Sudan News : ਸੁੂਡਾਨ ਦੀ ਜੇਲ ’ਤੇ ਡਰੋਨ ਹਮਲਾ, 19 ਕੈਦੀਆਂ ਦੀ ਮੌਤ

By : BALJINDERK

Published : May 11, 2025, 2:55 pm IST
Updated : May 11, 2025, 2:55 pm IST
SHARE ARTICLE
ਸੁੂਡਾਨ ਦੀ ਜੇਲ ’ਤੇ ਡਰੋਨ ਹਮਲਾ, 19 ਕੈਦੀਆਂ ਦੀ ਮੌਤ
ਸੁੂਡਾਨ ਦੀ ਜੇਲ ’ਤੇ ਡਰੋਨ ਹਮਲਾ, 19 ਕੈਦੀਆਂ ਦੀ ਮੌਤ

Sudan News : ਇਹ ਜਾਣਕਾਰੀ ਇਕ ਡਾਕਟਰੀ ਸਰੋਤ ਅਤੇ ਚਸ਼ਮਦੀਦਾਂ ਨੇ ਦਿਤੀ

Sudan News in Punjabi : ਸੂਡਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪੱਛਮੀ ਸੁੂਡਾਨ ਦੇ ਉਤਰੀ ਕੋਰਡੋਫਾਨ ਰਾਜ ਦੇ ਅਲ ਓਬੇਦ ਸ਼ਹਿਰ ਦੀ ਕੇਂਦਰੀ ਜੇਲ੍ਹ ’ਤੇ ਡਰੋਨ ਹਮਲੇ ਹੋਏ। ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ 19 ਕੈਦੀ ਮਾਰੇ ਗਏ ਅਤੇ 45 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਇਕ ਡਾਕਟਰੀ ਸਰੋਤ ਅਤੇ ਚਸ਼ਮਦੀਦਾਂ ਨੇ ਦਿਤੀ। ਅਲ ਓਬੈਦ ਹਸਪਤਾਲ ਦੇ ਇਕ ਮੈਡੀਕਲ ਸੂਤਰ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ 19 ਲਾਸ਼ਾਂ ਅਤੇ 45 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

ਜੇਲ ਦੀ ਇਮਾਰਤ ਦੇ ਨੇੜੇ ਮੌਜੂਦ ਇਕ ਚਸ਼ਮਦੀਦ ਗਵਾਹ ਨੇ ਕਿਹਾ, ‘ਤਿੰਨ ਡਰੋਨਾਂ ਨੇ ਪੰਜ ਮਿਜ਼ਾਈਲਾਂ ਦਾਗ਼ੀਆਂ, ਜਿਨ੍ਹਾਂ ਵਿਚੋਂ ਤਿੰਨ ਸਿੱਧੀਆਂ ਜੇਲ ਦੀ ਇਮਾਰਤ ਅਤੇ ਉਸ ਖੇਤਰ ’ਤੇ ਡਿੱਗੀਆਂ ਜਿੱਥੇ ਕੈਦੀ ਰਹਿ ਰਹੇ ਸਨ।’ ਇਕ ਹੋਰ ਚਸ਼ਮਦੀਦ ਗਵਾਹ ਨੇ ਕਿਹਾ, ‘ਜੇਲ ਦੇ ਅੰਦਰ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ ਅਤੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਵੱਧ ਹੋ ਸਕਦੀ ਹੈ।’ ਇਸ ਘਟਨਾ ਬਾਰੇ ਅਜੇ ਤਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

 (For more news apart from Drone attack on Sudan prison, 19 prisoners killed News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement