‘ਮਾਸਕ’ ਦੀ ਵਿਆਪਕ ਵਰਤੋਂ ਨਾਲ ਕੋਵਿਡ-19 ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਜਾ ਸਕਦੈ : ਅਧਿਐਨ
Published : Jun 11, 2020, 10:59 am IST
Updated : Jun 11, 2020, 10:59 am IST
SHARE ARTICLE
Mask
Mask

ਤਾਲਾਬੰਦੀ ਲਾਗੂ ਕਰਨ ਦੇ ਨਾਲ-ਨਾਲ ਮਾਸਕ ਦੀ ਵੱਡੇ ਪੱਧਰ ’ਤੇ ਵਰਤੋਂ ਨਾਲ ਜਾਨਲੇਵਾ ਕੋਰੋਨਾ ਵਾਇਰਸ ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਜਾ

ਲੰਡਨ, 10 ਜੂਨ : ਤਾਲਾਬੰਦੀ ਲਾਗੂ ਕਰਨ ਦੇ ਨਾਲ-ਨਾਲ ਮਾਸਕ ਦੀ ਵੱਡੇ ਪੱਧਰ ’ਤੇ ਵਰਤੋਂ ਨਾਲ ਜਾਨਲੇਵਾ ਕੋਰੋਨਾ ਵਾਇਰਸ ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਜਾ ਸਕਦਾ ਹੈ। ਪੱਤਰਿਕਾ ‘ਪ੍ਰੋਸੀਡਿੰਗਸ ਆਫ਼ ਦੀ ਰੋਇਲ ਸੋਸਾਇਟੀ ਏ’ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਿਰਫ਼ ਤਾਲਾਬੰਦੀ ਲਾਗੂ ਕਰਨ ਨਾਲ ਕੋਰੋਨਾ ਵਾਇਰਸ ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਨਹੀਂ ਜਾ ਸਕਦਾ।

File PhotoFile Photo

ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵੱਡੀ ਗਿਣਤੀ ਵਿਚ ਲੋਕ ਮਾਸਕ ਦੀ ਵਰਤੋਂ ਕਰਦੇ ਹਨ ਤਾਂ ਲਾਗ ਦੀ ਦਰ ਨੂੰ ਨਾਟਕੀ ਢੰਗ ਨਾਲ ਘੱਟ ਕੀਤਾ ਜਾ ਸਕਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਘਰ ਵਿਚ ਬਣੇ ਘੱਟ ਪ੍ਰਭਾਵ ਵਾਲੇ ਮਾਸਕ ਵੀ ਲਾਭਕਾਰੀ ਸਾਬਤ ਹੋ ਸਕਦੇ ਹਨ। ਬ੍ਰਿਟੇਨ ਸਥਿਤ ਕੈਮਬ੍ਰਿਜ ਯੂਨੀਵਰਸਿਟੀ ਦੇ ਖੋਜ ਕਰਤਾ ਰਿਚਰਡ ਸਟੁਟਫ੍ਰਾਮ ਨੇ ਕਿਹਾ,‘‘ਸਾਡਾ ਵਿਸ਼ਲੇਸ਼ਣ ਇਸ ਗੱਲ ਦਾ ਸਮਰਥਨ ਕਰਦਾ ਹੈ ਕਿ ਲੋਕ ਤੁਰੰਤ ਅਤੇ ਗਲੋਬਲ ਪੱਧਰ ’ਤੇ ਮਾਸਕ ਦੀ ਵਰਤੋਂ ਕਰਨ।’’   (ਪੀਟੀਆਈ)

ਟੀਕਾ ਆਉਣ ਤੋਂ ਪਹਿਲਾਂ ਵੀ ਆਰਥਕ ਗਤੀਵਿਧੀਆਂ ਮੁੜ ਸ਼ੁਰੂ ਹੋ ਸਕਦੀਆਂ ਹਨ
ਉਹਨਾਂ ਨੇ ਕਿਹਾ,‘‘ਜੇਕਰ ਲੋਕ ਸਮਾਜਕ ਦੂਰੀ ਬਣਾਈ ਰੱਖਦੇ ਹਨ ਅਤੇ ਕੁਝ ਹੱਦ ਤਕ ਤਾਲਾਬੰਦੀ ਦੇ ਨਾਲ-ਨਾਲ ਮਾਸਕ ਦੀ ਵੱਡੇ ਪੱਧਰ ’ਤੇ ਵਰਤੋਂ ਕਰਦੇ ਹਨ ਤਾਂ ਇਹ ਗਲੋਬਲ ਮਹਾਂਮਾਰੀ ਨਾਲ ਨਜਿੱਠਣ ਦਾ ਸਵੀਕਾਰਯੋਗ ਤਰੀਕਾ ਬਣ ਸਕਦਾ ਹੈ ਅਤੇ ਟੀਕਾ ਆਉਣ ਤੋਂ ਪਹਿਲਾਂ ਵੀ ਆਰਥਕ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement