ ਹੋਏ ਦੇਖਿਆ ਗਿਆ। ਰਿਚਮਾਂਡ ’ਚ ਦਸੰਬਰ 1927 ’ਚ ਕੋਲੰਬਸ ਦੀ ਮੂਰਤੀ ਲਗਾਈ ਗਈ ਸੀ ਅਤੇ ਇਹ ਕ੍ਰਿਸਟੋਫਰ ਕੋਲੰਬਸ ਦੀ ਪਹਿਲੀ ਮੂਰਤੀ ਸੀ।     (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement